ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਸਮੁੰਦਰੀ ਬੇੜੇ ਨੂੰ ਅੱਗ ਲੱਗੀ; ਇਕ ਹਲਾਕ

Posted On August - 13 - 2019

ਸਮੁੰਦਰੀ ਬੇੜੇ ‘ਕੋਸਟਲ ਜੈਗੁਆਰ’ ਨੂੰ ਲੱਗੀ ਅੱਗ ਬੁਝਾਉਂਦਾ ਹੋਇਆ ਭਾਰਤੀ ਤਟ ਰੱਖਿਅਕਾਂ ਦਾ ਅਮਲਾ। -ਫੋਟੋ: ਪੀਟੀਆਈ

ਵਿਸ਼ਾਖਾਪਟਨਮ (ਏਪੀ), 12 ਅਗਸਤ
ਵਿਸ਼ਾਖਾਪਟਨਮ ਦੀ ਬਾਹਰੀ ਬੰਦਰਗਾਹ ’ਤੇ ਸਹਾਇਕ ਸਮੁੰਦਰੀ ਬੇੜੇ ਨੂੰ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਡੁੱਬਣ ਕਰਕੇ ਮੌਤ ਹੋ ਗਈ ਜਦੋਂ 13 ਹੋਰ ਅੱਗ ਦੇ ਸੇਕ ਨਾਲ ਝੁਲਸ ਗਏ। ਬੇੜੇ ’ਤੇ ਸਵਾਰ 29 ਮੈਂਬਰੀ ਅਮਲੇ ਨੇ ਸਮੁੰਦਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਅਮਲੇ ਦਾ ਇਕ ਮੈਂਬਰ ਲਾਪਤਾ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਟੀ. ਮੋਹਨ ਰਾਓ ਨੇ ਕਿਹਾ ਕਿ ਡੁੱਬਣ ਕਰਕੇ ਮਾਰੇ ਗਏ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦੋਂਕਿ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸਮੁੰਦਰ ਵਿੱਚ ਛਾਲ ਮਾਰਨ ਵਾਲੇ ਅਮਲੇ ਦੇ ਮੈਂਬਰਾਂ ਨੂੰ ਸਾਹਿਲੀ ਰਾਖਿਆਂ ਨੇ ਬਚਾਇਆ ਜਦੋਂਕਿ ਇਕ ਲਾਪਤਾ ਮੈਂਬਰ ਦੀ ਭਾਲ ਜਾਰੀ ਹੈ। ਅੱਗ ਨਾਲ ਝੁਲਸਣ ਵਾਲੇ ਮੈਂਬਰਾਂ ’ਚੋਂ ਪੰਜ ਦੀ ਹਾਲਤ ਗੰਭੀਰ ਹੈ। ਹਾਦਸਾ ਅੱਜ ਸਵੇਰੇ 11:25 ਵਜੇ ਦੇ ਕਰੀਬ ਵਿਸ਼ਾਖਾਪਟਨਮ ਪੋਰਟ ਟਰੱਸਟ ਦੇ ਸਿੰਗਲ ਪੁਆਇੰਟ ਮੂਰਿੰਗ (ਐੱਸਪੀਐੱਮ) ਟਰਮੀਨਲ ’ਤੇ ਵਾਪਰਿਆ।
-ਪੀਟੀਆਈ


Comments Off on ਸਮੁੰਦਰੀ ਬੇੜੇ ਨੂੰ ਅੱਗ ਲੱਗੀ; ਇਕ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.