ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    

ਅਦਾਕਾਰ ਵੀਰੂ ਕ੍ਰਿਸ਼ਨਨ ਦਾ ਦੇਹਾਂਤ

Posted On September - 9 - 2019

ਮੁੰਬਈ, 8 ਸਤੰਬਰ
ਅਦਾਕਾਰ ਤੇ ਕਥਕ ਨ੍ਰਿਤਕ ਵੀਰੂ ਕਿ੍ਰਸ਼ਨਨ ਦਾ ਦੇਹਾਂਤ ਹੋ ਗਿਆ। ਉਸ ਦੀਆਂ ਆਖਰੀ ਰਸਮਾਂ ਸਾਂਟਾ ਕਰੂਜ਼ ਸ਼ਮਸ਼ਾਨਘਾਟ ਵਿਚ ਹੋਈਆਂ। ਉਸ ਨੇ 1990 ਵਿਆਂ ਦੀਆਂ ਫਿਲਮਾਂ ਵਿਚ ਸਹਾਇਕ ਅਦਾਕਾਰ ਵਜੋਂ ਕੰਮ ਕੀਤਾ। ਵੀਰੂ ਨੇ ‘ਇਸ਼ਕ’, ‘ਹਮ ਹੈਂ ਰਾਹੀ ਪਿਆਰ ਕੇ’ ਤੇ ‘ਰਾਜਾ ਹਿੰਦੋਸਤਾਨੀ’ ਫਿਲਮਾਂ ਵਿਚ ਵੀ ਕੰਮ ਕੀਤਾ। ਅਦਾਕਾਰੀ ਤੋਂ ਇਲਾਵਾ ਵੀਰੂ ਕਥਕ ਦਾ ਅਧਿਆਪਕ ਵੀ ਸੀ। ਉਸ ਨੇ ਕੈਟਰੀਨਾ ਕੈਫ, ਆਤੀਆ ਸ਼ੈਟੀ, ਕਰਨਵੀਰ ਬੋਹਰਾ ਤੇ ਹੋਰਾਂ ਨੂੰ ਕਥਕ ਦੇ ਗੁਰ ਸਿਖਾਏ। ਬਾਲੀਵੁੱਡ ਅਦਾਕਾਰਾਂ ਨੇ ਸ਼ੋਸ਼ਲ ਮੀਡੀਆ ’ਤੇ ਵੀਰੂ ਕ੍ਰਿਸ਼ਨਨ ਦੀ ਮੌਤ ’ਤੇ ਦੁੱਖ ਪ੍ਰਗਟਾਇਆ।
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਵੀਟ ਕਰਕੇ ਕਿਹਾ ਕਿ ਪੰਡਤ ਵੀਰੂ ਕ੍ਰਿਸ਼ਨਨ ਨੇ ਹੀ ਉਸ ਨੂੰ ਕਥਕ ਸਿਖਾਇਆ। ਉਸ ਨੇ ਕਿਹਾ ਕਿ ਪੰਡਤ ਕ੍ਰਿਸ਼ਨਨ ਹਮੇਸ਼ਾ ਯਾਦ ਆਉਂਦੇ ਰਹਿਣਗੇ। ਲਾਰਾ ਦੱਤਾ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਖਬਰ ਹੈ। ਉਸ ਨੇ ਪੰਡਤ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਕਾਬਲੇ ਤਾਰੀਫ ਸੀ। ਆਤੀਆ ਸ਼ੈਟੀ ਨੇ ਕਿਹਾ ਕਿ ਗੁਰੂ ਜੀ ਦੀ ਮੌਤ ਸੁਣ ਕੇ ਸਦਮਾ ਲੱਗਾ। ਉਸ ਨੇ ਟਵੀਟ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਉਸ ਨੂੰ ਅਨੁਸ਼ਾਸਨ ਵਿਚ ਰਹਿਣਾ ਤੇ ਮਿਹਨਤ ਕਰਨਾ ਸਿਖਾਇਆ। ਕਰਨਵੀਰ ਨੇ ਪੰਡਤ ਵੀਰੂ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਉਸ ਨੇ ਅਧਿਆਪਕ ਦਿਵਸ ’ਤੇ ਉਨ੍ਹਾਂ ਦੀ ਪੋਸਟ ਸਾਂਝੀ ਕੀਤੀ ਸੀ ਤੇ ਉਸ ਨੂੰ ਇਲਮ ਹੀ ਨਹੀਂ ਸੀ ਕਿ ਉਹ ਹੁਣ ਸਾਡੇ ਵਿਚ ਨਹੀਂ ਰਹਿਣਗੇ। ਉਹ ਬੇਹਤਰੀਨ ਅਧਿਆਪਕਾਂ ਵਿਚੋਂ ਇਕ ਸਨ। -ਪੀਟੀਆਈ


Comments Off on ਅਦਾਕਾਰ ਵੀਰੂ ਕ੍ਰਿਸ਼ਨਨ ਦਾ ਦੇਹਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.