ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਅਮਰੀਕਾ ਨੇ ਤਾਲਿਬਾਨ ਮੁਖੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਐਲਾਨਿਆ

Posted On September - 12 - 2019

ਨੂਰ ਵਲੀ ਮਹਿਸੂਦ

ਵਾਸ਼ਿੰਗਟਨ/ਇਸਲਾਮਾਬਾਦ, 11 ਸਤੰਬਰ
ਅਮਰੀਕਾ ਨੇ ਅਤਿਵਾਦ ਨਾਲ ਨਜਿੱਠਣ ਅਤੇ ਅਤਿਵਾਦ ਨੂੰ ਸ਼ਹਿ ਦੇਣ ਲਈ ਧਨ ਮੁਹੱਈਆ ਕਰਵਾਉਣ ਵਾਲਿਆਂ ’ਤੇ ਨਕੇਲ ਕੱਸਣ ਲਈ ਨਵੀਆਂ ਨੀਤੀਆਂ ਜਾਰੀ ਕਰਦਿਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਲੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਗਰਦਾਨਿਆ ਹੈ। ਅਮਰੀਕਾ ਵੱਲੋਂ ਇਹ ਨੀਤੀਆਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਸ਼ਕਤੀਆਂ ਵਧਾਉਣ ਲਈ ਜਾਰੀ ਕੀਤੀਆਂ ਗਈਆਂ ਹਨ।
ਟੀਟੀਪੀ ਦੇ ਮੁਖੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਦਾ ਦਰਜਾ ਟਰੰਪ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ 9/11 (11 ਸਤੰਬਰ 2001) ਹਮਲੇ ਦੀ 18ਵੀਂ ਪੂਰਵ ਸੰਧਿਆ ’ਤੇ ਦਿੱੱਤਾ ਗਿਆ।
ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਕੀ ਹੁਕਮ ਬਾਰੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਹ ਇਹ ਨਿਸ਼ਚਤ ਕਰਨਾ ਚਾਹੁੰਦੇ ਹਨ ਅਮਰੀਕਾ ਦੀ ਧਰਤੀ ’ਤੇ 9/11 ਵਰਗੀ ਘਟਨਾ ਦੁਬਾਰਾ ਨਾ ਵਾਪਰੇ। ਟਰੰਪ ਪ੍ਰਸ਼ਾਸਨ ਨੇ ਨਵੇਂ ਆਦੇਸ਼ ਦੀ ਵਰਤੋਂ ਕਰਦਿਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸਣੇ 11 ਅਤਿਵਾਦੀ ਸੰਗਠਨਾਂ ਦੇ 20 ਤੋਂ ਵੱਧ ਮੈਂਬਰਾਂ ਅਤੇ ਸੰਸਥਾਵਾਂ ’ਤੇ ਪਾਬੰਦੀ ਲਾ ਦਿੱਤੀ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟੀਟੀਪੀ ਦੇ ਪਾਬੰਦੀਸ਼ੁਦਾ ਮੈਂਬਰ ਨੂਰ ਵਲੀ ਉਰਫ਼ ਮੁਫ਼ਤੀ ਨੂਰ ਵਲੀ ਮਸੂਦ ਵਲੀ ਮਹਿਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਹੈ। ਸ੍ਰੀ ਪੌਂਪੀਓ ਨੇ ਕਿਹਾ ਕਿ ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮੈਂਬਰਾਂ ’ਤੇ ਪਾਬੰਦੀ ਨਾਲ ਅਤਿਵਾਦ ਵਿਰੋਧੀ ਜੰਗ ਮਜ਼ਬੂਤ ਹੋਵੇਗੀ।
-ਪੀਟੀਆਈ


Comments Off on ਅਮਰੀਕਾ ਨੇ ਤਾਲਿਬਾਨ ਮੁਖੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਐਲਾਨਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.