ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਸਿਰਸਾ ਵੱਲੋਂ ਪਾਕਿ ਮੰਤਰੀ ਫ਼ਵਾਦ ਦੇ ਬਿਆਨਾਂ ’ਤੇ ਤਿੱਖੀ ਪ੍ਰਤੀਕਿਰਿਆ

Posted On August - 14 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਫੈਡਰਲ ਮੰਤਰੀ ਫਵਾਦ ਹੁਸੈਨ ਚੌਧਰੀ ਅਤੇ ਪੰਜਾਬੀ ਗਾਇਕਾ ਹਾਰਡ ਕੌਰ ਵੱਲੋਂ ਕੀਤੀ ਬਿਆਨਬਾਜ਼ੀ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਆਖਿਆ ਹੈ ਕਿ ਉਹ ਨਾ ਤਾਂ ਪੰਜਾਬੀਆਂ ਅਤੇ ਸਿੱਖਾਂ ਦੇ ਪ੍ਰਤੀਨਿਧ ਚਿਹਰੇ ਹਨ ਅਤੇ ਨਾ ਹੀ ਉਹ ਦੇਸ਼ ਪ੍ਰਤੀ ਭਾਵਨਾਵਾਂ ਦੇ ਮਾਮਲੇ ’ਚ ਪੰਜਾਬੀਆਂ ਤੇ ਸਿੱਖਾਂ ਦੀ ਸਹੀ ਪ੍ਰਤੀਨਿਧਤਾ ਕਰਦੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਫੈਡਰਲ ਮੰਤਰੀ ਸ੍ਰੀ ਫਵਾਦ ਹੁਸੈਨ ਚੌਧਰੀ ਨੇ ਪੰਜਾਬੀ ਲਿਪੀ ਦੀ ਵਰਤੋਂ ਕਰ ਕੇ ਭਾਰਤੀ ਫੌਜ ਵਿਚ ਸੇਵਾ ਕਰਦੇ ਪੰਜਾਬੀ ਫੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਫਵਾਦ ਚੌਧਰੀ ਪੰਜਾਬੀ ਸੈਨਿਕਾਂ ਦੀ ਅਸਲੀ ਭਾਵਨਾ ਤੇ ਦਿੜ ਵਚਨਬੱਧਤਾ ਤੋਂ ਪੂਰੀ ਤਰਾਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਦੇਸ਼ ਦੀ ਰਾਖੀ ਵਾਸਤੇ ਅੱਗੇ ਹੋ ਕੇ ਲੜਾਈ ਲੜੀ ਹੈ ਅਤੇ ਸਿਰਫ ਪੰਜਾਬੀ ਲਿਪੀ ਦੀ ਵਰਤੋਂ ਨਾਲ ਹੀ ਫਵਾਦ ਚੌਧਰੀ ਪੰਜਾਬੀਆਂ ਨੂੰ ਭੜਕਾ ਨਹੀਂ ਸਕਦੇ। ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬੀ ਮਹਿਲਾ ਗਾਇਕ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤੀ ਹੈ ਤੇ ਇਹੋ ਜਿਹੀ ਹਰਕਤ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਧਮਕੀਆਂ ਦੇਣ ਵਾਲੀ ਭਾਸ਼ਾ ਵਰਤੀ ਹੈ ਤੇ ਹਾਰਡ ਕੌਰ ਦੀ ਕਾਰਵਾਈ ਨਾਲ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਅਜਿਹੀਆਂ ਵੀਡੀਓਜ਼ ਪੋਸਟ ਕਰ ਦਿੰਦੇ ਹਨ ਜੋ ਕਿ ਸਿੱਖਾਂ ਦੀ ਵਿਚਾਰਧਾਰਾ ਜੋ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਈ ਹੈ, ਦੇ ਅਨੁਸਾਰ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਫੌਜ ਦੇ ਪੰਜਾਬੀ ਸੈਨਿਕਾਂ ਜਾਂ ਸਿੱਖਾਂ ਵੱਲੋਂ ਧੋਖਾ ਦੇਣਾ ਤਾਂ ਦੂਰ ਦੀ ਗੱਲ, ਉਹ ਇਹ ਜਾਣ ਲੈਣ ਕਿ ਦੇਸ਼ ਦੇ ਖਿਲਾਫ ਕਿਸੇ ਵੀ ਲੜਾਈ ਵਿਚ ਮੋਹਰੀ ਹੋ ਕੇ ਲੜੇ ਹਨ।


Comments Off on ਸਿਰਸਾ ਵੱਲੋਂ ਪਾਕਿ ਮੰਤਰੀ ਫ਼ਵਾਦ ਦੇ ਬਿਆਨਾਂ ’ਤੇ ਤਿੱਖੀ ਪ੍ਰਤੀਕਿਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.