ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਜ਼ਿੰਦਗੀ ਦਾ ਜਟਿਲ ਬਿਰਤਾਂਤ

Posted On August - 4 - 2019

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਬਲਵਿੰਦਰ ਸਿੰਘ ਗਰੇਵਾਲ ਦੀਆਂ ਪੰਜ ਲੰਮੀਆਂ ਤੇ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਦੇ ਸ਼ੁਰੂ ਵਿਚ ਲੇਖਕ ਨੇ ਪਹਿਲੀ ਕਹਾਣੀ ਲਿਖਣ ਤਕ ਵਿਚ ਆਪਣੀ ਕਹਾਣੀ ਸਿਰਜਨਾ ਦੇ ਪਿਛੋਕੜ ਬਾਰੇ ਦਿਲਚਸਪ ਜ਼ਿਕਰ ਕੀਤਾ ਹੈ। ਗੁਰਬਚਨ ਸਿੰਘ ਭੁੱਲਰ, ਗੁਰਪਾਲ ਲਿਟ, ਕਰਨੈਲ ਸਿੰਘ ਪਾਰਸ, ਵਰਿਆਮ ਸਿੰਘ ਸੰਧੂ, ਸਤਿਕਾਰਤ ਪਿਤਾ ਜੀ, ਵੀਰ ਪਖੀਰ ਸਿੰਘ ਤੇ ਸਾਹਿਤ ਸਭਾ ਮਾਛੀਵਾੜਾ ਤੋਂ ਮਿਲੇ ਸਾਹਿਤਕ ਪ੍ਰਭਾਵਾਂ ਦੀ ਚਰਚਾ ਕੀਤੀ ਹੈ। ਕਹਾਣੀਕਾਰ ਸ਼ਬਦ ਨੂੰ ਤੀਰ ਦਾ ਰੂਪ ਤਸੱਵਰ ਕਰਦਾ ਹੈ। ਕਹਾਣੀਆਂ ਵਿਚ ਇਹ ਤੀਰ ਉਸ ਨੇ ਖੁੱਲ੍ਹ ਕੇ ਵਰਤੇ ਹਨ। ਬਿਰਤਾਂਤ ਲੰਮੇ ਹੋਣ ਕਰਕੇ ਕਹਾਣੀਆਂ ਦੇ ਆਕਾਰ ਵੀ ਕਈ ਪੰਨਿਆਂ ਤੱਕ ਹਨ। ਕਹਾਣੀ ਖੰਡੇ ਦੀ ਧਾਰ, ਇਕਵੰਜਾ ਪੰਨਿਆਂ ਦੀ ਸੰਗ੍ਰਹਿ ਦੀ ਸਭ ਤੋਂ ਵੱਡੀ ਕਹਾਣੀ ਹੈ। ਘਟਨਾਵਾਂ ਦੀ ਬਹੁਲਤਾ, ਪਾਤਰਾਂ ਦਾ ਜਟਿਲ ਵਿਹਾਰ, ਪਰਿਵਾਰਕ ਸਮੱਸਿਆਵਾਂ ਦਾ ਝਮੇਲਾ, ਵਿਆਹ ਦੇ ਪ੍ਰਮਾਣਿਕ ਰਵਾਇਤੀ ਰੂਪ ਦਾ ਵਿਰੋਧ, ਪੰਜਾਬ ਦੇ ਕਾਲੇ ਦਿਨਾਂ ਦੇ ਦ੍ਰਿਸ਼ ਤੇ ਸਿਆਸੀ ਟਕੋਰਾਂ ਕਹਾਣੀਆਂ ਨੂੰ ਮੌਲਿਕਤਾ ਬਖ਼ਸ਼ਦੀਆਂ ਹਨ। ਅਜਿਹੇ ਸਿਆਸੀ ਯਥਾਰਥ ਕਹਾਣੀ ਅੰਦਰਲੇ ਪ੍ਰਸੰਗ ਨੂੰ ਤੁਲਨਾਤਮਕ ਰੂਪ ਵਿਚ ਪੇਸ਼ ਕਰਦੇ ਹਨ।
ਪਾਤਰਾਂ ਦੀ ਤਕਰਾਰ, ਤਿੱਖੇ ਸੰਵਾਦ, ਕਿਸੇ ਵੀ ਮਸਲੇ ’ਤੇ ਹੱਕ ਤੇ ਵਿਰੋਧ ਦੇ ਸ਼ਬਦ, ਬੋਲੀ ਦਾ ਮਲਵਈ ਰੰਗ, ਪਾਤਰਾਂ ਦੀ ਸਾਧਾਰਨਤਾ ਕਹਾਣੀ ਦੇ ਮੁੱਖ ਗੁਣ ਬਣ ਕੇ ਸਾਹਮਣੇ ਆਉਂਦੇ ਹਨ। ਸੰਗ੍ਰਹਿ ਵਿਚ ਨਾਟਕੀ ਜੁਗਤ ਤੇ ਵਿਅੰਗਮਈ ਸੰਕੇਤਾਂ ਦੀ ਪ੍ਰਧਾਨਤਾ ਹੈ। ਲੇਖਕ ਕੋਲ ਰਚਨਾਵਾਂ ਨੂੰ ਨਾਵਲ ਰੂਪ ਦੇਣ ਦੀਆਂ ਸੰਭਾਵਨਾਵਾਂ ਹਨ। ਏਨੀ ਲੰਮੀ ਕਹਾਣੀ ਨਾਲ ਕਲਾ ਪੱਖ ਕਮਜ਼ੋਰ ਪੈ ਜਾਂਦਾ ਹੈ।
ਸੰਪਰਕ: 098148-56160


Comments Off on ਜ਼ਿੰਦਗੀ ਦਾ ਜਟਿਲ ਬਿਰਤਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.