ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ

Posted On August - 21 - 2019

ਪੱਤਰ ਪ੍ਰੇਰਕ
ਫਿਰੋਜ਼ਪੁਰ, 20 ਅਗਸਤ
ਦੋ ਨੌਜਵਾਨਾਂ ਨੂੰ ਸਪੇਨ ਭੇਜਣ ਦਾ ਝਾਂਸਾ ਦੇ ਕੇ ਕਰੀਬ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲੀਸ ਵਲੋਂ ਚਾਰ ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦਲੀਪ ਕੁਮਾਰ ਪੁੱਤਰ ਹੋਰੀ ਲਾਲ ਵਾਸੀ ਮਕਾਨ ਨੰਬਰ 331 ਗਵਾਲ ਟੋਲੀ ਕੈਂਟ ਫਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਜੰਗ ਬਹਾਦਰ ਉਰਫ਼ ਨਵੀਨ, ਵਿਕਰਾਂਤ ਸ਼ਰਮਾ, ਸੁਨੀਤਾ ਅਤੇ ਸੰਜੇ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੇ ਭਤੀਜੇ ਅਵਿਨਾਸ਼ ਅਤੇ ਭਾਣਜੇ ਅਭਿਸ਼ੇਕ ਨੂੰ ਵਿਦੇਸ਼ ਸਪੇਨ ਭੇਜਣ ਦਾ ਝਾਂਸਾ ਦੇ ਕੇ 41 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਲੀਪ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਜੰਗ ਬਹਾਦਰ ਉਰਫ਼ ਨਵੀਨ, ਵਿਕਰਾਂਤ ਸ਼ਰਮਾ, ਸੁਨੀਤਾ ਪਤਨੀ ਜੰਗ ਬਹਾਦਰ ਉਰਫ਼ ਨਵੀਨ ਵਾਸੀਅਨ ਮਕਾਨ ਨੰਬਰ 77 ਬਜ਼ਾਰ ਨੰਬਰ 2 ਗਲੀ ਨੰਬਰ 3 ਕੈਂਟ ਫਿਰੋਜ਼ਪੁਰ, ਸੰਜੇ ਕੁਮਾਰ ਪੁੱਤਰ ਵਿਦਿਆ ਦੱਤ ਵਾਸੀ ਸਪੇਨ ਵਿਰੁੱਧ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

15 ਲੱਖ ਦੀ ਠੱਗੀ ਮਾਰਨ ਵਾਲਾ ਪਰਿਵਾਰ ਰਫ਼ੂਚੱਕਰ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲਾ ਕੋਟਕਪੂਰੇ ਦਾ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਪਰਿਵਾਰ ਰਫ਼ੂਚੱਕਰ ਹੋ ਗਿਆ ਹੈ। ਕੋਟਕਪੂਰਾ ਸ਼ਹਿਰੀ ਪੁਲੀਸ ਨੇ ਪੀੜਤ ਦੇ ਸ਼ਿਕਾਇਤ ‘ਤੇ ਦੀਪਇੰਦਰ ਸਿੰਘ ਪੁੱਤਰ ਅਰਵਿੰਦ ਸਿੰਘ, ਮਨੀ ਪੁੱਤਰ ਅਰਵਿੰਦਰ ਸਿੰਘ, ਅਰਵਿੰਦ ਸਿੰਘ ਪੁੱਤਰ ਗੁਰਪਾਲ ਸਿੰਘ ਅਤੇ ਅਮਨਦੀਪ ਕੌਰ ਪਤਨੀ ਦੀਪਇੰਦਰ ਸਿੰਘ ਵਾਸੀ ਦੇਵੀਵਾਲਾ ਰੋਡ ਗਲੀ ਨੰਬਰ 3 ਕੋਟਕਪੂਰਾ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਪ੍ਰੇਮ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਪੁਰਾਣਾ ਸ਼ਹਿਰ ਕੋਟਕਪੂਰਾ ਮੁਤਾਬਕ ਉਹ +2 ਪਾਸ ਹੈ ਤੇ ਕੁਝ ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਦੀਪਇੰਦਰ ਸਿੰਘ ਨਾਲ ਹੋਈ ਸੀ। ਉਸ ਨੇ ਦੱਸਿਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤੇ ਉਸ ਨੂੰ ਵੀ ਵਿਦੇਸ਼ ਭੇਜ ਸਕਦਾ ਹੈ। ਪੀੜਤ ਮੁਤਾਬਕ ਮੁਲਜ਼ਮਾਂ ਨੇ ਉਸ ਦੇ ਸਾਰੇ ਅਸਲ ਦਸਤਾਵੇਜ਼ ਲੈ ਲਏ ਤੇ ਕਿਸ਼ਤਾਂ ਵਿਚ ਰਕਮ ਵਸੂਲ ਕਰਨ ਉਪਰੰਤ ਦੱਸਿਆ ਕਿ ਪਿਛਲੇ ਮਹੀਨੇ 20 ਤਰੀਕ ਨੂੰ ਉਹ ਵੀਜ਼ਾ ਲੱਗਿਆ ਪਾਸਪੋਰਟ ਉਸ ਨੂੰ ਦੇਵੇਗਾ। ਪਰ ਜਦ 20 ਤਰੀਕਾ ਆਈ ਤਾਂ ਉਕਤ ਵਿਅਕਤੀ ਆਪਣੇ ਪਰਿਵਾਰ ਸਮੇਤ ਘਰ ਛੱਡ ਕੇ ਫਰਾਰ ਹੋ ਚੁੱਕੇ ਸਨ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਕਰਨ ਸਿੰਘ ਮੁਤਾਬਕ ਪੜਤਾਲ ਉਪਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ ।


Comments Off on ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.