ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਅਗਵਾ ਹੋਈ ਲੜਕੀ ਪੁਲੀਸ ਨੇ ਬਰਾਮਦ ਕੀਤੀ

Posted On September - 11 - 2019

ਪੱਤਰ ਪ੍ਰੇਰਕ
ਮਾਛੀਵਾੜਾ, 10 ਸਤੰਬਰ

ਨਬਾਲਿਗ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰਦੇ ਹੋਏ ਥਾਣਾ ਮੁਖੀ ਗੁਰਦੀਪ ਸਿੰਘ।

ਮਾਛੀਵਾੜਾ ਪੁਲੀਸ ਵੱਲੋਂ ਇੱਕ ਨਾਬਾਲਿਗ 5 ਸਾਲਾਂ ਲੜਕੀ ਨੂੰ ਅਗਵਾ ਕਰਨ ਦੇ ਕਥਿਤ ਦੋਸ਼ ਹੇਠ ਰਿਤੇਸ਼ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਪੁਲੀਸ ਦੀ ਮੁਸ਼ਤੈਦੀ ਸਦਕਾ ਇਹ ਲੜਕੀ ਕੁੱਝ ਘੰਟਿਆਂ ਅੰਦਰ ਹੀ ਬਰਾਮਦ ਕਰ ਲਈ ਗਈ।
ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮਹਾਂਵੀਰ ਕਲੌਨੀ ਵਾਸੀ ਕਾਲੂ ਪੰਡਤ ਦੀ ਨਬਾਲਿਗ ਲੜਕੀ ਮੁਹੱਲੇ ਦੇ ਬੱਚਿਆਂ ਨਾਲ ਨੇੜੇ ਦੁਰਗਾ ਸ਼ਕਤੀ ਮੰਦਰ ਵਿੱਚ ਮੱਥਾ ਟੇਕਣ ਗਈ ਸੀ ਤੇ ਜਦੋਂ ਸ਼ਾਮ ਨੂੰ 6 ਵਜੇ ਤੱਥ ਉਹ ਵਾਪਿਸ ਨਾ ਆਈ ਤਾਂ ਉਸਦੀ ਤਲਾਸ਼ ਸ਼ੁਰੂ ਕੀਤੀ ਗਈ। ਕਾਲੂ ਪੰਡਤ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਲੜਕੀ ਨੂੰ ਰਿਤੇਸ਼ ਕੁਮਾਰ ਵਾਸੀ ਰੋਪੜ ਰੋਡ ਮਾਰਨ ਦੀ ਨੀਅਤ ਨਾਲ ਅਗਵਾ ਕਰਕੇ ਲੈ ਗਿਆ। ਉਸਨੇ ਲੜਕੀ ਅਗਵਾ ਕਰਨ ਦੀ ਰੰਜਿਸ਼ ਦਾ ਕਾਰਨ ਦੱਸਿਆ ਕਿ ਰਿਤੇਸ਼ ਕੁਮਾਰ ਉਸ ਨਾਲ ਕੰਮ ਕਰਦਾ ਸੀ ਤੇ ਸ਼ਰਾਬ ਦਾ ਆਦੀ ਹੋਣ ਕਾਰਨ ਉਸ ਨੂੰ ਕੰਮ ਤੋਂ ਹਟਾ ਦਿੱਤਾ ਸੀ ਜਿਸ ਦੇ ਚੱਲਦਿਆਂ ਉਸਨੇ ਉਸਦੀ ਲੜਕੀ ਦੀਪਿਕਾ ਨੂੰ ਮਾਰਨ ਦੀ ਨੀਅਤ ਨਾਲ ਅਗਵਾ ਕਰ ਲਿਆ। ਲੜਕੀ ਨੂੰ ਅਗਵਾ ਹੋਣ ਦੀ ਸੂਚਨਾ ਸਾਰੇ ਸ਼ਹਿਰ ’ਚ ਫੈਲ ਗਈ ਤੇ ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਇਸ ਅਗਵਾ ਲੜਕੀ ਦੀ ਤਲਾਸ਼ ਸ਼ੁਰੂ ਕੀਤੀ।
ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਜਦੋਂ ਅਗਵਾ ਬੱਚੀ ਦੀ ਤਲਾਸ਼ ’ਚ ਪਵਾਤ ਪੁਲ ਕੋਲ ਪੁੱਜੀ ਤਾਂ ਰਿਤੇਸ਼ ਕੁਮਾਰ ਲੜਕੀ ਨੂੰ ਨਾਲ ਲੈ ਕੇ ਬੱਸ ਚੜ੍ਹ ਕੇ ਭੱਜਣ ਦੀ ਫਿਰਾਕ ’ਚ ਸੀ ਜਿਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਪੁਲੀਸ ਵੱਲੋਂ ਅੱਜ ਅਗਵਾ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਤੇ ਅਗਵਾਕਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

 


Comments Off on ਅਗਵਾ ਹੋਈ ਲੜਕੀ ਪੁਲੀਸ ਨੇ ਬਰਾਮਦ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.