ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਵਿਸ਼ਵ ਕੱਪ 2023 ਕੁਆਲੀਫਾਇਰ ਆਈਸੀਸੀ ਲੀਗ ਲਾਂਚ

Posted On August - 13 - 2019

ਦੁਬਈ, 12 ਅਗਸਤ
ਇੰਗਲੈਂਡ ਦੇ ਵਿਸ਼ਵ ਚੈਂਪੀਅਨ ਬਣਨ ਦੇ ਇੱਕ ਮਹੀਨੇ ਮਗਰੋਂ ਆਈਸੀਸੀ ਨੇ ਅੱਜ ਪੁਰਸ਼ ਕ੍ਰਿਕਟ ਵਿਸ਼ਵ ਕੱਪ ਲੀਗ-2 ਲਾਂਚ ਕਰ ਦਿੱਤੀ, ਜੋ 2023 ਵਿਸ਼ਵ ਕੱਪ ਦੀ ਕੁਆਲੀਫਿਕੇਸ਼ਨ ਪ੍ਰਕਿਰਿਆ ਦਾ ਹਿੱਸਾ ਹੋਵੇਗੀ। ਲੀਗ-2 ਵਿੱਚ ਸੱਤ ਟੀਮਾਂ ਨਾਮੀਬੀਆ, ਨੇਪਾਲ, ਓਮਾਨ, ਪਪੂਆ ਨਿਊ ਗਿੰਨੀ, ਸਕਾਟਲੈਂਡ, ਯੂਏਈ ਅਤੇ ਅਮਰੀਕਾ ਸ਼ਾਮਲ ਹੋਣਗੀਆਂ। ਇਹ ਟੀਮਾਂ 21 ਤਿਕੋਣੀ ਲੜੀਆਂ ਦੌਰਾਨ 126 ਇੱਕ ਰੋਜ਼ਾ ਮੈਚ ਖੇਡਣਗੀਆਂ। ਸਾਰੀਆਂ ਟੀਮਾਂ ਸੱਤ ਅਗਸਤ 2019 ਤੋਂ ਜਨਵਰੀ 2022 ਤੱਕ ਢਾਈ ਸਾਲ ਵਿੱਚ 36-36 ਇੱਕ ਰੋਜ਼ਾ ਖੇਡਣਗੀਆਂ।
ਸਾਰੀਆਂ ਲੜੀਆਂ ਖੇਡਣ ਮਗਰੋਂ ਸੀਨੀਅਰ ਤਿੰਨ ਟੀਮਾਂ ਆਈਸੀਸੀ ਪੁਰਸ਼ ਵਿਸ਼ਵ ਕੱਪ ਕੁਆਲੀਫਾਇਰ 2022 ਵਿੱਚ ਥਾਂ ਬਣਾਉਣਗੀਆਂ। ਹੇਠਲੀਆਂ ਚਾਰ ਟੀਮਾਂ ਵਿਸ਼ਵ ਕੱਪ ਕੁਆਲੀਫਾਇਰ ਪਲੇਅ-ਆਫ 2022 ਖੇਡਣਗੀਆਂ। ਪਲੇਅ-ਆਫ ਦੀਆਂ ਸੀਨੀਅਰ ਦੋ ਟੀਮਾਂ ਨੂੰ ਕੁਆਲੀਫਾਇਰ ਵਿੱਚ ਥਾਂ ਮਿਲੇਗੀ। -ਪੀਟੀਆਈ

 


Comments Off on ਵਿਸ਼ਵ ਕੱਪ 2023 ਕੁਆਲੀਫਾਇਰ ਆਈਸੀਸੀ ਲੀਗ ਲਾਂਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.