ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਵੀਰ ਚੱਕਰ’

Posted On August - 15 - 2019

ਨਵੀਂ ਦਿੱਲੀ, 14 ਅਗਸਤ
ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਵੀਰ ਚੱਕਰ’ ਨਾਲ ਨਿਵਾਜਿਆ ਗਿਆ ਹੈ। ਦੱਸਣਯੋਗ ਹੈ ਕਿ ਵਰਤਮਾਨ ਨੇ ਇਸੇ ਸਾਲ ਫਰਵਰੀ ’ਚ ਇਕ ਦੁਸ਼ਮਣ ਲੜਾਕੂ ਜਹਾਜ਼ ਸੁੱਟ ਲਿਆ ਸੀ ਤੇ ਤਿੰਨ ਦਿਨ ਤੱਕ ਹਿਰਾਸਤ ਵਿਚ ਵੀ ਰਹੇ। ‘ਵੀਰ ਚੱਕਰ’ ਭਾਰਤ ਦਾ ਤੀਜਾ ਸਭ ਤੋਂ ਵੱਡਾ ਜੰਗੀ ਬਹਾਦਰੀ ਸਨਮਾਨ ਹੈ। ਰੱਖਿਆ ਮੰਤਰਾਲੇ ਨੇ ਆਜ਼ਾਦੀ ਦਿਹਾੜੇ ਦੀ ਪੂਰਬ ਸੰਧਿਆ ’ਤੇ ਇਨ੍ਹਾਂ ਫ਼ੌਜੀ ਸਨਮਾਨਾਂ ਦਾ ਐਲਾਨ ਕੀਤਾ ਹੈ। ਭਾਰਤੀ ਥਲ ਸੈਨਾ ਦੇ ਸੈਪਰ, ਰਾਸ਼ਟਰੀਆ ਰਾਈਫ਼ਲਜ਼ ਦੇ ਪ੍ਰਕਾਸ਼ ਜਾਧਵ ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਨਿਵਾਜਿਆ ਗਿਆ ਹੈ। ਇਹ ਅਮਨ-ਅਮਾਨ ਵੇਲੇ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਉੱਚ ਬਹਾਦਰੀ ਸਨਮਾਨ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ 27 ਫਰਵਰੀ ਨੂੰ ਹੋਏ ਹਵਾਈ ਟਕਰਾਅ ਮੌਕੇ ਫ਼ਲਾਈਟ ਕੰਟਰੋਲਰ ਵੱਜੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਕੁਐਡਰਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਦਿੱਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਨੂੰ ਕੁੱਲ 13 ਸਨਮਾਨ ਮਿਲੇ ਹਨ ਜਿਨ੍ਹਾਂ ਵਿਚ ਪੰਜ ਯੁੱਧ ਸੇਵਾ ਮੈਡਲ ਤੇ ਸੱਤ ਵਾਯੂ ਸੈਨਾ ਮੈਡਲ ਸ਼ਾਮਲ ਹਨ। 27 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਅਤਿਵਾਦ ਸਿਖ਼ਲਾਈ ਕੈਂਪ ’ਤੇ ਹਮਲਾ ਕਰਨ ਵਾਲੇ ਕਰੀਬ ਪੰਜ ਮਿਰਾਜ ਲੜਾਕੂ ਜਹਾਜ਼ਾਂ ਦੇ ਪਾਇਲਟਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਥਲ ਸੈਨਾ ਨੂੰ ਅੱਠ ਸ਼ੌਰਯ ਚੱਕਰ ਤੇ 98 ਸੈਨਾ ਮੈਡਲ ਮਿਲੇ ਹਨ। ਜਲ ਸੈਨਾ ਨੂੰ ਵੀ ਇਕ ਸ਼ੌਰਯ ਚੱਕਰ ਐਵਾਰਡ ਹਾਸਲ ਹੋਇਆ ਹੈ। ਦੱਸਣਯੋਗ ਹੈ ਕਿ ਵਰਤਮਾਨ (36) ਦਾ ਮਿਗ-21 ਪਾਕਿ ਜਹਾਜ਼ਾਂ ਨਾਲ ਹਵਾਈ ਟਕਰਾਅ ਦੌਰਾਨ ਪਾਕਿਸਤਾਨ ਵਾਲੇ ਪਾਸੇ ਡਿੱਗ ਗਿਆ ਸੀ ਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ। ਵਰਤਮਾਨ ਨੇ ਇਸੇ ਦੌਰਾਨ ਪਾਕਿਸਤਾਨ ਦਾ ਇਕ ਐਫ-16 ਜੈੱਟ ਵੀ ਸੁੱਟ ਲਿਆ ਸੀ। ਪਾਕਿਸਤਾਨ ਨੇ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਇਸ ਦੌਰਾਨ ਸ਼ਾਰਦਾ ਘੁਟਾਲੇ ਤੇ 2ਜੀ ਮਾਮਲੇ ਦੀ ਜਾਂਚ ਕਰਨ ਵਾਲੇ ਸੀਬੀਆਈ ਅਧਿਕਾਰੀਆਂ ਸਮੇਤ ਕੇਂਦਰੀ ਜਾਂਚ ਏਜੰਸੀ ਦੇ ਅਮਲੇ ਨਾਲ ਜੁੜੇ 32 ਮੈਂਬਰਾਂ ਨੂੰ ਪੁਲੀਸ ਮੈਡਲ ਦਿੱਤੇ ਜਾਣਗੇ। ਮਹਾਰਾਸ਼ਟਰ ਦੇ ਕੁੱਲ 46 ਪੁਲੀਸ ਮੁਲਾਜ਼ਮਾਂ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਦੇ ਪੁਲੀਸ ਮੈਡਲਾਂ ਨਾਲ ਨਿਵਾਜਿਆ ਜਾਵੇਗਾ। ਇਨ੍ਹਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਰਹੂਮ ਆਰ.ਆਰ.ਪਾਟਿਲ ਦਾ ਭਰਾ ਏਸੀਪੀ ਰਾਜਾਰਾਮ ਪਾਟਿਲ ਵੀ ਸ਼ਾਮਲ ਹੈ। ਨਕਸਲੀ ਅਪਰੇਸ਼ਨਾਂ ਦੌਰਾਨ ਬਹਾਦਰੀ ਦਾ ਮੁਜ਼ਾਹਰਾ ਕਰਨ ਵਾਲੇ ਆਈਟੀਬੀਪੀ ਦੇ ਪੰਜ ਜਵਾਨਾਂ ਨੂੰ ਵੀ ਬਹਾਦਰੀ ਮੈਡਲਾਂ ਨਾਲ ਨਿਵਾਜਿਆ ਜਾਵੇਗਾ।
-ਪੀਟੀਆਈ


Comments Off on ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਵੀਰ ਚੱਕਰ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.