ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਸ਼ਿਕਾਰੀ ਪੰਛੀ ਸ਼ਾਹੀਨ

Posted On August - 24 - 2019

ਗੁਰਮੀਤ ਸਿੰਘ*

ਸ਼ਾਹੀਨ ਇਕ ਛੋਟਾ ਅਤੇ ਸ਼ਕਤੀਸ਼ਾਲੀ ਦਿਖਾਈ ਦੇਣ ਵਾਲਾ ਸ਼ਿਕਾਰੀ ਪੰਛੀ ਹੈ, ਜਿਸ ਦਾ ਉਪਰਲਾ ਹਿੱਸਾ ਕਾਲੇ ਰੰਗ ਦਾ ਹੁੰਦਾ ਹੈ ਅਤੇ ਹੇਠਾਂ ਦਾ ਹਿੱਸਾ ਭੂਰਾ/ਬਦਾਮੀ ਹੈ। ਇਸ ਵਿਚ ਗੂੜ੍ਹੀਆਂ ਧਾਰੀਆਂ ਹੁੰਦੀਆਂ ਹਨ।
ਇਸਨੂੰ ਪੰਜਾਬੀ ਵਿਚ ਸ਼ਾਹੀਨ, ਹਿੰਦੀ ਵਿਚ ਸ਼ਾਹੀਨ ਕੂਹੀ ਅਤੇ ਅੰਗਰੇਜ਼ੀ ਵਿਚ Shaheen Falcon or Falco peregrinus peregrinator ਕਹਿੰਦੇ ਹਨ।
ਸ਼ਾਹੀਨ ਦੀ ਲੰਬਾਈ 380 ਤੋਂ 440 ਮਿਲੀਮੀਟਰ ਹੁੰਦੀ ਹੈ। ਮਾਦਾ ਸ਼ਾਹੀਨ ਨਰ ਨਾਲੋਂ ਵੱਡੀ ਹੁੰਦੀ ਹੈ। ਨਰ ਸ਼ਾਹੀਨ ਪੰਛੀ ਘਰੇਲੂ ਕਾਂ ਦੇ ਆਕਾਰ ਜਿਨ੍ਹਾਂ ਹੁੰਦਾ ਹੈ। ਸ਼ਾਹੀਨ ਦੱਖਣੀ ਏਸ਼ੀਆ ਵਿਚ ਭਾਰਤ ਤੋਂ ਲੈ ਕੇ ਪਾਕਿਸਤਾਨ, ਪੂਰਬ ਵਿਚ ਬੰਗਲਾ ਦੇਸ਼ ਅਤੇ ਕੇਂਦਰੀ ਅਤੇ ਦੱਖਣ-ਪੂਰਬੀ ਚੀਨ ਅਤੇ ਉੱਤਰੀ ਮਿਆਂਮਾਰ ਵਿਚ ਮਿਲਦਾ ਹੈ।
ਇਹ ਸ਼ਿਕਾਰੀ ਪੰਛੀ ਹਵਾ ਵਿਚ ਸ਼ਿਕਾਰ ਕਰਨ ਲਈ ਅਤੇ ਉਡਾਣ ਵਿਚ 240 ਕਿਲੋਮੀਟਰ ਦੀ ਰਫ਼ਤਾਰ ਪ੍ਰਾਪਤ ਕਰ ਸਕਦਾ ਹੈ। ਇਹ ਜਦੋਂ ਸ਼ਿਕਾਰ ਤੋਂ ਬਾਅਦ ਗੋਤਾਖੋਰੀ ਕਰਦਾ ਹੈ ਤਾਂ ਇਹ 320 ਕਿਲੋਮੀਟਰ (200 ਮੀਲ ਪ੍ਰਤੀ ਘੰਟਾ) ਦੀ ਸਪੀਡ ਕਰਨ ਦੀ ਹਿੰਮਤ ਰੱਖਦਾ ਹੈ। ਸ਼ਾਹੀਨ ਜ਼ਿਆਦਾ ਤਰ ਛੋਟੇ ਪੰਛੀਆਂ ਦਾ ਸ਼ਿਕਾਰ ਕਰਦਾ ਹੈ, ਹਾਲਾਂਕਿ ਮੱਧਮ ਆਕਾਰ ਦੇ ਪੰਛੀ ਜਿਵੇਂ ਕਬੂਤਰ, ਤੋਤੇ ਅਤੇ ਤਿੱਤਰ ਦਾ ਵੀ ਕਰ ਲੈਂਦਾ ਹੈ। ਇਹ ਸ਼ਿਕਾਰ ਕਰਨ ਲਈ ਉੱਚਾਈ ’ਤੇ ਜਾ ਕੇ ਇਕਦਮ ਹੇਠਾਂ ਨੂੰ ਟੁੱਭੀ ਮਾਰ ਕੇ ਪੰਛੀਆਂ ਨੂੰ ਆਪਣੇ ਤੇਜ਼ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਦਬੋਚ ਲੈਂਦਾ ਹੈ। ਜਿਹੜਾ ਪੰਛੀ ਇਸਦੇ ਕਬਜ਼ੇ ਤੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਉਸਦੀ ਮੌਤ ਨੂੰ ਯਕੀਨੀ ਬਣਾਉਣ ਲਈ ਇਹ ਆਪਣੇ ਸ਼ਿਕਾਰ ਦੀ ਗਰਦਨ ਨੂੰ ਕੱਟ ਦਿੰਦਾ ਹੈ।

ਗੁਰਮੀਤ ਸਿੰਘ*

ਸ਼ਾਹੀਨ ਦਾ ਪ੍ਰਜਣਨ ਦਾ ਸਮਾਂ ਦਸੰਬਰ ਤੋਂ ਅਪਰੈਲ ਤਕ ਹੁੰਦਾ ਹੈ। ਇਹ ਪੰਛੀ ਉੱਚੀਆਂ ਚੱਟਾਨਾਂ, ਟਿੱਲਾਂ, ਢਿੱਗਾਂ ਉਨ੍ਹਾਂ ਦੇ ਬਾਹਰ ਨਿਕਲੇ ਤੇ ਖੁਰਲੀਆਂ ਅਤੇ ਸੁਰੰਗਾਂ ਵਿਚ ਵੀ ਆਲ੍ਹਣੇ ਬਣਾ ਲੈਂਦਾ ਹੈ। ਸ਼ਾਹੀਨ ਮਨੁੱਖ ਵੱਲੋਂ ਬਣਾਏ ਗਏ ਮਕਾਨ ਦੀ ਵਰਤੋਂ ਵੀ ਕਰਦੇ ਹਨ। ਇਹ ਮੋਬਾਈਲ ਫੋਨ ਟਰਾਂਸਮਿਸ਼ਨ ਟਾਵਰਾਂ ’ਤੇ ਵੀ ਆਲ੍ਹਣਾ ਬਣਾ ਲੈਂਦੇ ਹਨ। ਮਾਦਾ 3 ਤੋਂ 4 ਆਂਡੇ ਦਿੰਦੀ ਹੈ। ਬੱਚੇ ਆਂਡਿਆਂ ਵਿਚੋਂ 48 ਦਿਨਾਂ ਦੇ ਅੰਦਰ-ਅੰਦਰ ਬਾਹਰ ਨਿਕਲ ਆਉਂਦੇ ਹਨ। ਬੱਚੇ ਪੰਜ ਤੋਂ ਛੇ ਹਫ਼ਤਿਆਂ ਬਾਅਦ ਆਲ੍ਹਣੇ ਤੋਂ ਉੱਡ ਜਾਂਦੇ ਹਨ। ਜਿਸ ਉਮਰ ਵਿਚ ਜਦੋਂ ਦੂਸਰੇ ਪੰਛੀਆਂ ਦੇ ਬੱਚੇ ਚੀਚੀਆਣਾ ਸਿੱਖਦੇ ਹਨ, ਉਸ ਉਮਰ ਵਿਚ ਇਕ ਮਾਦਾ ਸ਼ਾਹੀਨ ਆਪਣੇ ਬੱਚੇ ਨੂੰ ਪੰਜੇ ਵਿਚ ਫੜਦੀ ਹੈ ਅਤੇ ਸਭ ਤੋਂ ਉੱਚੀ ਉੱਡਦੀ ਹੈ।
ਪੰਛੀਆਂ ਦੀ ਦੁਨੀਆਂ ਵਿਚ ਅਜਿਹੀ ਕੋਈ ਕਠੋਰ ਤੋਂ ਕਠੋਰ ਸਿਖਲਾਈ ਨਹੀਂ ਹੈ। ਮਾਦਾ ਸ਼ਾਹੀਨ ਇਸ ਤਰ੍ਹਾਂ ਆਪਣੇ ਚੂਜੇ ਨੂੰ ਲੈ ਕੇ 12 ਕਿਲੋਮੀਟਰ ਉੱਪਰ ਲੈ ਜਾਂਦੀ ਹੈ, ਇੰਨਾ ਉੱਪਰ ਹੀ ਲਗਪਗ ਜਹਾਜ਼ ਉੱਡਦੇ ਹਨ। ਇਹ ਦੂਰੀ ਤੈਅ ਕਰਨ ਨੂੰ ਮਾਦਾ ਨੂੰ 7 ਤੋਂ 9 ਮਿੰਟ ਲੱਗਦੇ ਹਨ।
ਅੱਜ ਮਨੁੱਖ ਵੱਲੋਂ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਨ ਨਾਲ ਸ਼ਾਹੀਨ ਵਰਗੇ ਪੰਛੀਆਂ ਦੇ ਪ੍ਰਜਣਨ ’ਤੇ ਬਹੁਤ ਮਾੜਾ ਅਸਰ ਪਿਆ ਹੈ। ਦੁਨੀਆਂ ਦੇ ਕਈ ਹਿੱਸਿਆਂ ਵਿਚ ਇਹ ਜਾਤੀ ਕੀਟਨਾਸ਼ਕ ਦਵਾਈਆਂ ਦੇ ਅਸਰ ਕਾਰਨ ਖ਼ਤਮ ਹੋ ਰਹੀ ਹੈ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910


Comments Off on ਸ਼ਿਕਾਰੀ ਪੰਛੀ ਸ਼ਾਹੀਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.