ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਵਿਧਾਇਕ ਨੂੰ ਥੱਪੜ ਮਾਰਨ ਵਾਲਾ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ

Posted On August - 14 - 2019

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਅਗਸਤ
ਮੁਲਾਣਾ ਹਲਕੇ ਦੇ ਸਰਦਾਹੇੜੀ ਪਿੰਡ ਵਿਚ ਮੰਚ ’ਤੇ ਚੜ੍ਹ ਕੇ ਭਾਜਪਾ ਵਿਧਾਇਕ ਸੰਤੋਸ਼ ਚੌਹਾਨ ਸਾਰਵਾਨ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਮੁਲਾਣਾ ਪੁਲੀਸ ਨੇ ਸਰਪੰਚ ਜਲ ਸਿੰਘ ਦੀ ਸ਼ਿਕਾਇਤ ’ਤੇ ਧਾਰਾ 323/353/186/506/120ਬੀ ਤਹਿਤ ਮੁਕੱਦਮਾ ਨੰਬਰ-183 ਮਿਤੀ 12/8/19 ਦਰਜ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ। ਇਥੇ ਅਦਾਲਤ ਨੇ ਉਸ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਕਰ ਲਿਆ ਹੈ। ਜਲ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਕਰੀਬ 11:30 ਵਜੇ ਦੀ ਘਟਨਾ ਹੈ ਜਦੋਂ ਤਲਵਿੰਦਰ ਸਿੰਘ ਉਰਫ਼ ਬਿੰਦੂ ਨੇ ਪੰਚਾਇਤ ਘਰ ਵਿਚ ਇਕੱਠੀ ਹੋਈ ਭੀੜ ’ਚੋਂ ਉੱਠ ਕੇ ਮੰਚ ’ਤੇ ਜਾ ਕੇ ਵਿਧਾਇਕ ਦੇ ਥੱਪੜ ਮਾਰਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਸਰਪੰਚ ਅਨੁਸਾਰ ਤਲਵਿੰਦਰ ਨੇ ਸੋਚੀ ਸਮਝੀ ਸਾਜਿਸ਼ ਤਹਿਤ ਵਿਧਾਇਕ ਦੇ ਥੱਪੜ ਮਾਰਿਆ ਹੈ।
ਦੂਜੇ ਪਾਸੇ ਤਲਵਿੰਦਰ ਸਿੰਘ ਦੇ ਮਾਤਾ-ਪਿਤਾ ਉਸ ਦੇ ਯਮੁਨਾਨਗਰ ਤੋਂ ਚੱਲ ਰਹੇ ਇਲਾਜ ਸਬੰਧੀ ਡਾਕਟਰ ਦੀਆਂ ਪਰਚੀਆ ਲੈ ਕੇ ਵਿਧਾਇਕ ਕੋਲੋਂ ਮੁਆਫ਼ੀ ਮੰਗਣ ਲਈ ਗਏ ਪਰ ਉਨ੍ਹਾਂ ਦੀ ਮੁਲਾਕਾਤ ਨਾ ਹੋ ਸਕੀ ਜਦੋਂ ਕਿ ਮਾਮਲਾ ਸੱਤਾਧਾਰੀ ਪਾਰਟੀ ਦੀ ਵਿਧਾਇਕ ਨਾਲ ਜੁੜਿਆ ਹੋਣ ਕਰਕੇ ਪੁਲੀਸ ਨੇ ਬਿਨਾ ਦੇਰੀ ਦੇ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਤਲਵਿੰਦਰ ਸਿੰਘ ਨੂੰ ਅੱਜ ਇਕ ਦਿਨ ਦੇ ਰਿਮਾਂਡ ’ਤੇ ਲੈ ਲਿਆ ਹੈ।

 


Comments Off on ਵਿਧਾਇਕ ਨੂੰ ਥੱਪੜ ਮਾਰਨ ਵਾਲਾ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.