ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਵਪਾਰ ਬੰਦ ਹੋਣ ਨਾਲ ਦੋਵਾਂ ਦੇਸ਼ਾਂ ਦੇ ਵਪਾਰੀ ਹੋਣਗੇ ਪ੍ਰਭਾਵਿਤ

Posted On August - 12 - 2019

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਅਗਸਤ
ਆਈਸੀਪੀ ਅਟਾਰੀ ਰਸਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲਾ ਵਪਾਰ ਦੇ ਬੰਦ ਹੋਣ ਨਾਲ ਦੋਵਾਂ ਮੁਲਕਾਂ ਦੇ ਵਪਾਰੀ ਪ੍ਰਭਾਵਿਤ ਹੋਣਗੇ। ਇਹ ਖੁਲਾਸਾ ਭਾਰਤੀ ਵਪਾਰੀਆਂ ਵੱਲੋਂ ਕੀਤਾ ਗਿਆ। ਭਾਰਤ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਮਗਰੋਂ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਨਾਲ ਕੂਟਨੀਤਕ ਸਬੰਧ ਤੋੜਨ ਦੀ ਪ੍ਰਕਿਰਿਆ ਤਹਿਤ ਅਟਾਰੀ ਵਾਹਗਾ ਸਰਹੱਦ ਰਸਤੇ ਹੁੰਦੇ ਵਪਾਰ ਨੂੰ ਰੋਕ ਦਿੱਤਾ ਹੈ। ਮੌਜੂਦਾ ਸਮੇਂ ਪਾਕਿਸਤਾਨ ਤੋਂ ਕੁਝ ਵਸਤਾਂ ਨੂੰ ਛੱਡ ਕੇ ਸਭ ਵਸਤਾਂ ਦੀ ਦਰਾਮਦ ਬੰਦ ਹੋ ਚੁੱਕੀ ਹੈ। ਸਿਰਫ਼ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਸੁੱਕੇ ਮੇਵੇ ਦਾ ਵਪਾਰ ਚੱਲ ਰਿਹਾ ਹੈ। ਪਾਕਿਸਤਾਨ ਵੱਲੋਂ ਵਪਾਰ ’ਤੇ ਰੋਕ ਲਾਉਣ ਮਗਰੋਂ ਭਾਰਤੀ ਬਰਾਮਦ ਵੀ ਬੰਦ ਹੋ ਗਈ ਹੈ। ਵਪਾਰੀ ਰਜੀਵ ਖਹਿਰਾ ਨੇ ਆਖਿਆ ਕਿ ਇਸ ਫ਼ੈਸਲੇ ਨਾਲ ਦੋਵਾਂ ਦੇਸ਼ਾਂ ਦੇ ਵਪਾਰੀਆਂ ਨੂੰ ਨੁਕਸਾਨ ਹੋਵੇਗਾ ਪਰ ਪਾਕਿਸਤਾਨ ਨੂੰ ਵਧੇਰੇ ਨੁਕਸਾਨ ਹੋਵੇਗਾ। ਪਾਕਿਸਤਾਨ ਵੱਲੋਂ ਇਸ ਵੇਲੇ ਭਾਰਤ ਤੋਂ ਟਾਇਰ, ਸੂਤੀ ਧਾਗਾ, ਬੀਜ, ਮਸ਼ੀਨਾਂ ਦੇ ਸਪੇਅਰ ਪਾਰਟਸ, ਕੈਮੀਕਲਸ ਤੇ ਹੋਰ ਵਸਤਾਂ ਖਰੀਦੀਆਂ ਜਾਂਦੀਆਂ ਹਨ ਜੋ ਉਸ ਨੂੰ ਹੁਣ ਹੋਰ ਮੁਲਕਾਂ ਤੋਂ ਵੱਧ ਭਾਅ ’ਤੇ ਖਰੀਦਣੀਆਂ ਪੈਣਗੀਆਂ। ਵਪਾਰੀ ਰਾਜਨ ਬੇਦੀ ਨੇ ਆਖਿਆ ਕਿ ਭਾਰਤੀ ਵਪਾਰੀਆਂ ਵੱਲੋਂ ਪਾਕਿਸਤਾਨ ਤੋਂ ਵਧੇਰੇ ਸੀਮਿੰਟ, ਜਿਪਸਮ, ਲੂਣ ਤੇ ਹੋਰ ਵਸਤਾਂ ਮੰਗਵਾਈਆਂ ਜਾ ਰਹੀਆਂ ਸਨ ਜਿਨ੍ਹਾਂ ਦੀ ਆਮਦ ਬੰਦ ਹੋਣ ਨਾਲ ਕੀਮਤਾਂ ਪ੍ਰਭਾਵਿਤ ਹੋ ਸਕਦੀਆਂ ਹਨ। ਅਟਾਰੀ ਸਥਿਤ ਆਈਸੀਪੀ ਵਿਖੇ ਇਸ ਵੇਲੇ 5 ਤੋਂ 10 ਟਰੱਕਾਂ ਦੀ ਹੀ ਆਮਦ ਹੈ ਜਦੋਂਕਿ 16 ਫਰਵਰੀ ਤੋਂ ਪਹਿਲਾਂ ਆਈਸੀਪੀ ਵਿਖੇ ਰੋਜ਼ਾਨਾ ਸੌ ਤੋਂ ਵੱਧ ਟਰੱਕਾਂ ਦੀ ਆਵਾਜਾਈ ਹੁੰਦੀ ਸੀ। ਆਈਸੀਪੀ ’ਚ ਕੰਮ ਕਰਦੇ ਕੁਲੀ ਅਤੇ ਟਰਾਂਸਪੋਰਟਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕੁਲੀਆਂ ਦੇ ਆਗੂ ਗੁਰਸਾਹਿਬ ਸਿੰਘ ਅਤੇ ਟਰੱਕ ਯੂਨੀਅਨ ਦੇ ਆਗੂ ਸ਼ੁਬੇਗ ਸਿੰਘ ਨੇ ਕਿਹਾ ਕਿ ਵਪਾਰ ਬੰਦ ਹੋਣ ਕਾਰਨ ਕਈ ਪਿੰਡਾਂ ਦੇ ਲੋਕ ਅਸਰਅੰਦਾਜ਼ ਹੋਣਗੇ।


Comments Off on ਵਪਾਰ ਬੰਦ ਹੋਣ ਨਾਲ ਦੋਵਾਂ ਦੇਸ਼ਾਂ ਦੇ ਵਪਾਰੀ ਹੋਣਗੇ ਪ੍ਰਭਾਵਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.