ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਵਿਰਾਸਤੀ ਅਖਾੜੇ ਦੇ ਮੈਂਬਰ ਵੀਅਤਨਾਮ ਲਈ ਰਵਾਨਾ

Posted On August - 13 - 2019

ਮੁਹਾਲੀ ਤੋਂ ਰਵਾਨਾ ਹੋਏ ਗਰੁੱਪ ਦੇ ਮੈਂਬਰ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 12 ਅਗਸਤ
ਯੂਨੀਵਰਸਲ ਆਰਟ ਐਂਡ ਕਲਚਰਲ ਵੈਲਫ਼ੇਅਰ ਸੁਸਾਇਟੀ ਮੁਹਾਲੀ ਦੇ 13 ਮੈਂਬਰ ਵੀਅਤਨਾਮ ਯੂਨੀਅਨ ਆਫ਼ ਫਰੈਂਡਸ਼ਿਪ ਆਰਗੇਨਾਈਜੇਸ਼ਨ ਦੇ ਸੱਦੇ ਉੱਤੇ ਆਲ ਇੰਡੀਆ ਪੀਸ ਐਂਡ ਸਾਲਿਡੇਰਿਟੀ ਆਰਗੇਨਾਈਜੇਸ਼ਨ (ਐਪਸੋ) ਦੇ ਨਾਲ 27 ਮੈਂਬਰੀ ਟੀਮ ਦਾ ਹਿੱਸਾ ਬਣਕੇ ਵੀਅਤਨਾਮ ਲਈ ਰਵਾਨਾ ਹੋਏ ਹਨ। ਇਹ ਡੈਲੀਗੇਸ਼ਨ 12 ਅਗਸਤ ਤੋਂ ਲੈ ਕੇ 19 ਅਗਸਤ ਤੱਕ ਵੀਅਤਨਾਮ ਵਿੱਚ ਰੁਕੇਗਾ।
ਸੁਸਾਇਟੀ ਦੇ ਪ੍ਰਧਾਨ ਫ਼ਿਲਮ ਅਤੇ ਰੰਗਮੰਚ ਅਦਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਸ ਡੈਲੀਗੇਸ਼ਨ ਦੀ ਅਗਵਾਈ ਐਪਸੋ ਦੇ ਲੀਡਰ ਹਰਚੰਦ ਸਿੰਘ ਬਾਠ ਦੇ ਨਾਲ ਰੋਸ਼ਨ ਲਾਲ ਮੋਦਗਿੱਲ, ਐਡਵੋਕੇਟ ਜਸਪਾਲ ਸਿੰਘ ਦੱਪਰ, ਸੱਜਣ ਸਿੰਘ ਤੇ ਚਮਨ ਲਾਲ ਕਰ ਰਹੇ ਹਨ। ਪੰਜਾਬੀ ਸੱਭਿਆਚਾਰਕ ਟੀਮ ਦੀ ਅਗਵਾਈ ਫ਼ਿਲਮ ਤੇ ਰੰਗਮੰਚ ਅਦਾਕਾਰ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਬਲਕਾਰ ਸਿੱਧੂ ਕਰ ਰਹੇ ਹਨ । ਇਹ ਲੋਕ ਨਾਚ ਟੋਲੀ ਵੀਅਤਨਾਮ ਦੇ ਚਾਰ ਪ੍ਰਮੁੱਖ ਸ਼ਹਿਰਾਂ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਮੇਜ਼ਬਾਨ ਦੇਸ਼ ਦੇ ਨਾਗਰਿਕਾਂ ਸਾਹਮਣੇ ਪੇਸ਼ ਕਰੇਗੀ, ਜਿਸ ਵਿੱਚ ਲੋਕ ਨਾਚ ਝੂੰਮਰ, ਗਿੱਧਾ, ਮਲਵਈ ਗਿੱਧਾ, ਲੋਕ ਸਾਜਾਂ ਦੀ ਜੁਗਲਬੰਦੀ, ਜਿੰਦੂਆ, ਭੰਗੜਾ ਆਦਿ ਦੀ ਪੇਸ਼ਕਾਰੀ ਪ੍ਰਮੁੱਖ ਹੋਵੇਗੀ। ਵੀਅਤਨਾਮ ਦੇ ਸਬੰਧਿਤ ਸ਼ਹਿਰਾਂ ਵਿੱਚ ਪਹਿਲੀ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਣਗੇ। ਇਸ 13 ਮੈਂਬਰੀ ਟੀਮ ਵਿੱਚ ਸੁਖਬੀਰਪਾਲ ਕੌਰ, ਅਮਨ, ਅਨੂੰਰੀਤ ਪਾਲ ਕੌਰ, ਸੰਦੀਪ, ਗੱਗੀ ਨਾਹਰ, ਹਰਕੀਰਤ ਪਾਲ, ਜਸਦੀਪ, ਮਨਦੀਪ, ਬਲਜੀਤ ਮਾਲਵਾ, ਹਰਮਨ ਗਿੱਲ, ਸਰਬਜੀਤ ਅਤੇ ਇੰਟਰਨੈਸ਼ਨਲ ਢੋਲੀ ਉਸਤਾਦ ਬਲਬੀਰ ਚੰਦ ਸ਼ਾਮਲ ਹਨ।


Comments Off on ਵਿਰਾਸਤੀ ਅਖਾੜੇ ਦੇ ਮੈਂਬਰ ਵੀਅਤਨਾਮ ਲਈ ਰਵਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.