ਫਰਜ਼ੀ ਬੀਮਾ ਪਾਲਿਸੀ ਦੇ ਨਾਮ ’ਤੇ 49 ਲੱਖ ਠੱਗੇ, ਤਿੰਨ ਕਾਬੂ !    ਛੋਟਾ ਰਾਜਨ ਤੇ ਪੰਜ ਹੋਰਾਂ ਨੂੰ ਅੱਠ-ਅੱਠ ਸਾਲ ਸਜ਼ਾ !    ਵਿਲੀਅਮਸਨ ਤੇ ਧਨੰਜਯ ਦੇ ਗੇਂਦਬਾਜ਼ੀ ਐਕਸ਼ਨ ਖ਼ਿਲਾਫ਼ ਸ਼ਿਕਾਇਤ !    ਏਟੀਪੀ ਮੁੱਖ ਡਰਾਅ ਦਾ ਮੈਚ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਲੀ ਡੱਕ !    ਨੀਲ ਬਸਤ੍ਰ ਲੇ ਕਪੜੇ ਪਹਿਰੇ !    ਮੇਰੀ ਜ਼ਿੰਦਗੀ ਮੇਰੀ ਕਲਾ: ਜ਼ਹੀਰ ਕਸ਼ਮੀਰੀ !    ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਦਾ ਦੇਹਾਂਤ !    ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ !    ਵਿੱਤ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ !    ਤਿੰਨ ਕਸ਼ਮੀਰੀ ਹਿਰਾਸਤ ’ਚ ਲਏ !    

ਸੁਸਰੀ ਕਾਰਨ ਲੋਕਾਂ ਨੇ ਆਵਾਜਾਈ ਜਾਮ ਕੀਤੀ

Posted On August - 14 - 2019

ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਅਗਸਤ

ਚੂੂੜਲ ਕਲਾਂ ’ਚ ਜਾਖਲ-ਲਹਿਰਾਗਾਗਾ ਮੁੱਖ ਸੜਕ ’ਤੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਲੋਕ।

ਜਾਖਲ-ਲਹਿਰਾਗਾਗਾ ਮੁੱਖ ਸੜਕ ’ਤੇ ਪਿੰਡ ਚੂੜਲ ਨੇੜੇ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਗੁਦਾਮਾਂ ’ਚ ਵੱਡੇ ਪੱਧਰ ’ਤੇ ਪੈਦਾ ਹੋਈ ਸੁਸਰੀ ਖਿਲਾਫ਼ ਸੜਕ ਜਾਮ ਕੀਤੀ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਰ ਕੇ ਆਵਾਜਾਈ ’ਚ ਦਿੱਕਤ ਆਈ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਇਥੇ ਬਣੇ ਵੱਡੇ ਗੁਦਾਮਾਂ ’ਚ ਰੱਖੀ ਜਿਣਸ ’ਚ ਸੁਸਰੀ ਪੈਦਾ ਹੋ ਗਈ ਹੈ ਪਰ ਗੁਦਾਮ ਪ੍ਰਬੰਧਕ ਸੁਸਰੀ ਪੈਦਾ ਨਾ ਹੋਣ ਤੋਂ ਰੋਕਣ ਲਈ ਮਿਲਦੀ ਦਵਾਈ ’ਚ ਕਥਿਤ ਹੇਰਾਫੇਰੀ ਕਰ ਦਿੰਦੇ ਹਨ, ਜਿਸ ਕਰ ਕੇ ਸੁਸਰੀ ਮਰਨ ਦੀ ਬਜਾਏ ਲਗਾਤਾਰ ਵੱਧ ਕੇ ਪਿੰਡ ਚੂੜਲ ਕਲਾਂ, ਚੂੜਲ ਖੁਰਦ ਅਤੇ ਗੁਰੂ ਨਾਨਕ ਨਗਰ ਦੇ ਵਸਨੀਕਾਂ ਦਾ ਜੀਣਾ ਦੁੱਭਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਦਾਮਾਂ ’ਚ ਪਈ ਜਿਣਸ ਅਨੁਸਾਰ ਉਪਰ ਪਾਉਣ ਵਾਲੇ ਕਵਰ ਘੱਟ ਹਨ, ਇਸ ਮਸਲੇ ਨੂੰ ਲੈ ਕੇ ਪਿੰਡ ਵਾਸੀ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਲਾਭ ਨਹੀਂ ਹੋਇਆ। ਧਰਨੇ ਨੂੰ ਦੇਖ ਕੇ ਗੁਦਾਮ ਦੇ ਪ੍ਰਬੰਧਕ ਚਰਨਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸੁਸਰੀ ਨੂੰ ਖਤਮ ਕਰਨ ਲਈ ਉਹ ਦਵਾਈ ਦਾ ਛਿੜਕਾਅ ਕਰਵਾ ਰਹੇ ਹਨ।

 


Comments Off on ਸੁਸਰੀ ਕਾਰਨ ਲੋਕਾਂ ਨੇ ਆਵਾਜਾਈ ਜਾਮ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.