ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਅਗਸਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਨੇੜਲੇ ਪਿੰਡਾਂ ਵਿੱਚ ਅੱਜ ਈਦ-ਉੂਲ-ਜ਼ੁਹਾ (ਬਕਰੀਦ) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ।
ਮੁਹਾਲੀ ਨਿਗਮ ਆਉਂਦੇ ਪਿੰਡ ਮਟੌਰ ਅਤੇ ਪਿੰਡ ਮਨੌਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ। ਮੰਤਰੀ ਨੇ ਦੋਵੇਂ ਪਿੰਡਾਂ ਦੀਆਂ ਮੁਸਲਿਮ ਵੈੱਲਫੇਅਰ ਕਮੇਟੀਆਂ ਨੂੰ 51-51 ਹਜ਼ਾਰ ਰੁਪਏ ਦੇ ਚੈੱਕ ਵੀ ਭੇਟ ਕੀਤੇ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਰਵਰ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ ਦੇ ਪ੍ਰਧਾਨ ਸੁਦਾਗਰ ਖਾਨ, ਚੇਅਰਮੈਨ ਦਿਲਬਰ ਖਾਨ ਹਾਜ਼ਰ ਸਨ।
ਇਸ ਤਰ੍ਹਾਂ ਇੱਥੋਂ ਦੇ ਫੇਜ਼-11 ਦੀ ਮਸਜਿਦ ਸਮੇਤ ਪਿੰਡ ਸੋਹਾਣਾ, ਪਿੰਡ ਸ਼ਾਹੀਮਾਜਰਾ, ਕਸਬਾ ਲਾਂਡਰਾਂ, ਸਨੇਟਾ, ਬਲੌਂਗੀ ਅਤੇ ਹੋਰਨਾਂ ਇਲਾਕਿਆਂ ਵਿੱਚ ਸਥਿਤ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ ਗਈ।
ਮੋਰਿੰਡਾ (ਪੱਤਰ ਪ੍ਰੇਰਕ): ਸ਼ੂਗਰ ਮਿੱਲ ਰੋਡ ਮੋਰਿੰਡਾ ਨੇੜੇ ਈਦਗਾਹ ਵਿਖੇ ਬਕਰੀਦ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਮੁਹੰਮਦ ਸਦੀਕ ਨੇ ਕਿਹਾ ਕਿ ਇਸ ਮੌਕੇ ਮਸਜਿਦ ਦੇ ਇਮਾਮ ਅਬਦੁਲ ਸਿਤਾਰ ਮੁਹੰਮਦ ਵੱਲੋਂ ਨਮਾਜ ਅਦਾ ਕਰਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਮੁਹੰਮਦ ਰਸੀਦ ਸੋਨੀ, ਸੈਕਟਰੀ ਗੁਲਾਮ ਮੁਹੰਮਦ, ਰਹੀਮ ਅਹਿਮਦ, ਫਰਿਆਦ ਅਲੀ, ਹਾਜੀ ਖਾਨ, ਹਾਜੀ ਸਲੀਮ, ਮੁਹੰਮਦ ਅੱਬਾਸ, ਸਲੀਮ ਮੁਹੰਮਦ ਤੋਂ ਇਲਾਵਾ ਹੋਰ ਵੀ ਨਮਾਜੀ ਹਾਜ਼ਰ ਸਨ।