ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਸਿੱਖ ਕੌਮ ਬਾਰੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਾਈ

Posted On August - 18 - 2019

ਬਚਿੱਤਰ ਕੁਹਾੜ
ਐਡੀਲੇਡ, 17 ਅਗਸਤ
ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਮੰਡੀਜੌਗ ਖੇਡ ਮੈਦਾਨ ਵਿਚ ਲੱਗੇ ਐੱਸ.ਜੇ. ਕਮਿਊਨਿਟੀ ਮੇਲੇ (ਡਬਲਿਊ.ਏ) ਵਿਚ ਯੂਨਾਈਟਿਡ ਸਿੱਖ ਪਰਥ ਵੱਲੋਂ ਗੁਰਦੀਪ ਸਿੰਘ ਗੈਰੀ ਦੇ ਸਹਿਯੋਗ ਨਾਲ ਆਸਟ੍ਰੇਲੀਅਨ ਤੇ ਹੋਰ ਮੁਲਕਾਂ ਦੇ ਲੋਕਾਂ ਨੂੰ ਸਿੱਖ ਕੌਮ ਬਾਰੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਗਾਈ ਗਈ। ਇਸ ਮੇਲੇ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਅੰਗਰੇਜ਼ੀ ਤੇ ਪੰਜਾਬੀ ਭਾਸ਼ਾਵਾਂ ਵਿਚ ਇਲੈਕਟ੍ਰਾਨਿਕ ਤੇ ਪ੍ਰਿੰਟਡ ਸਮੱਗਰੀ ਤੇ ਪੁਸਤਕਾਂ ਮੁਫ਼ਤ ਵੰਡੀਆਂ ਗਈਆਂ ਅਤੇ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਯੂਨਾਈਟਿਡ ਸਿੱਖ ਪਰਥ ਦੇ ਮੈਂਬਰਾਂ ਨੇ ਸਿੱਖਾਂ ਦੀ ਪਛਾਣ ਦਸਤਾਰ ਦੇ ਇਤਿਹਾਸ ਬਾਰੇ ਦੱਸਿਆ ਅਤੇ ਆਸਟ੍ਰੇਲੀਅਨ ਸਿਆਸੀ ਨੇਤਾਵਾਂ ਸਮੇਤ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੇ ਸਿਰਾਂ ’ਤੇ ਦਸਤਾਰਾਂ ਵੀ ਸਜਾਈਆਂ। ਯੂਨਾਈਟਿਡ ਸਿੱਖ ਪਰਥ ਵੱਲੋਂ ਮੇਲੇ ਵਿਚ ਸਿੱਖ ਪ੍ਰਦਰਸ਼ਨੀ ਲਗਾਉਣ ਦਾ ਮੁੱਖ ਉਦੇਸ਼ ਸਿੱਖ ਇਤਿਹਾਸ ਤੇ ਦਸਤਾਰ ਬਾਰੇ ਪ੍ਰਚਾਰ ਕਰਨਾ ਅਤੇ ਆਸਟ੍ਰੇਲੀਅਨ ਸੋਕਾਗ੍ਰਸਤ ਕਿਸਾਨਾਂ ਲਈ ਰਾਹਤ ਫੰਡ ਇੱਕਠਾ ਕਰਨਾ ਸੀ। ਇਸ ਮੌਕੇ ਗੁਰਦੀਪ ਸਿੰਘ ਗੈਰੀ, ਵੇਦ ਤਿਵਾੜੀ, ਇਸ਼ਵਦੀਪ ਕੌਰ, ਅਮਰਜੀਤ ਸਿੰਘ, ਜਤਿੰਦਰ ਗਰੇਵਾਲ ਤੇ ਅਨਿਲ ਸ਼ਰਮਾ ਹਾਜ਼ਰ ਸਨ।


Comments Off on ਸਿੱਖ ਕੌਮ ਬਾਰੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.