ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

‘ਆਪ’ ਦੀ ਕਹਾਣੀ: ਨਵੇਂ ਜੁੜੇ ਨਹੀਂ ਤੇ ਪੁਰਾਣੇ ਟੁੱਟ ਗਏ

Posted On September - 19 - 2019

ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਸਤੰਬਰ
ਪਟਿਆਲਾ ਵਿਚ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਜ਼ੀਰੋ ਹਨ। ਪਾਰਟੀ ਦੇ ਨੇਤਾ ਆਪੋ-ਆਪਣੇ ਨਿੱਜੀ ਕੰਮਾਂ ਵਿੱਚ ਰੁੱਝੇ ਹੋਏ ਹਨ। ਪਾਰਟੀ ਦੀ ਹਾਲਤ ਅਜਿਹੀ ਹੈ ਕਿ ਕਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਡਾ. ਧਰਮਵੀਰ ਗਾਂਧੀ ਸੰਸਦ ਪੁੱਜ ਸਨ ਪਰ ਹੁਣ ਹਲਕੇ ਵਿੱਚ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਹੈ।
ਵਿਧਾਨ ਸਭਾ ਚੋਣਾਂ ਵਿਚ ਲੀਡਰਸ਼ਿਪ ਨੇ ਪੁਰਾਣੇ ਵਾਲੰਟੀਅਰਾਂ ਨੂੰ ਪਛਾੜ ਕੇ ਹੋਰ ਸਿਆਸੀ ਪਾਰਟੀਆਂ ਵਿਚੋਂ ਆਏ ਆਗੂਆਂ ਨੂੰ ਹੀ ਟਿਕਟਾਂ ਦੇ ਦਿੱਤੀਆਂ, ਜਿਸ ਕਰਕੇ ਪੁਰਾਣੇ ਵਾਲੰਟੀਅਰ ਕਿਨਾਰਾ ਕਰ ਗਏ। ਇਸ ਕਾਰਨ ਪਾਰਟੀ ਇਕ ਵੀ ਵਿਧਾਨ ਸਭਾ ਸੀਟ ਨਹੀਂ ਜਿੱਤ ਸਕੀ। ਸਗੋਂ ਚੋਣ ਲੜਨ ਵਾਲੇ ਆਗੂ ਘਨੌਰ ਤੋਂ ਬੀਬੀ ਰੰਧਾਵਾ, ਸਨੌਰ ਤੋਂ ਬੀਬੀ ਕੁਲਦੀਪ ਕੌਰ ਟੌਹੜਾ ਤੇ ਸਮਾਣਾ ਤੋਂ ਜਗਤਾਰ ਸਿੰਘ ਰਾਜਲਾ ਨੇ ਵੀ ਪਾਰਟੀ ਤੋਂ ਦੂਰੀਆਂ ਬਣਾ ਲਈਆਂ। ਪਟਿਆਲਾ ਦੇ ਪਾਰਟੀ ਆਗੂ ਡਾ. ਬਲਬੀਰ ਸਿੰਘ ਨੂੰ ਜਦੋਂ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ ਗਿਆ ਤਾਂ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੀ ਪ੍ਰੈੱਸ ਕਾਨਫ਼ਰੰਸ ਵਿਚ ਕਥਿਤ ਸ਼ਮੂਲੀਅਤ ਕਰਨ ਦੇ ਦੋਸ਼ ਵਿਚ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਮੁੰਗੋ ਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ, ਜਿਸ ਕਰਕੇ ਪਾਰਟੀ ਦੇ ਹੋਰ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਵੀ ਪਾਰਟੀ ਸਰਗਰਮੀਆਂ ਤੋਂ ਦੂਰ ਹੋ ਗਏ। ਸਿਰਫ਼ ਨਾਭਾ ਹਲਕੇ ਤੋਂ ਦੇਵ ਮਾਨ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ। ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਚੇਤਨ ਸਿੰਘ ਜੋੜੇ ਮਾਜਰਾ ਨੂੰ ਬਣਾਇਆ ਗਿਆ, ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀ ਲੱਗਣ ਕਾਰਨ ਸਰਗਰਮੀਆਂ ਠੱਪ ਹਨ ਪਰ ਆਉਂਦੇ ਦਿਨਾਂ ਵਿੱਚ ਵਧਾਈਆਂ ਜਾਣਗੀਆਂ। ਡਾ. ਬਲਬੀਰ ਸਿੰਘ ਆਪਣੀ ਕਲੀਨਿਕ ਸੰਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਪਾਰਟੀ ਪ੍ਰਧਾਨ ਤੋਂ ਮੁਆਫ਼ੀ ਲਈ ਹੈ, ਵਿਧਾਨ ਸਭਾ ਚੋਣਾਂ ਨੇੜੇ ਹੀ ਸਰਗਰਮੀਆਂ ਵਿਚ ਸ਼ਾਮਲ ਹੋਵਾਂਗਾ। ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਉਹ ਬਿਮਾਰ ਹਨ। ਸ਼ੁਰੂ ਵਿਚ ਕਾਫ਼ੀ ਸਰਗਰਮ ਰਹੇ ਕੁੰਦਨ ਗੋਗੀਆ ਵੀ ਆਪਣੀ ਦੁਕਾਨ ’ਤੇ ਬੈਠੇ ਹਨ, ਜਿਨ੍ਹਾਂ ਕਿਹਾ ਕਿ ਜਦੋਂ ਵੀ ਪਾਰਟੀ ਕੋਈ ਜ਼ਿੰਮੇਵਾਰੀ ਦੇਵੇਗੀ ਉਹ ਸਰਗਰਮ ਹੋ ਜਾਣਗੇ। ਸਰਬਜੀਤ ਉੱਖਲਾ ਕਿਤਾਬ ਲਿਖ ਰਹੇ ਹਨ। ਗਿਆਨ ਸਿੰਘ ਮੁੰਗੋ ਤੇ ਕਰਨਵੀਰ ਟਿਵਾਣਾ ਨੇ ਕਿਹਾ ਕਿ ਜਦੋਂ ਵੀ ਪਾਰਟੀ ਦਾ ਹੁਕਮ ਹੋਇਆ ਉਹ ਸਰਗਰਮ ਹੋ ਜਾਣਗੇ।

 


Comments Off on ‘ਆਪ’ ਦੀ ਕਹਾਣੀ: ਨਵੇਂ ਜੁੜੇ ਨਹੀਂ ਤੇ ਪੁਰਾਣੇ ਟੁੱਟ ਗਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.