ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਸਿਹਤ ਸੇਵਾਵਾਂ ਲਈ ਸੰਘਰਸ਼ ਦਾ ਬਿਗੁਲ ਵਜਾਇਆ

Posted On August - 14 - 2019

ਬੀਰਬਲ ਰਿਸ਼ੀ
ਸ਼ੇਰਪੁਰ, 13 ਅਗਸਤ

ਸਰਕਾਰੀ ਹਸਪਤਾਲ ਸ਼ੇਰਪੁਰ ਵਿਚ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਪੀਐਮ ਆਗੂ ਹਰਜੀਤ ਬਧੇਸ਼ਾ। -ਫੋਟੋ: ਰਿਸ਼ੀ

ਸਰਕਾਰੀ ਹਸਪਤਾਲ ਸ਼ੇਰਪੁਰ ਦੇ ਬਾਹਰ ਹੱਕਾਂ ਲਈ ਲੜੀਵਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ-ਇੱਕ ਕਰ ਕੇ ਬਦਲੇ ਪੱਕੇ ਤੌਰ ’ਤੇ ਤਾਇਨਾਤ ਤਕਰੀਬਨ ਅੱਧੀ ਦਰਜਨ ਡਾਕਟਰਾਂ ਨੂੰ ਮੁੜ ਹਸਪਤਾਲ ’ਚ ਵਾਪਸ ਭੇਜਣ, ਬੰਦ ਪਈ ਐਮਰਜੈਂਸੀ ਸੇਵਾ ਮੁੜ ਬਹਾਲ ਕਰਨ, ਕਰੌੜਾਂ ਦੀ ਇਮਾਰਤ ਦੇ ਬਾਵਜੂਦ ਹਸਪਤਾਲ ’ਚ ਲੋੜੀਦੇ ਔਜਾਰ, ਫਰਨੀਚਰ ਤੇ ਸਾਮਾਨ ਦੀ ਘਾਟ ਨੂੰ ਪੂਰਾ ਕਰਨ ਅਤੇ ਸਿਹਤ ਅਮਲੇ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੇ ਜਾਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਧਿਰਾਂ ’ਤੇ ਅਧਾਰਿਤ ਐਕਸ਼ਨ ਕਮੇਟੀ ਨੇ ਅੱਜ ਲੜੀਵਾਰ ਧਰਨਿਆਂ ਦਾ ਆਗਾਜ਼ ਕਰਦਿਆਂ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ।
ਅੱਜ ਪਹਿਲੇ ਦਿਨ ਪਿੰਡ ਬੜੀ ਅਤੇ ਪਿੰਡ ਟਿੱਬਾ ਦੇ ਲੋਕ ਧਰਨੇ ’ਤੇ ਬੈਠੇ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੋਹਰੀ ਆਗੂਆਂ ਕਾਮਰੇਡ ਸੁਖਦੇਵ ਬੜੀ, ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਸੀਪੀਐਮ ਦੇ ਹਰਜੀਤ ਸਿੰਘ ਬਧੇਸਾ, ਸੀਪੀਆਈ ਦੇ ਸਾਧੂ ਸਿੰਘ ਚਾਂਗਲੀ, ਮਾਸਟਰ ਗੁਰਦੇਵ ਸਿੰਘ ਕਾਤਰੋਂ, ਸਾਹਿਤਕਾਰ ਗੁਰਚਰਨ ਦਿਲਵਰ, ਲੇਖਕ ਸੁਖਦੇਵ ਔਲਖ ਨੇ ਕਿਹਾ ਕਿ ਕਰੌੜਾਂ ਦੀ ਲਾਗਤ ਨਾਲ ਬਣਾਈ ਇਮਾਰਤ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀ ਹੈ, ਸ਼ੇਰਪੁਰ ਤੋਂ ਸੂਬੇ ਦੀ ਵਿਧਾਨ ਸਭਾ ਤੱਕ ਗੂੰਜਦੇ ਮਸਲੇ ਦੀ ਆਵਾਜ਼ ਹਾਲੇ ਸਰਕਾਰ ਦੇ ਕੰਨਾ ਤੱਕ ਪਹੁੰਚ ਗਈ ਹੈ ਪਰ ਸਰਕਾਰ ਢੀਠਤਾਈ ਨਾਲ ਲੋਕਾਂ ਦੀ ਖੱਜਲ-ਖੁਆਰੀ ’ਤੇ ਮੂਕ ਦਰਸ਼ਕ ਬਣੀ ਹੋਈ ਹੈ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੋ ਡਾਕਟਰ ਭੇਜਣ ਦਾ ਦਾਅਵਾ ਕਰ ਰਹੀ ਹੈ, ਜਿਸ ’ਚੋਂ ਇੱਕ ਡਾਕਟਰ ਜੁਆਇਨ ਕਰ ਕੇ ਮੁੜ ਨਹੀਂ ਪਰਤਿਆ ਜਦੋਂ ਕਿ ਦੂਜੇ ਡਾਕਟਰ ਨੇ ਨਿਰਧਾਰਤ ਸਮੇਂ ’ਚ ਹਸਪਤਾਲ ਹਾਜ਼ਰ ਹੋਣ ਦੀ ਵੀ ਲੋੜ ਨਹੀਂ ਸਮਝੀ, ਜਿਸ ਤੋਂ ਸਪਸ਼ੱਟ ਹੈ ਕਿ ਵਿਭਾਗ ਦੀ ਆਪਣੇ ਅਮਲੇ ’ਤੇ ਪਕੜ ਕਾਫ਼ੀ ਢਿੱਲੀ ਹੈ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।

ਐੱਸਐੱਮਓ ਦਾ ਪੱਖ
ਐੱਸਐੱਮਓ ਡਾ. ਗੁਰਸ਼ਰਨ ਸਿੰਘ ਨੇ ਕਿਹਾ ਕਿ ਇੱਕ ਡਾਕਟਰ ਨੇ ਹਸਪਤਾਲ ’ਚ ਹਾਜ਼ਰੀ ਪਾ ਲਈ ਹੈ ਪਰ ਉਹ ਬਿਮਾਰ ਹੋਣ ਕਾਰਨ ਛੁੱਟੀ ’ਤੇ ਚਲੇ ਗਏ ਹਨ ਜਦੋਂ ਕਿ ਦੂਜੇ ਡਾਕਟਰ ਨੇ ਹਾਲੇ ਹਾਜ਼ਰੀ ਨਹੀਂ ਪਾਈ ਉਂਜ ਦੂਜਾ ਡਾਕਟਰ ਆ ਜਾਣ ’ਤੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।


Comments Off on ਸਿਹਤ ਸੇਵਾਵਾਂ ਲਈ ਸੰਘਰਸ਼ ਦਾ ਬਿਗੁਲ ਵਜਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.