ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

Posted On August - 10 - 2019

ਮਨਦੀਪ ਸਿੰਘ ਸੁਨਾਮ
ਭਾਰਤ ਦੇ ਮੁੱਕੇਬਾਜ਼ ਅੱਜ ਪੂਰੇ ਸੰਸਾਰ ਵਿਚ ਆਪਣੇ ਮੁੱਕੇ ਦਾ ਲੋਹਾ ਮਨਵਾ ਰਹੇ ਹਨ। ਵਿਜੇਂਦਰ ਸਿੰਘ ਨੇ ਭਾਰਤ ਨੂੰ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਸੀ। ਮੈਰੀਕਾਮ ਜੋ ਭਾਰਤ ਦੀ ਆਇਰਨ ਲੇਡੀ ਵਜੋਂ ਪ੍ਸਿੱਧ ਹੈ, ਨੇ ਵੀ ਭਾਰਤ ਨੂੰ ਮੁੱਕੇਬਾਜ਼ੀ ਵਿਚ ਅਲੱਗ ਜਗ੍ਹਾ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਭਾਰਤ ਦਾ ਨੌਜਵਾਨ ਮੁੱਕੇਬਾਜ਼ ਸ਼ਿਵਾ ਥਾਪਾ ਕੌਮਾਂਤਰੀ ਮੁਕਾਬਲੇ ਪ੍ਰੈਜੀਡੈਂਟ ਕੱਪ ਵਿਚ ਸੋਨ ਤਗਮਾ ਜਿੱਤਣ ਵਾਲਾ ਪਹਿਲਾਂ ਭਾਰਤੀ ਬਣਿਆ ਹੈ। ਆਸਾਮ ਦੇ ਗੁਹਾਟੀ ਵਿਚ 8 ਦਸੰਬਰ 1993 ਨੂੰ ਜਨਮੇ ਸ਼ਿਵਾ ਥਾਪਾ ਦੇ ਘਰ ਦਾ ਖੇਡ ਵਾਤਾਵਰਨ ਉਸ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਾਫ਼ੀ ਸਹਾਈ ਰਿਹਾ। ਉਸ ਦੇ ਪਿਤਾ ਪਦਮ ਥਾਪਾ ਕਰਾਟੇ ਇੰਸਟ੍ਰਕਟਰ ਵਜੋਂ ਕੰਮ ਕਰਦੇ ਸਨ। ਸ਼ਿਵਾ ਥਾਪਾ ਨੇ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ 2008 ਵਿਚ ਚਿਲਡਰਨ ਏਸ਼ੀਆ ਅੰਤਰਰਾਸ਼ਟਰੀ ਸਪੋਰਟਸ ਗੇਮਜ਼ ਖੇਡਿਆ ਸੀ। ਇਸ ਵਿੱਚ ਉਸ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ। ਇਸੇ ਸਾਲ ਥਾਪਾ ਨੇ ‘ਹੈਦਰ ਅਲੀਯੇਵ ਕੱਪ’ ਵਿਚ ਸੋਨ ਤਗਮਾ ਜਿੱਤਿਆ। ਉਸ ਨੂੰ 2009 ਦੇ ਜੂਨੀਅਰ ਵਿਸ਼ਵ ਕੱਪ ਲਈ ਚੁਣਿਆ ਗਿਆ। 2012 ਦੀਆਂ ਲੰਦਨ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਕੇ ਉਹ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲਾ ਸਭ ਤੋਂ ਛੋਟਾ ਮੁੱਕੇਬਾਜ਼ ਬਣਿਆ। ਸਾਲ 2013 ਦੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਵੀ ਸ਼ਿਵਾ ਨੇ ਭਾਰਤ ਦੀ ਝੋਲੀ ਸੋਨੇ ਨਾਲ ਭਰੀ ਤੇ ਉਹ ਬੈਂਟਮ ਭਾਰ ਵਰਗ ਵਿੱਚ ਦੁਨੀਆਂ ਦੇ ਤੀਜੇ ਰੈਂਕ ’ਤੇ ਰਹਿਣ ਵਾਲਾ ਮੁੱਕੇਬਾਜ਼ ਵੀ ਬਣ ਚੁੱਕਾ ਹੈ। 2015 ਦਾ ਵਰਲਡ ਬਾਕਸਿੰਗ ਮੁਕਾਬਲਾ ਜੋ ਕਿ ਦੋਹਾ ਵਿਚ ਹੋਇਆ ਸੀ, ਵਿਚ ਤਾਂਬੇ ਦਾ ਤਗਮਾ ਜਿੱਤ ਕੇ ਥਾਪਾ ਤੀਜਾ ਭਾਰਤੀ ਬਣਿਆ ਜਿਸ ਨੇ ਵਿਸ਼ਵ ਮੁਕਾਬਲੇ ਵਿਚ ਮੈਡਲ ਹਾਸਲ ਕੀਤਾ। 2015 ਅਤੇ 2019 ਦੇ ਏਸ਼ੀਅਨ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਵੀ ਸ਼ਿਵਾ ਥਾਪਾ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਤੇ 2017 ਦੀ ਏਸ਼ੀਅਨ ਚੈਪੀਅਨਸ਼ਿਪ ਵਿਚ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। ਹਾਲ ਹੀ ਵਿਚ ਸਮਾਪਤ ਹੋਏ ਪ੍ਰੈਜੀਡੈਂਟ ਕੱਪ ਵਿਚ ਸ਼ਿਵਾ ਨੇ 63 ਕਿਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤ ਕੇ ਪਹਿਲਾ ਭਾਰਤੀ ਬਣਨ ਦਾ ਮਾਨ ਹਾਸਲ ਕੀਤਾ ਹੈ।
ਸੰਪਰਕ: 94174-79449


Comments Off on ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.