ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਆਰਫ਼ ਕਾ ਸੁਣ ਵਾਜਾ ਰੇ

Posted On September - 25 - 2019

ਚੁਆਂਗ ਤਸੂ ਤੇ ਹੂਈ ਤਸੂ ਇਕ ਬੰਨ੍ਹ ਰਾਹੀਂ ਹਾਓ ਨਦੀ ਨੂੰ ਪਾਰ ਕਰ ਰਹੇ ਸਨ। ਚੁਆਂਗ ਤਸੂ ਨੇ ਕਿਹਾ, ‘‘ਵੇਖ, ਮੱਛੀਆਂ ਕਿੰਨੀਆਂ ਆਜ਼ਾਦ ਹੋ ਕੇ ਨੱਚ-ਟੱਪ ਰਹੀਆਂ ਹਨ। ਇਹ ਹੀ ਇਨ੍ਹਾਂ ਦੀ ਖ਼ੁਸ਼ੀ ਹੈ।’’
ਹੂਈ ਨੇ ਕਿਹਾ, ‘‘ਜਦ ਤੂੰ ਆਪ ਮੱਛੀ ਨਹੀਂ ਏਂ ਤਾਂ, ਤੇਨੂੰ ਕਿਵੇਂ ਪਤਾ ਲੱਗਾ ਕਿ ਮੱਛੀਆਂ ਨੂੰ ਕਿਸ ਗੱਲ ਨਾਲ ਖ਼ੁਸ਼ੀ ਮਿਲਦੀ ਹੈ?’’
ਚੁਆਂਗ ਨੇ ਕਿਹਾ, ‘‘ਜਦ ਤੂੰ ਆਪ ਚੁਆਂਗ ਨਹੀਂ ਤਾਂ ਤੇਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਚੁਆਂਗ ਨੂੰ ਨਹੀਂ ਪਤਾ ਕਿ ਮੱਛੀਆਂ ਨੂੰ ਕਿਸ ਗੱਲ ਨਾਲ ਖ਼ੁਸ਼ੀ ਮਿਲਦੀ ਹੈ।’’ ਹੂਈ ਨੇ ਦਲੀਲ ਦਿੱਤੀ, ‘‘ਜੇ ਮੈਂ ਚੁਆਂਗ ਹੋਣ ਕਰ ਕੇ ਇਹ ਨਹੀਂ ਜਾਣ ਸਕਦਾ ਕਿ ਚੁਆਂਗ ਨੂੰ ਕੀ ਪਤਾ ਹੈ ਤਾਂ ਇਸੇ ਨਿਯਮ ਅਨੁਸਾਰ ਤੂੰ ਵੀ ਮੱਛੀ ਨਾ ਹੋਣ ਕਰ ਕੇ ਮੱਛੀ ਦਾ ਮਨ ਨਹੀਂ ਜਾਣ ਸਕਦਾ।’’
ਚੁਆਂਗ ਨੇ ਕਿਹਾ, ‘‘ਠਹਿਰ ਭਾਈ! ਆਪਾਂ ਮੁੱਢਲੇ ਸਵਾਲ ਵੱਲ ਮੁੜਦੇ ਹਾਂ। ਤੂੰ ਮੈਨੂੰ ਪੁੱਛਿਆ ਸੀ ਕਿ ਮੈਨੂੰ ਮੱਛੀਆਂ ਦੀ ਖ਼ੁਸ਼ੀ ਦਾ ਕਿਵੇਂ ਪਤਾ ਲੱਗਿਆ। ਮੈਂ ਨਦੀ ਦੇ ਕਿਨਾਰੇ ਤੁਰਦਾ ਹਾਂ ਤਾਂ ਮੇਰਾ ਮਨ ਖ਼ੁਸ਼ੀ ਨਾਲ ਭਰ ਜਾਂਦਾ ਹੈ। ਇਸੇ ਖ਼ੁਸ਼ੀ ਰਾਹੀਂ ਮੈਨੂੰ ਨਦੀ ਅੰਦਰਲੀਆਂ ਖ਼ੁਸ਼ੀ ਦਾ ਪਤਾ ਲੱਗਦਾ ਹੈ।’’
-ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.