ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਸੁਖਵਿੰਦਰ ਸਿੰਘ ਦੀ ਫਿਲਮ ‘ਦੇਸੀ ਬੈਂਡਜ਼’ ਟੋਰਾਂਟੋ ਫਿਲਮ ਮੇਲੇ ਲਈ ਚੁਣੀ

Posted On August - 11 - 2019

ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਹਨੀ ਹੈਰੀ ਫਿਲਮਜ਼ ਦੇ ਬੈਨਰ ਹੇਠ ਬਣੀ ‘ਦੇਸੀ ਬੈਂਡਜ਼’ ਫਿਲਮ ਇੰਟਰਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਟੋਰਾਂਟੋ ਵਿਚ ਦਿਖਾਏ ਜਾਣ ਲਈ ਚੁਣੀ ਗਈ ਹੈ। ਫਿਲਮ ਦੇ ਲੇਖਕ, ਨਿਰਮਾਤਾ ਨਿਰਦੇਸ਼ਕ ਸੁਖਵਿੰਦਰ ਸਿੰਘ ਹਨ। ਇਹ ਫਿਲਮ ਪੰਜਾਬ ਤੇ ਰਾਜਸਥਾਨ ਦੀ ਪ੍ਰਚਲਿਤ ਗਾਇਕੀ ਤੇ ਲੋਕਨਾਚਾਂ ’ਤੇ ਆਧਾਰਤ ਕਹਾਣੀ ਬਿਆਨ ਕਰਦੀ ਹੈ ਿਕ ਕਿਵੇਂ ਆਧੁਨਿਕਤਾ ਦੇ ਦੌਰ ਵਿਚ ਇਹ ਕਲਾਵਾਂ ਤੇ ਕਲਾਕਾਰ ਮੇਲੇ ਦੀ ਮਾਰ ਹੇਠ ਆਏ। ਿਕਵੇਂ ਇਹ ਕਲਾਕਾਰ ਤੇ ਵਿਧਾਵਾਂ ਸਾਡੀ ਪੌਰਾਿਣਕਤਾ ਤੇ ਸਾਡਾ ਖਾਸਾ ਸਾਂਭੀ ਬੈਠੇ ਸਨ ਤੇ ਉੜਕ ਉਨ੍ਹਾਂ ਨੂੰ ਿਕਸ-ਕਿਸ ਜੋਖਮ ਵਿਚੋਂ ਲੰਘਣਾ ਪੈਂਦਾ ਹੈ। ਇਹ ਫਿਲਮ 16 ਅਗਸਤ ਸ਼ਾਮ ਨੂੰ ਪੰਜ ਵਜੇ ਬੇਵਿਉ ਹਿੱਲ ਕਮਿਊਨਿਟੀ ਸੈਂਟਰ ਵਿਚ ਹੋਵੇਗਾ। ਫਿਲਮ ਦੇ ਗੀਤ ਵੀ ਸੁਖਵਿੰਦਰ ਸਿੰਘ ਨੇ ਲਿਖੇ ਹਨ। ਮੁੱਖ ਕਲਾਕਾਰਾਂ ਵਿਚ ਸੰਜੀਵ ਵਤਸ, ਅਸ਼ੋਕ ਸ਼ਰਮਾ, ਸੁਮਨ, ਅੰਕਿਤਾ ਦੇਸਾਈ, ਅਜੈ ਚੌਹਾਨ, ਵਿਕਾਸ ਖੋਸਲਾ, ਕਰਮਜੀਤ ਬਰਾੜ, ਵਿਸ਼ਾਲ ਸੈਣੀ ਤੇ ਤਰੁਣ ਕੁਮਾਰ ਸ਼ਾਮਲ ਹਨ। ਫਿਲਮਾਂਕਣ ਪ੍ਰਿਯਸ਼ੰਕਰ ਘੋਸ਼ ਤੇ ਐਡੀਟਿੰਗ ਬਿਰਜੂ ਰਜਕ ਨੇ ਕੀਤੀ ਹੈ। ਫਿਲਮ ਦੇ ਸੰਗੀਤ ਨਿਰਦੇਸ਼ਕ ਇਸਮਾਈਲ ਆਜ਼ਾਦ ਹਨ।


Comments Off on ਸੁਖਵਿੰਦਰ ਸਿੰਘ ਦੀ ਫਿਲਮ ‘ਦੇਸੀ ਬੈਂਡਜ਼’ ਟੋਰਾਂਟੋ ਫਿਲਮ ਮੇਲੇ ਲਈ ਚੁਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.