‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਅਮਰੀਕੀ ਸੂਬਿਆਂ ਨੇ ਗੂਗਲ ਦੀ ਅਜ਼ਾਰੇਦਾਰੀ ’ਤੇ ਸਵਾਲ ਚੁੱਕੇ

Posted On September - 11 - 2019

ਵਾਸ਼ਿੰਗਟਨ, 10 ਸਤੰਬਰ
ਟੈਕਸਸ ਦੀ ਅਗਵਾਈ ਹੇਠ ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਸੋਸ਼ਲ ਸਾਈਟ ਗੂਗਲ ਦੇ ਸੰਭਾਵੀ ਅਜਾਰੇਦਾਰੀ ਵਿਹਾਰ ਬਾਰੇ ਜਾਂਚ ਦਾ ਐਲਾਨ ਕੀਤਾ ਹੈ। ਸੂਬਿਆਂ ਨੇ ਇਹ ਐਲਾਨ ਬੀਤੇ ਦਿਨ ਕੀਤਾ ਹੈ। ਇਸ ਤੋਂ ਪਹਿਲਾਂ ਕੁਝ ਸੂਬਿਆਂ ਦੇ ਗਰੁੱਪ ਵੱਲੋਂ ਸ਼ੁੱਕਰਵਾਰ ਨੂੰ ਫੇਸਬੁੱਕ ਦੀ ਬਾਜ਼ਾਰ ’ਚ ਮਜ਼ਬੂਤ ਸਥਿਤੀ ਦੀ ਜਾਂਚ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਦੋਵੇਂ ਜਾਂਚ ਪ੍ਰਕਿਰਿਆਵਾਂ ਨੇ ਤਕਨੀਕੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਦੇ ਵਪਾਰ ਵਿਹਾਰ ਮਾਮਲੇ ਨੂੰ ਲੈ ਕੇ ਜਾਂਚ ਦੇ ਦਾਇਰੇ ਨੂੰ ਸੰਘੀ ਅਤੇ ਸੰਸਦੀ ਪੱਧਰ ’ਤੇ ਹੋਣ ਵਾਲੀ ਜਾਂਚ ਤੋਂ ਅੱਗੇ ਵਧਾ ਦਿੱਤਾ ਹੈ। ਵਾਸ਼ਿੰਗਟਨ ’ਚ ਇੱਕ ਪੱਤਰਕਾਰ ਸੰਮੇਲਨ ’ਚ ਨੈਬ੍ਰਾਸਕਾ ਦੇ ਅਟਾਰਨੀ ਜਨਰਲ, ਰਿਪਲਿਕਨ ਡਾਊਗ ਪੀਟਰਸਨ ਨੇ ਕਿਹਾ ਕਿ ਕਰੀਬ 50 ਅਟਾਰਨੀ ਜਨਰਲ ਇਸ ਮਾਮਲੇ ’ਚ ਇਕੱਠੇ ਹੋ ਗਏ ਹਨ ਅਤੇ ਅਜਿਹਾ ਕਰਕੇ ਉਨ੍ਹਾਂ ਗੂਗਲ ਦੇ ਵਪਾਰ ਵਿਹਾਰ ਨੂੰ ਲੈ ਕੇ ਸਖਤ ਸੁਨੇਹਾ ਦਿੱਤਾ ਹੈ।
-ਪੀਟੀਆਈ


Comments Off on ਅਮਰੀਕੀ ਸੂਬਿਆਂ ਨੇ ਗੂਗਲ ਦੀ ਅਜ਼ਾਰੇਦਾਰੀ ’ਤੇ ਸਵਾਲ ਚੁੱਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.