ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ

Posted On August - 22 - 2019

ਨਿਊਯਾਰਕ: ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਯੂਐੱਸ ਓਪਨ ਕੁਆਲੀਫਾਇਰ ਵਿੱਚ ਜਾਪਾਨ ਦੇ ਤਤਸੁਮ ਇਤੋ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਗਰੈਂਡ ਸਲੈਮ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ। ਨਾਗਲ ਨੇ 133ਵੀਂ ਰੈਂਕਿੰਗ ਵਾਲੇ ਆਪਣੇ ਵਿਰੋਧੀ ਨੂੰ ਇੱਕ ਘੰਟੇ 52 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 7-6, 6-2 ਨਾਲ ਹਰਾਇਆ। ਬੀਤੇ ਸਾਲ ਉਸ ਨੇ ਆਸਟਰੇਲੀਅਨ ਓਪਨ, ਫਰੈਂਚ ਓਪਨ ਅਤੇ ਵਿੰਬਲਡਨ ਕੁਆਲੀਫਾਈਂਗ ਗੇੜ ਦੇ ਮੁਕਾਬਲੇ ਖੇਡੇ ਸਨ, ਪਰ ਇੱਕ ਵੀ ਜਿੱਤ ਦਰਜ ਨਹੀਂ ਕਰ ਸਕਿਆ। ਹੁਣ ਉਸ ਦਾ ਸਾਹਮਣਾ ਵਿਸ਼ਵ ਦਰਜਾਬੰਦੀ ਵਿੱਚ 192ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਦੇ ਪੀਟਰ ਪੋਲਾਂਸਕੀ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਕੁਆਲੀਫਾਈਂਗ ਵਰਗ ਦੇ ਦੂਜੇ ਗੇੜ ਵਿੱਚ ਅੰਕਿਤਾ ਰੈਣਾ ਦੀ ਟੱਕਰ ਚੈੱਕ ਗਣਰਾਜ ਦੀ ਡੇਨਿਸਾ ਅਲਰਟੋਵਾ ਨਾਲ ਹੋਵੇਗੀ।
-ਪੀਟੀਆਈ


Comments Off on ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.