ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸਲਾਮਤੀ ਕੌਂਸਲ ’ਚ ਪਾਕਿ ਤੇ ਚੀਨ ਦੇ ਯਤਨਾਂ ਨੂੰ ਝਟਕਾ

Posted On August - 18 - 2019

ਸੰਯੁਕਤ ਰਾਸ਼ਟਰ, 17 ਅਗਸਤ
ਕਸ਼ਮੀਰ ਮਸਲੇ ’ਤੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਕੀਤੀ ਗਈ ਬੰਦ ਕਮਰਾ ਗ਼ੈਰਰਸਮੀ ਮੀਟਿੰਗ ਬਿਨਾਂ ਕਿਸੇ ਸਿੱਟੇ ਦੇ ਸਮਾਪਤ ਹੋ ਗਈ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਗਿਆ। ਸੰਯੁਕਤ ਰਾਸ਼ਟਰ ਦੇ ਇਸ 15 ਮੈਂਬਰੀ ਤਾਕਤਵਰ ਕੌਂਸਲ ਵੱਲੋਂ ਅਜਿਹਾ ਕਰਨਾ ਪਾਕਿਸਤਾਨ ਤੇ ਇਸ ਦੇ ਮਜ਼ਬੂਤ ਸਹਿਯੋਗੀ ਚੀਨ ਲਈ ਜ਼ਬਰਦਸਤ ਝਟਕਾ ਹੈ। ਬਹੁਗਿਣਤੀ ਮੈਂਬਰ ਮੁਲਕਾਂ ਨੇ ਇਸ ਨੂੰ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਾਲੇ ਦੁਵੱਲਾ ਮਸਲਾ ਦੱਸਿਆ ਹੈ। ਇਸ ਮਸਲੇ ’ਤੇ ਗ਼ੈਰਰਸਮੀ ਮੀਟਿੰਗ ਜੋ ਕਿ ਚੀਨ ਦੀ ਬੇਨਤੀ ’ਤੇ ਕੀਤੀ ਗਈ, ਕਰੀਬ ਘੰਟਾ ਚੱਲੀ। ਇਸ ਤੋਂ ਬਾਅਦ ਚੀਨ ਦੇ ਸੰਯੁਕਤ ਰਾਸ਼ਟਰ ਵਿਚ ਸਫ਼ੀਰ ਝਾਂਗ ਜੂਨ ਤੇ ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਮਲੀਹਾ ਲੋਧੀ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਚਲੇ ਗਏ। ਇਸ ਮੀਟਿੰਗ ਨਾਲ ਜੁੜੇ ਸੂਤਰਾਂ ਮੁਤਾਬਕ ਚੀਨ ਵੱਲੋਂ ਸਲਾਮਤੀ ਕੌਂਸਲ ਦੇ ਮੌਜੂਦਾ ਪ੍ਰਧਾਨ ਪੋਲੈਂਡ ’ਤੇ ਮੀਡੀਆ ਨੂੰ ਬਿਆਨ ਜਾਰੀ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਚੀਨ ਨੂੰ ਯੂਕੇ ਦਾ ਸਮਰਥਨ ਵੀ ਹਾਸਲ ਸੀ। ਸੂਤਰਾਂ ਮੁਤਾਬਕ ਪਾਕਿਸਤਾਨ ਸਲਾਮਤੀ ਕੌਂਸਲ ਕੋਲ ਕਸ਼ਮੀਰ ਮੁੱਦਾ ਉਠਾ ਕੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਕਿਸੇ ਦਾ ਜ਼ਿਆਦਾ ਧਿਆਨ ਨਹੀਂ ਖਿੱਚ ਸਕਿਆ। ਕੌਂਸਲ ਦੇ ਮੈਂਬਰਾਂ ਨੇ ਕਿਹਾ ਕਿ ਕਸ਼ਮੀਰ ਦੁਵੱਲਾ ਮਸਲਾ ਹੈ ਤੇ ਦੋਵੇਂ ਮੁਲਕ ਇਸ ਨੂੰ ਆਪਣੇ ਪੱਧਰ ’ਤੇ ਹੀ ਸੁਲਝਾਉਣ। ਮੀਟਿੰਗ ਨਾਲ ਜੁੜੇ ਸੁੂਤਰਾਂ ਮੁਤਾਬਕ ਭਾਰਤ ਨੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਦਿਆਂ ਕਿਹਾ ਕਿ ਧਾਰਾ 370 ਜੋ ਕਿ ਮੁਲਕ ਦੇ ਸੰਵਿਧਾਨ ਨਾਲ ਜੁੜੀ ਹੋਈ ਹੈ, ਖਿੱਤੇ ਦੀ ਸ਼ਾਂਤੀ ਤੇ ਸੁਰੱਖਿਆ ਲਈ ਕਿਵੇਂ ਖ਼ਤਰਾ ਬਣ ਸਕਦੀ ਹੈ? ਜਦਕਿ ਪਾਕਿ ਇਹੀ ਦਾਅਵਾ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਕਸ਼ਮੀਰ ਮਸਲੇ ਬਾਰੇ ਸ਼ਿਮਲਾ ਸਮਝੌਤੇ ਪ੍ਰਤੀ ਦੇਸ਼ ਵਚਨਬੱਧ ਹੈ। ਮਨੁੱਖੀ ਹੱਕਾਂ ਦੇ ਘਾਣ ਦੇ ਪੱਖ ਤੋਂ ਵੀ ਪਾਕਿ ਤੇ ਚੀਨ ਨੂੰ ਤਵੱਜੋਂ ਨਹੀਂ ਮਿਲੀ। ਅਫ਼ਰੀਕੀ ਮੁਲਕਾਂ, ਜਰਮਨੀ, ਅਮਰੀਕਾ, ਫਰਾਂਸ ਤੇ ਰੂਸ ਨੇ ਭਾਰਤ ਦਾ ਪੱਖ ਲਿਆ।
-ਪੀਟੀਆਈ

ਭਾਰਤ ਦਾ ਪੱਖ ਵੀ ਕੌਮਾਂਤਰੀ ਪੱਧਰ ’ਤੇ ਰੱਖਾਂਗੇ: ਅਕਬਰੂਦੀਨ

15 ਮੈਂਬਰੀਂ ਦੇਸ਼ਾਂ ਵਿਚੋਂ ਬਹੁਗਿਣਤੀ ਨੇ ਕੋਈ ਵੀ ਬਿਆਨ ਜਾਰੀ ਕਰਨ ਤੋਂ ਟਾਲਾ ਵੱਟਿਆ। ਇਸ ਤੋਂ ਬਾਅਦ ਹੀ ਚੀਨ ਤੇ ਪਾਕਿ ਨੇ ਆਪੋ-ਆਪਣੇ ਮੁਲਕਾਂ ਵੱਲੋਂ ਬਿਆਨ ਜਾਰੀ ਕੀਤੇ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੇ ਕਿਹਾ ਕਿ ਜੇ ਇਨ੍ਹਾਂ ਮੁਲਕਾਂ ਦੇ ਬਿਆਨਾਂ ਨੂੰ ਕੌਮਾਂਤਰੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹ ਵੀ ਨਵੀਂ ਦਿੱਲੀ ਵੱਲੋਂ ਮੁਲਕ ਦਾ ਪੱਖ ਰੱਖਣਗੇ।

ਕਸ਼ਮੀਰ ਮੁੱਦੇ ਨੂੰ ਆਲਮੀ ਪੱਧਰ ’ਤੇ ਉਭਾਰੇਗਾ ਪਾਕਿ

ਇਸਲਾਮਾਬਾਦ: ਕਸ਼ਮੀਰ ਮੁੱਦੇ ’ਤੇ ਮੁਲਕ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਮਗਰੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ’ਚ ਵਿਸ਼ੇਸ਼ ਕਸ਼ਮੀਰ ਸੈੱਲ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਫ਼ਾਰਤਖਾਨਿਆਂ ’ਚ ਕਸ਼ਮੀਰ ਨਾਲ ਸਬੰਧਤ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਵੇਗਾ ਜੋ ਆਲਮੀ ਪੱਧਰ ’ਤੇ ਮੁੱਦੇ ਨੂੰ ਉਭਾਰਨਗੇ। ਕੁਰੈਸ਼ੀ ਨੇ ਕਿਹਾ ਕਿ ਬੈਠਕ ਦੌਰਾਨ ਵਿਚਾਰ ਵਟਾਂਦਰਾ ਹੋਇਆ ਕਿ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਨਿਆਂ ਅਦਾਲਤ ’ਚ ਲੈ ਕੇ ਜਾਣਾ ਚਾਹੀਦਾ ਹੈ ਜਾਂ ਨਹੀਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਕਸ਼ਮੀਰ ਮੁੱਦਾ ਪੰਜ ਦਹਾਕਿਆਂ ਮਗਰੋਂ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਉਠਾਇਆ ਗਿਆ ਜੋ ਵੱਡੀ ਗੱਲ ਹੈ ਖਾਸ ਕਰਕੇ ਤਾਂ ਜਦੋਂ ਭਾਰਤ ਨੇ ਇਸ ਬੈਠਕ ਨੂੰ ਰੋਕਣ ਦੇ ਪੂਰੇ ਯਤਨ ਕੀਤੇ।
-ਪੀਟੀਆਈ


Comments Off on ਸਲਾਮਤੀ ਕੌਂਸਲ ’ਚ ਪਾਕਿ ਤੇ ਚੀਨ ਦੇ ਯਤਨਾਂ ਨੂੰ ਝਟਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.