ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਆਈਸੀਪੀ ਅਟਾਰੀ ’ਚ ਪਿਆ ਸੀਮਿੰਟ ਖ਼ਰਾਬ ਹੋਣ ਦਾ ਖ਼ਦਸ਼ਾ

Posted On September - 12 - 2019

ਆਈਸੀਪੀ ਅਟਾਰੀ ਦਾ ਬਾਹਰੀ ਦ੍ਰਿਸ਼।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਸਤੰਬਰ
ਲਗਪਗ ਛੇ ਮਹੀਨੇ ਪਹਿਲਾਂ ਪਾਕਿਸਤਾਨ ਤੋਂ ਆਈਸੀਪੀ ਅਟਾਰੀ ਵਿਖੇ ਆਈ ਸੀਮਿੰਟ ਦੀ ਖੇਪ ਦੇ ਖ਼ਰਾਬ ਹੋਣ ਦੇ ਖ਼ਦਸ਼ੇ ਕਾਰਨ ਸੀਮਿੰਟ ਦੀ ਦਰਾਮਦ ਕਰਨ ਵਾਲੇ ਵਪਾਰੀਆਂ ਨੇ ਇਹ ਸੀਮਿੰਟ ਨਾ ਖਰੀਦਣ ਦਾ ਫ਼ੈਸਲਾ ਲਿਆ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ 16 ਫਰਵਰੀ ਨੂੰ ਪਾਕਿਸਤਾਨ ਤੋਂ ਆਉਣ ਵਾਲੀ ਦਰਾਮਦ ’ਤੇ ਦੋ ਸੌ ਫ਼ੀਸਦ ਕਸਟਮ ਡਿਊਟੀ ਲਾਉਣ ਦਾ ਐਲਾਨ ਕੀਤਾ ਸੀ। ਇਸ ਕਾਰਨ ਉਸ ਦਿਨ ਸ਼ਾਮ ਤੋਂ ਪਹਿਲਾਂ ਆਈਸੀਪੀ ਵਿਚ ਆਇਆ ਸੀਮਿੰਟ, ਛੁਆਰੇ, ਜਿਪਸਮ ਤੇ ਹੋਰ ਰਸਾਇਣ ਪਦਾਰਥ ਪਿਛਲੇ ਛੇ ਮਹੀਨਿਆਂ ਤੋਂ ਵਪਾਰੀਆਂ ਨੂੰ ਨਹੀਂ ਮਿਲੇ ਹਨ। ਭਾਰਤ ਸਰਕਾਰ ਦੇ ਆਦੇਸ਼ ਮਗਰੋਂ ਕਸਟਮ ਵਿਭਾਗ ਵਲੋਂ ਵਪਾਰੀਆਂ ਕੋਲੋਂ ਦਰਾਮਦ ਕੀਤੀਆਂ ਇਨ੍ਹਾਂ ਵਸਤਾਂ ’ਤੇ ਦੋ ਸੌ ਫ਼ੀਸਦ ਵਾਧੂ ਟੈਕਸ ਮੰਗਿਆ ਜਾ ਰਿਹਾ ਹੈ, ਜਿਸ ਦੇ ਭੁਗਤਾਨ ਨਾਲ ਇਨ੍ਹਾਂ ਦੀ ਕੀਮਤ ਵਿਚ ਵਾਧਾ ਹੋ ਜਾਵੇਗਾ ਅਤੇ ਵਪਾਰੀ ਇਸ ਨੂੰ ਵੇਚ ਕੇ ਮੁਨਾਫਾ ਕਮਾਉਣ ਵਿਚ ਅਸਫ਼ਲ ਰਹਿਣਗੇ। ਵਪਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਹੋਏ ਆਦੇਸ਼ਾਂ ਤੋਂ ਪਹਿਲਾਂ ਪਾਕਿਸਤਾਨ ਤੋਂ ਪੁੱਜਿਆ ਇਹ ਸਾਮਾਨ ਪਹਿਲਾਂ ਲਾਗੂ ਟੈਕਸ ਦੀ ਦਰ ਨਾਲ ਹੀ ਦਿੱਤਾ ਜਾਵੇ। ਵਪਾਰੀਆਂ ਨੇ ਇਸ ਸਬੰਧੀ ਕੇਂਦਰੀ ਮੰਤਰੀਆਂ ਤੇ ਹੋਰਨਾਂ ਕੋਲ ਵੀ ਪਹੁੰਚ ਕੀਤੀ ਸੀ ਪਰ ਕੋਈ ਹੱਲ ਨਾ ਹੋਣ ਮਗਰੋਂ ਵਪਾਰੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਵਲੋਂ ਪਿਛਲੇ ਦਿਨੀਂ ਇਸ ਸਬੰਧੀ ਫ਼ੈਸਲਾ ਵਪਾਰੀਆਂ ਦੇ ਹੱਕ ਵਿਚ ਕੀਤਾ ਗਿਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਅਟਾਰੀ ਆਈਸੀਪੀ ਵਿਚ ਲਗਪਗ 90 ਹਜ਼ਾਰ ਸੀਮਿੰਟ ਦੀ ਬੋਰੀ ਸਮੇਤ ਛੇ ਹਜ਼ਾਰ ਬੋਰੀ ਛੁਆਰੇ, 500 ਟਨ ਜਿਪਸਮ, ਨਮਕ ਤੇ ਹੋਰ ਰਸਾਇਣ ਆਏ ਹੋਏ ਹਨ, ਜੋ ਹੁਣ ਤਕ ਵਪਾਰੀਆਂ ਨੂੰ ਨਹੀਂ ਮਿਲੇ।
ਵਪਾਰੀਆਂ ਨੇ ਦਾਅਵਾ ਕੀਤਾ ਕਿ ਛੇ ਮਹੀਨੇ ਪਹਿਲਾਂ ਪਾਕਿਸਤਾਨ ਤੋਂ ਦਰਾਮਦ ਕੀਤੀਆਂ ਵਸਤਾਂ ਵਿਚੋਂ ਕੁਝ ਵਸਤਾਂ ਖ਼ਰਾਬ ਹੋ ਚੁੱਕੀਆਂ ਹਨ। ਸੀਮਿੰਟ ਦੇ ਵਪਾਰੀ ਐੱਮਪੀਐੱਸ ਚੱਠਾ ਨੇ ਦੱਸਿਆ ਕਿ ਉਸ ਦੀਆਂ ਸੀਮਿੰਟ ਦੀਆਂ ਲਗਪਗ 1600 ਬੋਰੀਆਂ ਆਈਸੀਪੀ ਅਟਾਰੀ ਵਿਚ ਰੁਕੀਆਂ ਹੋਈਆਂ ਹਨ। ਉਸ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਪਿਆ ਸੀਮਿੰਟ ਜੰਮ ਕੇ ਪੱਥਰ ਬਣ ਚੁੱਕਾ ਹੈ ਅਤੇ ਹੁਣ ਇਸ ਨੂੰ ਲੈਣ ਦਾ ਕੋਈ ਲਾਭ ਨਹੀਂ ਹੈ। ਪਾਕਿਸਤਾਨ ਤੋਂ ਸੀਮਿੰਟ ਦੀ ਦਰਾਮਦ ਬੰਦ ਹੋਣ ਮਗਰੋਂ ਭਾਰਤੀ ਬਾਜ਼ਾਰ ਵਿਚ ਘਰੇਲੂ ਸੀਮਿੰਟ ਦੀ ਕੀਮਤ ਵੀ ਵਧ ਗਈ ਹੈ। ਇਸ ਸਬੰਧੀ ਕਸਟਮ ਅਤੇ ਆਈਸੀਪੀ ਵਿਚ ਪ੍ਰਬੰਧਕ ਵਜੋਂ ਕੰਮ ਕਰ ਰਹੇ ਕੇਂਦਰੀ ਗੋਦਾਮ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਹੋ ਸਕੀ।


Comments Off on ਆਈਸੀਪੀ ਅਟਾਰੀ ’ਚ ਪਿਆ ਸੀਮਿੰਟ ਖ਼ਰਾਬ ਹੋਣ ਦਾ ਖ਼ਦਸ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.