ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਸੀਟੀ ਗਰੁੱਪ ਤੇ ਲਿੰਕਨ ਯੂਨੀਵਰਸਿਟੀ ’ਚ ਕਰਾਰ

Posted On August - 13 - 2019

ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਅਗਸਤ

ਉਦੈ ਕੁਮਾਰ ਘੋਸ਼ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਮਨਬੀਰ ਸਿੰਘ। -ਫੋਟੋ : ਪੰਜਾਬੀ ਟ੍ਰਿਬਿਊਨ

ਸੀਟੀ ਗਰੁੱਪ ਅਤੇ ਅਮਰੀਕਾ ਦੀ ਸੌ ਸਾਲ ਪੁਰਾਣੀ ਲਿੰਕਨ ਯੂਨੀਵਰਸਿਟੀ ਵਿੱਚ ਹੋਏ ਕਰਾਰ ਤਹਿਤ ਵਿਦਿਆਰਥੀ ਇਕ ਸਾਲ ਦੀ ਸਿੱਖਿਆ ਸੀਟੀ ਗਰੁੱਪ ਅਤੇ ਇਕ ਸਾਲ ਦੀ ਪੜ੍ਹਾਈ ਲਿੰਕਨ ਯੂਨੀਵਰਸਿਟੀ ਤੋਂ ਕਰ ਸਕਦੇ ਹਨ। ਲਿੰਕਨ ਯੂਨੀਵਰਸਿਟੀ ਦੇ ਉਪ ਪ੍ਰਧਾਨ ਅਤੇ ਸੀਏਓ ਡਾ. ਮਾਈਕ ਗੂਏਰਾ ਅਤੇ ਐਡਵਾਈਜ਼ਰ ਇੰਟਰਨੈਸ਼ਨਲ ਬਿਜ਼ਨਸ ਡਿਵੈਲਪਮੈਂਟ ਦੇ ਪ੍ਰਧਾਨ ਉਦੈ ਕੁਮਾਰ ਘੋਸ਼ ਨੇ ਸੀਟੀ ਗਰੁੱਪ ਸ਼ਾਹਪੁਰ ਕੈਂਪਸ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੀਟੀ ਗਰੁੱਪ ਅਤੇ ਲਿੰਕਨ ਵਿੱਚ ਹੋਇਆ ਕਰਾਰ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹੋਵੇਗਾ। ਸ੍ਰੀ ਘੋਸ਼ ਨੇ ਵਿਦਿਆਰਥੀਆਂ ਨੂੰ ਵੀਜ਼ਾ, ਇੰਟਰਨਸ਼ਿਪ ਅਤੇ ਆਪਣੀ ਯੂਨੀਵਰਸਿਟੀ ਦੀਆਂ ਸਹੂਲਤਾਂ ਬਾਰੇ ਵੀ ਦੱਸਿਆ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ ਇਸ ਕਰਾਰ ਨਾਲ ਵਿਦਿਆਰਥੀਆਂ ਨੂੰ ਸੀਟੀ ਗਰੁੱਪ ਅਤੇ ਲਿੰਕਨ ਯੂਨੀਵਰਸਿਟੀ ਦੋਵਾਂ ਦੀ ਪੜ੍ਹਾਈ ਕਰਵਾਈ ਜਾਵੇਗੀ। ਪ੍ਰਤੀਨਿਧਿਆਂ ਦਾ ਸਵਾਗਤ ਕਰਦਿਆਂ ਹੋਇਆ ਸੀਟੀ ਗਰੁੱਪ ਦੇ ਡਾਇਰੈਕਟਰ ਡਾ. ਜੀਐਸ ਕਾਲੜਾ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਲਿੰਕਨ ਯੂਨੀਵਰਸਿਟੀ ਦੇ ਨੁਮਾਇੰਦੇ ਕੈਂਪਸ ਵਿੱਚ ਆਏ ਹਨ। ਇਸ ਮੌਕੇ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਹਾਜ਼ਰ ਸਨ।

 


Comments Off on ਸੀਟੀ ਗਰੁੱਪ ਤੇ ਲਿੰਕਨ ਯੂਨੀਵਰਸਿਟੀ ’ਚ ਕਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.