ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਐਪਲ ਵਲੋਂ ਆਈਫੋਨ 11 ਲਾਂਚ

Posted On September - 12 - 2019

ਕੈਲੀਫੋਰਨੀਆ ਸਥਿਤ ਐਪਲ ਦੇ ਮੁੱਖ ਦਫ਼ਤਰ ਵਿੱਚ ਕੰਪਨੀ ਦੇ ਸੀਈਓ ਟਿਮ ਕੁੱਕ ਆਈ ਫੋਨ 11 ਦੇ ਮਾਡਲ ਲਾਂਚ ਕਰਦੇ ਹੋਏ। -ਫੋਟੋ:ਪੀਟੀਆਈ

ਕੂਪਰਟੀਨੋ (ਅਮਰੀਕਾ), 11 ਸਤੰਬਰ
ਐਪਲ ਵਲੋਂ ਮੰਗਲਵਾਰ ਨੂੰ ਆਈਫੋਨ 11 ਮਾਡਲ ਲਾਂਚ ਕੀਤਾ ਗਿਆ। ਕੰਪਨੀ ਨੇ ਆਪਣੇ ਮਸ਼ਹੂਰ ਸਮਾਰਟਫੋਨਾਂ ਨੂੰ ਅਪਗ੍ਰੇਡ ਕਰਕੇ ਇਸ ਵਿੱਚ ਨਵੇਂ ਫੀਚਰ ਜੋੜਨ ਅਤੇ ਬਿਹਤਰ ਕੈਮਰੇ ਲਾਉਣ ਦੇ ਨਾਲ-ਨਾਲ ਇਸ ਦੀ ਸ਼ੁਰੂਆਤੀ ਕੀਮਤ ਵੀ ਘਟਾ ਕੇ 699 ਅਮਰੀਕੀ ਡਾਲਰ ਕਰ ਦਿੱਤੀ ਹੈ। ਐਪਲ ਵਲੋਂ ਨਵੇਂ ਹੈਂਡਸੈੱਟ ਆਲਮੀ ਪੱਧਰ ’ਤੇ ਸਮਾਰਟਫੋਨ ਮਾਰਕੀਟ ਵਿੱਚ ਆਈ ਮੰਦੀ ਦੌਰਾਨ ਘੱਟ ਕੀਮਤਾਂ ’ਤੇ ਲਾਂਚ ਕੀਤੇ ਗਏ ਹਨ।
ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਲਾਂਚ ਸਮਾਗਮ ਮੌਕੇ ਐਪਲ ਦੇ ਚੀਫ ਐਗਜ਼ੈਕੇਟਿਵ ਟਿਮ ਕੁੱਕ ਨੇ ਦੱਸਿਆ, ‘‘ਨਵੇਂ ਆਈਫੋਨਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਸਮਰੱਥਾ ਹੈ ਅਤੇ ਇਹ ਬਿਹਤਰੀਨ ਨਵੇਂ ਡਿਜ਼ਾਈਨਾਂ ਵਿੱਚ ਉਪਲੱਬਧ ਹਨ।’’ ਐਪਲ ਵਲੋਂ ਨਵੇਂ ਆਈਫੋਨਾਂ ਦੀ ਆਪਣੀ ਸ਼ੁਰੂਆਤੀ ਕੀਮਤ 699 ਅਮਰੀਕੀ ਡਾਲਰ ਰੱਖੇ ਜਾਣਾ ਹੈਰਾਨੀਜਨਕ ਹੈ ਕਿਉਂਕਿ ਇੱਕ ਵਰ੍ਹਾ ਪਹਿਲਾਂ ਲਾਂਚ ਕੀਤੇ ਆਈਫੋਨ ਐੱਕਸਆਰ ਮਾਡਲ ਦੀ ਸ਼ੁਰੂਆਤੀ ਕੀਮਤ 749 ਅਮਰੀਕੀ ਡਾਲਰ ਰੱਖੀ ਗਈ ਸੀ। ਭਾਵੇਂਕਿ ਐਪਲ ਦੇ ਵਧੇਰੇ ਯੰਤਰਾਂ ਦੀ ਕੀਮਤ ਇੱਕ ਹਜ਼ਾਰ ਅਮਰੀਕੀ ਡਾਲਰ ਦੇ ਆਸ-ਪਾਸ ਹੈ। ਇਸ ਦੇ ਨਾਲ ਹੀ ਐਪਲ ਵਲੋਂ ਆਈਫੋਨ 11 ਦਾ ਜ਼ਿਆਦਾ ਮਹਿੰਗਾ ‘ਪ੍ਰੋ’ ਮਾਡਲ ਵੀ ਲਾਂਚ ਕੀਤਾ ਗਿਆ ਹੈ। ਕੰਪਨੀ ਵਲੋਂ ਆਪਣੀ ਵੀਡੀਓ ਆਫਰਿੰਗ, ਐਪਲ ਟੀਵੀ+ ਅਤੇ ਆਪਣੀ ਗੇਮਿੰਗ ਸਰਵਿਸ ਲਈ ਵੀ ਲਾਂਚ ਮਿਤੀਆਂ ਮਿਥੀਆਂ ਗਈਆਂ ਹਨ। ਟੀਵੀ+ ਸੇਵਾ ਪਹਿਲੀ ਨਵੰਬਰ ਨੂੰ ਸੌ ਤੋਂ ਵੱਧ ਮੁਲਕਾਂ ਵਿੱਚ 4.99 ਅਮਰੀਕੀ ਡਾਲਰ ਪ੍ਰਤੀ ਮਹੀਨਾ ਨਾਲ ਲਾਂਚ ਕੀਤੀ ਜਾ ਰਹੀ ਹੈ।
-ਏਐੱਫਪੀ


Comments Off on ਐਪਲ ਵਲੋਂ ਆਈਫੋਨ 11 ਲਾਂਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.