ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਮਿਤ ਸ਼ਾਹ ਦਾ ਬਿਆਨ ਮੰਦਭਾਗਾ ਤੇ ਗੈਰਜ਼ਿੰਮੇਵਾਰਾਨਾ: ਖ਼ਾਲਸਾ

Posted On September - 17 - 2019

ਸੰਤ ਹਰਨਾਮ ਸਿੰਘ ਖ਼ਾਲਸਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਦਵਿੰਦਰ ਸਿੰਘ ਭੰਗੂ
ਰਈਆ, 16 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਗਏ ‘ਇਕ ਰਾਸ਼ਟਰ, ਇਕ ਭਾਸ਼ਾ’ ਦੇ ਪ੍ਰਸਤਾਵ ਨੂੰ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਮੁੱਢੋਂ ਰੱਦ ਕੀਤੀ ਹੈ। ਉਨ੍ਹਾਂ ਇਕ ਵਿਸ਼ੇਸ਼ ਭਾਸ਼ਾ ਰਾਹੀਂ ਪੂਰੇ ਦੇਸ਼ ਨੂੰ ਜੋੜਨ ਦੇ ਦਿੱਤੇ ਗਏ ਹੋਕੇ ਲਈ ਸ੍ਰੀ ਸ਼ਾਹ ਦੀ ਬੌਧਿਕਤਾ ’ਤੇ ਵਿਅੰਗ ਕੱਸਦਿਆਂ ਇਸ ਨੂੰ ‘ਨੀਮ ਹਕੀਮ ਖ਼ਤਰਾ ਏ ਹਿੰਦ’ ਕਰਾਰ ਦਿੱਤਾ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਅਤੀਤ ਵਿੱਚ ਕਾਂਗਰਸ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਦੇਸ਼ ਨੂੰ ਦਿਸ਼ਾਹੀਣਤਾ ਵੱਲ ਧਕੇਲਿਆ ਅਤੇ ਪੰਜਾਬ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਦੁਖਾਂਤ ਹੰਢਾਉਣਾ ਪਿਆ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਅਤੇ ਭਾਰਤੀ ਸੰਵਿਧਾਨ ਦੀ ਰੂਹ ਤੇ ਆਪਣੇ ਰੁਤਬੇ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ, ਗੁੰਮਰਾਹਕੁਨ, ਦੂਜੀਆਂ ਭਾਸ਼ਾਵਾਂ ਤੇ ਬੋਲੀਆਂ ਪ੍ਰਤੀ ਤਿਰਸਕਾਰ ਦੀ ਭਾਵਨਾ ਅਤੇ ਤੰਗ ਨਜ਼ਰੀਏ ਵਾਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਬਹੁ ਸੱਭਿਆਚਾਰਕ ਅਤੇ ਬਹੁ ਭਾਸ਼ਾਈ ਹੈ। ਸੰਵਿਧਾਨ ਦੀ ਧਾਰਾ 29 ਮੁਤਾਬਕ ਸਾਰੀਆਂ ਭਾਸ਼ਾਵਾਂ ਤੇ ਬੋਲੀਆਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਦੇ ਪ੍ਰਸਤਾਵ ਮੁਤਾਬਕ ਲੋਕਾਂ ਉੱਤੇ ਇਕ ਵਿਸ਼ੇਸ਼ ਭਾਸ਼ਾ ਥੋਪੀ ਜਾਵੇਗੀ ਤਾਂ ਦੇਸ਼ ਵਿੱਚ ਬੇਚੈਨੀ ਅਤੇ ਅਵਿਸ਼ਵਾਸ ਵਾਲਾ ਮਾਹੌਲ ਬਣੇਗਾ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖ਼ਤਰਾ ਵੱਖ ਵੱਖ ਬੋਲੀਆਂ ਤੇ ਭਾਸ਼ਾਵਾਂ ਤੋਂ ਨਹੀਂ ਸਗੋਂ ਬਹੁਗਿਣਤੀ ਆਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਹੈ। ਦੇਸ਼ ਨੂੰ ਖ਼ਤਰੇ ਵਾਲਾ ਹਊਆ ਖੜ੍ਹਾ ਕਰਨ ਵਾਲੀ ਪ੍ਰਵਿਰਤੀ ਨਾਲ ਦੇਸ਼ ਦੇ ਵੱਖ ਵੱਖ ਭਾਈਚਾਰਿਆਂ ਵਿੱਚ ਗ਼ਲਤ ਸੰਕੇਤ ਜਾਵੇਗਾ। ਸ੍ਰੀ ਸ਼ਾਹ ਨੂੰ ਦਿਸ਼ਾਹੀਣ ਨਾਅਰਾ ਦੇਣ ਦੀ ਥਾਂ ਸਾਰੀਆਂ ਭਾਸ਼ਾਵਾਂ ਦੀ ਪ੍ਰਫੁੱਲਤਾ ਦੀ ਵਿਵਸਥਾ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਵਤੀਰਾ ਦੇਸ਼ ਨੂੰ ਤਾਨਾਸ਼ਾਹੀ ਢਾਂਚੇ ਦੀ ਸਥਾਪਨਾ ਵੱਲ ਲੈ ਕੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਸਾਡੀ ਜਿੰਦ-ਜਾਨ, ਸਾਹ-ਰਗ ਅਤੇ ਏਕਤਾ ਦਾ ਪ੍ਰਤੀਕ ਹਨ।


Comments Off on ਅਮਿਤ ਸ਼ਾਹ ਦਾ ਬਿਆਨ ਮੰਦਭਾਗਾ ਤੇ ਗੈਰਜ਼ਿੰਮੇਵਾਰਾਨਾ: ਖ਼ਾਲਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.