ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਸਾਬਕਾ ਵਿਧਾਇਕ ਵਲਟੋਹਾ ਨੂੰ ਸੰਬੋਧਨ ਕਰਨ ਤੋਂ ਰੋਕਿਆ

Posted On August - 13 - 2019

ਦਾਸੂਵਾਲ ’ਚ ਬਰਸੀ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ|

ਗੁਰਬਖਸ਼ਪੁਰੀ
ਤਰਨ ਤਾਰਨ, 12 ਅਗਸਤ
ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਆਪਣੇ ਖ਼ਿਲਾਫ਼ ਪੱਟੀ ਸ਼ਹਿਰ ਦੇ ਡਾਕਟਰ ਸੁਦਰਸ਼ਨ ਤ੍ਰੇਹਨ ਦੀ ਹੱਤਿਆ ਸਬੰਧੀ ਸਰਕਾਰ ਵਲੋਂ ਫਿਰ ਤੋਂ ਚਾਲੂ ਕੀਤੇ ਕੇਸ ਬਾਰੇ ਸਰਹੱਦੀ ਖੇਤਰ ਦੇ ਪਿੰਡ ਦਾਸੂਵਾਲ ਵਿਚ ਕੱਲ੍ਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਗੂ ਸੁਖਦੇਵ ਸਿੰਘ ਬੱਬਰ ਦੇ ਬਰਸੀ ਸਮਾਗਮ ਮੌਕੇ ਸਪਸ਼ਟੀਕਰਨ ਦੇਣ ’ਤੇ ਹਾਜ਼ਰ ਲੋਕਾਂ ਵਲੋਂ ਰੋਕੇ ਜਾਣ ਕਰ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ| ਇਹ ਸਮਾਗਮ ਪਰਿਵਾਰ ਵੱਲੋਂ ਕੀਤੇ ਗਏ ਸਨ ਜਿਨ੍ਹਾਂ ਵਿਚ ਵੱਡੀ ਗਿਣਤੀ ਗਰਮਖ਼ਿਆਲੀ ਸਿੱਖ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ| ਸਟੇਜ ਸੰਚਾਲਕ ਪ੍ਰੋ. ਬਲਜਿੰਦਰ ਸਿੰਘ ਨੇ ਬੁਲਾਰਿਆਂ ਨੂੰ ਕਿਸੇ ਧਿਰ ’ਤੇ ਰਾਜਸੀ ਹਮਲੇ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਸੀ| ਉਂਜ, ਵਧੇਰੇ ਬੁਲਾਰਿਆਂ ਨੇ ਆਪਣੇ ਭਾਸ਼ਣਾਂ ਦੀ ਸੁਰ ਤਿੱਖੀ ਰੱਖੀ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਜਾਂਦੀ ਸੀ| ਭੁਪਿੰਦਰ ਸਿੰਘ ਜਰਮਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਖ਼ਤਮ ਕਰਾਉਣ ਲਈ ਹੁਣ ਤੋਂ ਹੀ ਉਪਰਾਲੇ ਕਰਨ ਲਈ ਜ਼ੋਰ ਦਿੱਤਾ|
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਸੰਬੋਧਨ ਦੌਰਾਨ ਆਪਣੇ ਖ਼ਿਲਾਫ਼ ਡਾ. ਸੁਦਰਸ਼ਨ ਤ੍ਰੇਹਨ ਦੇ ਕਤਲ ਬਾਰੇ ਕੇਸ ਫਿਰ ਤੋਂ ਸ਼ੁਰੂ ਕਰਨ ਬਾਰੇ ਸਪਸ਼ਟੀਕਰਨ ਦੇਣ ਲੱਗੇ ਤਾਂ ਹਾਜ਼ਰ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ| ਪ੍ਰਬੰਧਕਾਂ ਨੇ ਸਪੀਕਰ ਬੰਦ ਕਰ ਦਿੱਤਾ ਜਿਸ ’ਤੇ ਉਹ ਆਪਣਾ ਭਾਸ਼ਣ ਵਿਚਾਲੇ ਹੀ ਖ਼ਤਮ ਕਰ ਕੇ ਚਲੇ ਗਏ|
ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਉਨ੍ਹਾਂ ਨੇ ਹਦਾਇਤਾਂ ਦੀ ਉਲੰਘਣਾ ਨਹੀਂ ਕੀਤੀ, ਉਹ ਤਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਆਪਣੇ ਕੇਸ ਦਾ ਹਵਾਲਾ ਦੇ ਰਹੇ ਸਨ|


Comments Off on ਸਾਬਕਾ ਵਿਧਾਇਕ ਵਲਟੋਹਾ ਨੂੰ ਸੰਬੋਧਨ ਕਰਨ ਤੋਂ ਰੋਕਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.