ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

‘ਆਪ’ ਵਿਧਾਇਕ ਨੇ ਲੋਕਾਂ ਨਾਲ ਰਚਾਇਆ ਸੰਵਾਦ

Posted On September - 11 - 2019

‘ਆਪ’ ਵਿਧਾਇਕ ਜਰਨੈਲ ਸਿੰਘ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਲੋਕ।

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਾਸੀਆਂ ਦੀਆਂ ਉਮੀਦਾਂ ਮੁਤਾਬਕ ਕੀਤੇ ਮੰਗਾਂ ਬਾਰੇ ਪਤਾ ਕਰਨ ਲਈ ‘ਜਨਸੰਵਾਦ’ ਦੀਆਂ ਸਭਾਵਾਂ ਤਹਿਤ ਅਜਿਹੀ ਸਭਾ ਤਿਲਕ ਨਗਰ ਵਿਧਾਨ ਸਭਾ ਹਲਕੇ ਵਿੱਚ ਸਥਾਨਕ ਵਿਧਾਇਕ ਜਰਨੈਲ ਸਿੰਘ ਵੱਲੋਂ ਕਰਵਾਈ ਗਈ ਜਿਸ ਵਿੱਚ ‘ਆਪ’ ਦੇ ਦਿੱਲੀ ਦੇ ਕਨਵੀਨਰ ਕਿਰਤ ਮੰਤਰੀ ਗੋਪਾਲ ਰਾਇ ਨੇ ਲੋਕਾਂ ਤੋਂ 3 ਸਵਾਲ ਪੁੱਛੇ। ਸ੍ਰੀ ਰਾਇ ਨੇ ਪਹਿਲਾ ਸਵਾਲ ਕੀਤਾ ਕਿ 1993 ਨੂੰ ਬਣੀ ਪਹਿਲੀ ਦਿੱਲੀ ਸਰਕਾਰ ਦੌਰਾਨ ਭਾਜਪਾ ਦੇ ਤਿੰਨ ਮੁੱਖ ਮੰਤਰੀ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ ਨੇ ਕੀ ਕੰਮ ਕੀਤੇ। ਜਵਾਬ ਆਇਆ ਕਿ ਮਦਨ ਲਾਲ ਖੁਰਾਣਾ ਨੇ ਮੈਟਰੋ ਦੀ ਸ਼ੁਰੂਆਤ ਕੀਤੀ ਬਾਕੀ ਨੇ ਕੋਈ ਖ਼ਾਸ ਕੰਮ ਨਹੀਂ ਕੀਤਾ। 15 ਸਾਲ ਸ੍ਰੀਮਤੀ ਸ਼ੀਲਾ ਦੀਕਸ਼ਿਤ ਦੀ ਸੂਬਾ ਸਰਕਾਰ ਬਾਰੇ ਕਿਹਾ ਗਿਆ ਕਿ ‘ਰਾਸ਼ਟਰ ਮੰਡਲ’ ਖੇਡਾਂ ਦੌਰਾਨ ਪੁਲ ਤੇ ਹੋਰ ਵਿਕਾਸ ਕਾਰਜ ਤਾਂ ਹੋਏ ਪਰ ਘੁਟਾਲੇ ਵੀ ਵੱਡੀ ਗਿਣਤੀ ਵਿੱਚ ਹੋਏ।
ਇਸ ਦੌਰਾਨ ਸ੍ਰੀ ਰਾਇ ਨੇ ਲੋਕਾਂ ਤੋਂ ਨਾਂਹ-ਪੱਖੀ ਗੱਲਾਂ ਦੀ ਥਾਂ ਸਕਾਰਾਤਮਕ ਗੱਲਾਂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਤੇ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਪੁੱਛਿਆ ਗਿਆ। ਜਰਨੈਲ ਸਿੰਘ ਦੇ ਕਾਰਜਾਂ ਤੋਂ ਖੁਸ਼ ਲੋਕਾਂ ਨੇ ਦਿੱਲੀ ਸਰਕਾਰ ਵੱਲੋਂ ਸਿੱਖਿਆ, ਸਿਹਤ ਸੇਵਾਵਾਂ, ਦਿੱਲੀ ਵਾਸੀਆਂ ਨੂੰ ਮੁਫ਼ਤ ਪਾਣੀ, ਬਿਜਲੀ ਤੇ ਹੋਰ ਸਹੂਲਤਾਂ ਦੇਣ ਦਾ ਜਿਕਰ ਬੱਚਿਆਂ ਤੋਂ ਲੈ ਕੇ ਹੋਰ ਸਥਾਨਕ ਨਾਗਰਿਕਾਂ ਨੇ ਕੀਤਾ। ਸ੍ਰੀ ਜਰਨੈਲ ਸਿੰਘ ਨੇ ਭਾਜਪਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਕਿ ਕੇਂਦਰ ਵਿੱਚ ਭਾਜਪਾ, ਨਗਰ ਨਿਗਮਾਂ ਵਿੱਚ ਭਾਜਪਾ ਤੇ ਹੁਣ ਵਿਧਾਨ ਸਭਾ ਵਿੱਚ ਵੀ ਭਾਜਪਾ ਆ ਜਾਣ ਨਾਲ ਵਿਕਾਸ ਤੇਜ਼ੀ ਨਾਲ ਹੋਵੇਗਾ ਦੀ ਕਾਟ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਭਾਜਪਾ ਪੰਚਾਇਤਾਂ ਤੋਂ ਲੈ ਕੇ ਸੂਬਾ ਸਰਕਾਰ ਚਲਾ ਰਹੀ ਹੈ ਪਰ ਉੱਥੇ ਬਿਜਲੀ ਦੀਆਂ ਦਰਾਂ ਦਿੱਲੀ ਨਾਲੋਂ ਬੇਹਿਸਾਬੀਆਂ ਜ਼ਿਆਦਾ ਕਿਉਂ ਹਨ?


Comments Off on ‘ਆਪ’ ਵਿਧਾਇਕ ਨੇ ਲੋਕਾਂ ਨਾਲ ਰਚਾਇਆ ਸੰਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.