ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਉਨਾਓ ਕਾਂਡ: ਪੀੜਤ ਨੇ ਸਟਰੈਚਰ ਉੱਤੇ ਪੈ ਕੇ ਅਦਾਲਤ ਵਿੱਚ ਬਿਆਨ ਦਰਜ ਕਰਵਾਇਆ

Posted On September - 13 - 2019

ਨਵੀਂ ਦਿੱਲੀ, 12 ਸਤੰਬਰ
ਇੱਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਵਿੱਚ ਅੱਜ ਉਨਾਓ ਬਲਾਤਕਾਰ ਕਾਂਡ ਦੀ ਪੀੜਤ ਨੇ ਹਸਪਤਾਲ ਵਿੱਚ ਦੂਜੇ ਦਿਨ ਲੱਗੀ ਵਿਸ਼ੇਸ਼ ਅਦਾਲਤ ’ਚ ਖਰਾਬ ਸਿਹਤ ਕਾਰਨ ਸਟਰੈਚਰ ਉਤੇ ਪੈ ਕੇ ਆਪਣਾ ਬਿਆਨ ਦਰਜ ਕਰਵਾਇਆ। ਇਸ ਕੇਸ ਵਿੱਚ ਭਾਜਪਾ ਵਿੱਚੋਂ ਕੱਢਿਆ ਵਿਧਾਇਕ ਕੁਲਦੀਪ ਸਿੰਘ ਸੈਂਗਰ ਮੁੱਖ ਮੁਲਜ਼ਮ ਹੈ। ਪੀੜਤ ਲੜਕੀ ਨੂੰ ਏਮਜ਼ ਦੇ ਜੈ ਪ੍ਰਕਾਸ਼ ਨਰਾਇਣ ਅਪੈਕਸ ਟਰੌਮਾ ਸੈਂਟਰ ’ਚ ਬੰਦ ਕਮਰਾ ਅਦਾਲਤ ਵਿੱਚ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣਾ ਬਿਆਨ ਦਰਜ ਕਰਵਾਇਆ। ਉਸ ਨੂੰ ਇਲਾਜ ਲਈ ਇਸ ਸਾਲ 28 ਜੁਲਾਈ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਮੁਲਜ਼ਮਾਂ ਦੇ ਵਕੀਲ ਨੇ ਦੱਸਿਆ ਕਿ ਸੁਣਵਾਈ ਬੁੱਧਵਾਰ ਨੂੰ ਸ਼ੁਰੂ ਹੋਈ ਸੀ ਅਤੇ ਸ਼ੁੱਕਰਵਾਰ ਤਕ ਚੱਲੇਗੀ।
-ਪੀਟੀਆਈ


Comments Off on ਉਨਾਓ ਕਾਂਡ: ਪੀੜਤ ਨੇ ਸਟਰੈਚਰ ਉੱਤੇ ਪੈ ਕੇ ਅਦਾਲਤ ਵਿੱਚ ਬਿਆਨ ਦਰਜ ਕਰਵਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.