ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਆਰਫ਼ ਕਾ ਸੁਣ ਵਾਜਾ ਰੇ

Posted On September - 11 - 2019

ਇਕ ਵਿਦਵਾਨ ਦੀ ਵਿਦਵਤਾ ਉਸ ਦੇ ਸਿਰ ਨੂੰ ਚੜ੍ਹ ਗਈ। ਉਸ ਨੇ ਬੜੀ ਕੋਸ਼ਿਸ਼ ਕੀਤੀ ਕਿ ਲੋਕ ਉਸ ਦਾ ਸਿੱਕਾ ਮੰਨਣ। ਜਦ ਕਿਸੇ ਨੇ ਪ੍ਰਵਾਹ ਨਾ ਕੀਤੀ ਤਾਂ ਉਹ ਧੱਕੇ ਨਾਲ ਸਭਾਵਾਂ ਵਿਚ ਜਾ ਕੇ ਭਾਸ਼ਣ ਦੇਣ ਲੱਗਾ। ਲੋਕ ਬਹੁਤਾ ਗੌਲਦੇ ਨਾ ਤਾਂ ਗਾਲ੍ਹਾਂ ’ਤੇ ਉੱਤਰ ਆਉਂਦਾ। ਬੁਰਾ ਭਲਾ ਕਹਿੰਦਾ ਅਤੇ ਸਭ ਨੂੰ ਮੂੁਰਖ ਸਮਝਦਾ।
ਆਖਰ ਵਿਦਵਤਾ ਦੇ ਬੋਝ ਨਾਲ ਪਾਗਲ ਹੋਣ ਦੀ ਨੌਬਤ ਆ ਗਈ। ਬਿਮਾਰ ਹੋ ਗਿਆ ਤਾਂ ਇਲਾਜ ਸ਼ੁਰੂ ਹੋਇਆ। ਫਿਰ ਵੀ ਠੀਕ ਨਾ ਹੋਇਆ ਤਾਂ ਕਿਸੇ ਨੇ ਕਿਹਾ ਕਿ ਸ਼ਹਿਰ ਦੇ ਬਾਹਰ ਇਕ ਫਕੀਰ ਹੈ, ਕਿਉਂ ਨਾ ਉਸ ਨੂੰ ਮਿਲਿਆ ਜਾਵੇ। ਉਸ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਫਕੀਰ ਪੜ੍ਹਿਆ ਲਿਖਿਆ ਨਹੀਂ। ਵਿਦਵਾਨ ਨੂੰ ਇਹ ਪਤਾ ਲੱਗਾ ਤਾਂ ਉਹ ਹੋਰ ਭੜਕ ਪਿਆ। ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਕਿਸੇ ਨੇ ਇਹ ਵੀ ਦੱਸ ਦਿੱਤਾ ਕਿ ਅੰਦਰ ਜੁੱਤੀਆਂ ਲਾਹ ਕੇ ਜਾਣਾ ਪਵੇਗਾ ਅਤੇ ਦਰਵਾਜ਼ਾ ਵੀ ਆਪ ਹੀ ਖੋਲ੍ਹਣਾ ਪਵੇਗਾ।
ਜਦੋਂ ਮਾਨਸਿਕ ਹਾਲਤ ਹੋਰ ਵਿਗੜ ਗਈ ਅਤੇ ਉਸ ਦੀ ਵਿਦਵਤਾ ਨੂੰ ਲੋਕ ਫੋਕੀ ਹੈਂਕੜ ਸਮਝ ਕੇ ਦੁਰਕਾਰਨ ਲੱਗੇ ਤਾਂ ਵਿਦਵਾਨ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ।
ਇਕ ਦਿਨ ਅਣਮੰਨੇ ਜਿਹੇ ਮਨ ਨਾਲ ਵਿਦਵਾਨ ਫਕੀਰ ਕੋਲ ਚਲਿਆ ਗਿਆ। ਸੋਚਿਆ, ਫਕੀਰ ਨੂੰ ਆਪਣੀ ਵਿਦਵਤਾ ਦਾ ਜਲਵਾ ਦਿਖਾਉਂਦਾ ਹਾਂ।
ਕੁਟੀਆ ਅੱਗੇ ਜਾ ਕੇ ਵਿਦਵਾਨ ਨੇ ਜੁੱਤੀਆਂ ਲਾਹ ਕੇ ਗੁੱਸੇ ਨਾਲ ਵਗਾਹ ਮਾਰੀਆਂ ਅਤੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹ ਅੰਦਰ ਜਾ ਕੇ ਬੈਠਣ ਲੱਗਾ। ਫਕੀਰ ਨੇ ਟੋਕਿਆ,‘ ਰੁੱਕ, ਪਹਿਲਾਂ ਜੁੱਤੀਆਂ ਅਤੇ ਦਰਵਾਜ਼ੇ ਕੋਲੋਂ ਖਿਮਾ ਮੰਗ ਕੇ ਆ।’
ਇੰਨੇ ਨੂੰ ਵਿਦਵਾਨ ਨੇ ਕਿਹਾ, ‘ਕੀ ਕਿਹਾ? ਮੈਂ ਖਿਮਾਂ ਮਗਾਂ? ਉਹ ਵੀ ਜੁੱਤੀਆਂ ਤੋਂ? ਕੀ ਮੈਂ ਪਾਗਲ ਹਾਂ?
ਫਕੀਰ ਨੇ ਜਵਾਬ ਦਿੱਤਾ, ‘ਇਸ ਵਿਚ ਕੀ ਸ਼ੱਕ ਹੈ। ਅਜਿਹੀ ਹਰਕਤ ਕੋਈ ਪਾਗਲ ਹੀ ਤਾਂ ਕਰ ਸਕਦਾ ਹੈ।’
ਵਿਦਵਾਨ ਨੇ ਆਖਿਆ, ‘ਮੇਰੇ ਬਾਰੇ ਤੂੰ ਜਾਣਦਾ ਨਹੀਂ, ਹਜ਼ਾਰਾਂ ਕਿਤਾਬਾਂ ਅਤੇ ਦੁਨੀਆਂ ਭਰ ਦੇ ਗਿਆਨ ਦਾ ਗਿਆਤਾਂ ਹਾਂ ਮੈਂ। ਵਿਦਿਆ ਮੇਰੇ ਘਰ ਦੀ ਗੋਲੀ ਹੈ।’
ਫਕੀਰ ਨੇ ਕਿਹਾ, ‘ਠੀਕ ਹੈ। ਨਹੀਂ ਮੁਆਫੀ ਮੰਗਣੀ ਤਾਂ ਜਾਓ ਇੱਥੋਂ।’
ਵਿਦਵਾਨ ਜਿਵੇਂ ਹੀ ਆਪਣੀਆਂ ਜੁੱਤੀਆਂ ਅੱਗੇ ਝੁਕਿਆ। ਹੱਥ ਜੋੜੇ, ਵਿਦਵਤਾ ਦਾ ਸਾਰਾ ਬੋਝ ਸਿਰ ਤੋਂ ਲਹਿ ਗਿਆ। ਦਰਵਾਜ਼ੇ ਤੱਕ ਜਾਣ ਦੀ ਲੋੜ ਹੀ ਨਾ ਪਈ।
ਫਕੀਰ ਨੇ ਪੁੱਛਿਆ, ‘ਬੈਠੋ, ਕੀ ਸਮੱਸਿਆ ਹੈ?’
ਵਿਦਵਾਨ ਕਹਿਣ ਲੱਗਾ, ‘ਕੋਈ ਸਮੱਸਿਆ ਨਹੀਂ। ਮੈਂ ਆਨੰਦਿਤ ਹਾਂ।’ ਕਿਰਪਾਲ ਕਜ਼ਾਕ
ਸੰਪਰਕ: 98726-44428


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.