ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਮਰੀਕੀ ਲੜਕੇ ਵਲੋਂ ਆਪਣੇ ਘਰ ਦੇ ਪੰਜ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ

Posted On September - 4 - 2019

ਮਿਆਮੀ, 3 ਸਤੰਬਰ
ਇੱਕ 14 ਸਾਲ ਦੇ ਲੜਕੇ ਨੇ ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਐਲਕਮੌਂਟ ਵਿੱਚ ਆਪਣੇ ਪੰਜ ਪਰਿਵਾਰਕ ਜੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਫਿਰ ਪੁਲੀਸ ਨੂੰ ਬੁਲਾ ਕੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ। ਇਨ੍ਹਾਂ ਵਿੱਚੋਂ ਤਿੰਨ ਜੀਅ ਘਰ ਵਿੱਚ ਤੁਰੰਤ ਮਰ ਗਏ ਅਤੇ ਦੋ ਹੈਲੀਕਾਪਟਰ ਐਂਬੂਲੈਂਸ ਰਾਹੀਂ ਲੈ ਕੇ ਜਾਣ ਸਮੇਂ ਦਮ ਤੋੜ ਗਏ।
ਲਾਈਮਸਟੋਨ ਕਾਊਂਟੀ ਦੇ ਪੁਲੀਸ ਮੁਖੀ ਨੇ ਦੱਸਿਆ ਲੜਕੇ ਨੇ ਇਨ੍ਹਾਂ ਹੱਤਿਆਵਾਂ ਲਈ 9 ਐੱਮਐੱਮ ਦੀ ਗੰਨ ਵਰਤੀ।ਇਹ ਘਟਨਾ ਸੋਮਵਾਰ ਰਾਤ ਨੂੰ ਘਟੀ ਹੈ। ਪੁਲੀਸ ਨੇ ਲੜਕੇ ਦੀ ਸ਼ਨਾਖਤ ਨਹੀਂ ਦੱਸੀ ਅਤੇ ਨਾ ਹੀ ਅਜੇ ਤਕ ਘਟਨਾ ਪਿਛਲੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਪੁਲੀਸ ਅਨੁਸਾਰ ਲੜਕਾ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਿਹਾ ਹੈ ਅਤੇ ਪੁਲੀਸ ਅਪਰਾਧ ਕਰਨ ਲਈ ਵਰਤੀ ਗੰਨ ਨੂੰ ਲੱਭਣ ਵਿੱਚ ਲੱਗੀ ਹੈ, ਜੋ ਕਿ ਲੜਕੇ ਨੇ ਆਪਣੇ ਘਰ ਦੇ ਨਜ਼ਦੀਕ ਹੀ ਸੁੱਟ ਦਿੱਤੀ ਸੀ।
-ਏਐੱਫਪੀ

ਸੱਤ ਦੀ ਗੋਲੀਆਂ ਮਾਰ ਕੇ ਹੱਤਿਆ

ਸ਼ਿਕਾਗੋ: ਅਮਰੀਕਾ ਵਿੱਚ ਪਿਛਲੇ ਤਿੰਨ ਦਿਨ ਵਿੱਚ ਦੋ ਬੱਚਿਆਂ ਸਮੇਤ ਸੱਤ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਡਬਲਿਊਐਲਐੱਸ-ਟੀਵੀ ਦੀ ਰਿਪੋਰਟ ਅਨੁਸਾਰ ਮ੍ਰਿਤਕਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ 15 ਸਾਲਾ ਦਾਵਾਂਤੇ ਜੈਕਸਨ ਹੈ, ਉਸਨੂੰ ਉਸ ਦੇ ਘਰ ਤੋਂ ਕੁੱਝ ਕਦਮਾਂ ਉੱਤੇ ਗੋਲੀ ਮਾਰੀ ਗਈ। ਜੈਕਸਨ ਨੇ ਮੰਗਲਵਾਰ ਤੋਂ ਹਾਈ ਸਕੂਲ ਜਾਣਾ ਸ਼ੁਰੂ ਕਰਨਾ ਸੀ। ਉਸ ਦੀ ਭੈਣ ਅਲੈਕਸਿਸ ਜੈਕਸਨ ਨੇ ਦੱਸਿਆ ਕਿ ਉਸਨੂੰ ਕਿਸੇ ਨੇ ਫੋਨ ਕਰਕੇ ਘਰ ਤੋਂ ਬਾਹਰ ਬੁਲਾਇਆ ਸੀ ਅਤੇ ਘਰੋਂ ਨਿਕਲਦਿਆਂ ਸਾਰ ਹੀ ਉਸ ਨੂੰ ਗੋਲੀ ਮਾਰ ਦਿੱਤੀ ਗਈ। ਸ਼ਨਿੱਚਰਵਾਰ ਨੂੰ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਨ੍ਹਾਂ ਦੀ ਉਮਰ 32 ਅਤੇ 26 ਸਾਲ ਸੀ। ਇਹ ਘਟਨਾਵਾਂ ਵੀ ਸ਼ਿਕਾਗੋ ਵਿੱਚ ਹੀ ਵਾਪਰੀਆਂ ਹਨ। ਇਸ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਵੀ ਹੋਏ ਹਨ।
-ਏਪੀ


Comments Off on ਅਮਰੀਕੀ ਲੜਕੇ ਵਲੋਂ ਆਪਣੇ ਘਰ ਦੇ ਪੰਜ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.