ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਹਿਮਾਚਲ ਵਿੱਚ ਜ਼ਮੀਨਾਂ ਖ਼ਰੀਦਣ ਬਾਰੇ ਕਾਨੂੰਨ ਵਿੱਚ ਢਿੱਲ ਨਹੀਂ ਦਿਆਂਗੇ: ਸੱਤੀ

Posted On August - 12 - 2019

ਸ਼ਿਮਲਾ, 11 ਅਗਸਤ
ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੱਤਪਾਲ ਸੱਤੀ ਨੇ ਕਿਹਾ ਹੈ ਕਿ ਸਰਕਾਰ ਹਿਮਾਚਲ ਵਿੱਚ ਜ਼ਮੀਨਾਂ ਖ਼ਰੀਦਣ ਸਬੰਧੀ ਕਾਨੂੰਨ ਵਿੱਚ ਢਿੱਲ ਨਹੀਂ ਦੇਵੇਗੀ। ਉਨ੍ਹਾਂ ਨੇ ਕਾਂਗਰਸ ਉੱਤੇ ਹਿਮਾਚਲ ਬਚਾਓ ਲਹਿਰ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਅਤੇ ਇਸ ਤਹਿਤ ਹਿਮਾਚਲ ਵਿੱਚ ਬਾਹਰੀ ਲੋਕਾਂ ਉੱਤੇ ਜ਼ਮੀਨਾਂ ਖਰੀਦਣ ਉੱਤੇ ਪਾਬੰਦੀ ਸਬੰਧੀ ਕਾਨੂੰਨ ਵਿੱਚ ਢਿੱਲ ਦੇਣ ਬਾਰੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਮੁਜ਼ਾਰੇਦਾਰ ਅਤੇ ਜ਼ਮੀਨ ਸੁਧਾਰ ਕਾਨੂੰਨ 1972 ਵਿੱਚ ਬੀਤੇ ਸਮੇਂ ਵਿੱਚ ਪੰਜ ਵਾਰ ਸੋਧ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਉਪ ਪ੍ਰਧਾਨ ਗਣੇਸ਼ ਦੱਤ ਨੇ ਕਿਹਾ ਸੀ ਕਿ ਲੋਕ ਇਸ ਕਾਨੂੰਨ ਦੀਆਂ ਕੁੱਝ ਧਾਰਾਵਾਂ ਵਿੱਚ ਤਬਦੀਲੀ ਚਾਹੁੰਦੇ ਹਨ, ਸੱਤੀ ਨੇ ਉਨ੍ਹਾਂ ਦੇ ਵਿਚਾਰਾਂ ਤੋਂ ਇਹ ਕਹਿ ਕੇ ਦੂਰੀ ਬਣਾ ਲਈ ਕਿ ਇਹ ਉਨ੍ਹਾਂ ਦੀ ਨਿਜੀ ਰਾਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਸਾਰਿਆਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਿਆ ਜਾਵੇਗਾ।

-ਪੀਟੀਆਈ


Comments Off on ਹਿਮਾਚਲ ਵਿੱਚ ਜ਼ਮੀਨਾਂ ਖ਼ਰੀਦਣ ਬਾਰੇ ਕਾਨੂੰਨ ਵਿੱਚ ਢਿੱਲ ਨਹੀਂ ਦਿਆਂਗੇ: ਸੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.