ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਸੂਬੇ ਭਰ ਦੇ ਦੁੱਧ ਉਤਪਾਦਕਾਂ ਵੱਲੋਂ ਮਿਲਕਫੈੱਡ ਖ਼ਿਲਾਫ਼ ਧਰਨਾ

Posted On August - 13 - 2019

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਅਗਸਤ

ਮਿਲਕਫੈੱਡ ਖ਼ਿਲਾਫ਼ ਰੋਸ ਮੁਜ਼ਾਹਰਾ ਕਰੇ ਹੋਏ ਦੁੱਧ ਉਤਪਾਦਕ।

ਪੰਜਾਬ ਦੇ ਵੱਖ ਵੱਖ ਦੁੱਧ ਉਤਪਾਦਕਾਂ ਵੱਲੋਂ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਾਹਮਣੇ ਮਿਲਕਫੈੱਡ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਮਿਲਕਫੈੱਡ ਵੱਲੋਂ ਦੁੱਧ ਦੀ ਕੀਮਤ ਤੈਅ ਕਰਨ ਦੀ ਨੀਤੀ ਬਦਲ ਕੇ ਦੁੱਧ ਉਤਪਾਦਕਾਂ ਦੇ ਹੱਕ ਵਿੱਚ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਬੋਲਦਿਆਂ ਨੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਅਤੇ ਬਲਬੀਰ ਸਿੰਘ ਭੁੱਟੋ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਐਮਪੀਸੀਐਸ ਸੁਸਾਇਟੀ ਅਤੇ ਕਮਰਸ਼ੀਅਲ ਦੁੱਧ ਉਤਪਾਦਕ ਵੇਰਕਾ ਮਿਲਕ ਪਲਾਂਟ ਨੂੰ ਦੁੱਧ ਵੇਚਦੇ ਹਨ ਪ੍ਰੰਤੂ ਮਿਲਕਫੈੱਡ ਵੱਲੋਂ ਤੈਅ ਕੀਤੇ ਜਾਂਦੇ ਦੁੱਧ ਦੇ ਰੇਟ ਲਾਹੇਵੰਦ ਨਾ ਹੋਣ ਕਾਰਨ ਡੇਅਰੀ ਧੰਦੇ ਨਾਲ ਜੁੜੇ ਲੋਕ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਤੀ ਕਿੱਲੋ ਦੁੱਧ ਦੀ ਪੈਦਾਵਾਰ ’ਤੇ ਆਉਂਦੇ ਖ਼ਰਚੇ ਨੂੰ ਆਧਾਰ ਬਣਾ ਕੇ ਦੁੱਧ ਦਾ ਭਾਅ ਤੈਅ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਫੀਡ, ਹਰਾ ਚਾਰਾ, ਦਵਾਈਆਂ, ਲੇਬਰ ਅਤੇ ਬਿਜਲੀ ਦੇ ਖਰਚੇ ਇੰਨੇ ਵੱਧ ਚੁੱਕੇ ਹਨ ਕਿ ਉਹ ਇਹ ਧੰਦਾ ਬੰਦ ਕਰਨ ਕੰਢੇ ਪਹੁੰਚ ਚੁੱਕੇ ਹਨ। ਬੁਲਾਰਿਆਂ ਨੇ ਕਿਹਾ ਕਿ ਮਿਲਕਫੈੱਡ ਵੱਲੋਂ ਐਸਐਨਐਫ 8.1 ਅਤੇ 8.2 ਅਤੇ ਮੱਝਾਂ ਦੀ 9.0 ਦੀ ਸ਼ਰਤ ਲਗਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਫਾਰਮੂਲਾ 10 ਫੈਟ ਤੇ ਆਧਾਰਿਤ ਹੈ ਅਤੇ 65 ਰੁਪਏ ਮੁਤਾਬਿਕ ਬਣਾਇਆ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਮਿਲਕ ਪਲਾਂਟ ਮੁਹਾਲੀ ਲਗਭਗ ਤਿੰਨ ਸਾਲ ਪਹਿਲਾਂ 62 ਰੁਪਏ ਦੇ ਕਰੀਬ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੱਝਾਂ ਦੀ 10 ਫੈਟ ਆਉਂਦੀ ਹੈ ਤਾਂ ਮੱਝ ਦਾ ਦੁੱਧ ਇਕ ਕਿੱਲੋ ਰਹਿ ਜਾਂਦਾ ਹੈ। ਜਦਕਿ ਗਾਵਾਂ ਦੀ 4.5 ਫੈਟ ਦਾ ਫਾਰਮੂਲਾ ਬਣਾਇਆ ਗਿਆ ਹੈ।

 


Comments Off on ਸੂਬੇ ਭਰ ਦੇ ਦੁੱਧ ਉਤਪਾਦਕਾਂ ਵੱਲੋਂ ਮਿਲਕਫੈੱਡ ਖ਼ਿਲਾਫ਼ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.