ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 29 - 2019

1- ਸੀਮੈਨਜ਼ ਸਕਾਲਰਸ਼ਿਪ ਪ੍ਰੋਗਰਾਮ 2019-20: ਕਿਸੇ ਵੀ ਸੂਬੇ ਦੇ ਹੋਣਹਾਰ ਵਿਦਿਆਰਥੀ, ਜੋ ਕਿਸੇ ਵੀ ਸਰਕਾਰੀ ਇੰਜਨੀਅਰਿੰਗ ਕਾਲਜ ਵਿਚ ਮਕੈਨੀਕਲ, ਪ੍ਰੋਡਕਸ਼ਨ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ, ਟੈਲੀਕਮਿਊਨਿਕੇਸ਼ਨਜ਼, ਕੰਪਿਊਟਰ, ਇਨਫਰਮੇਸ਼ਨ ਤਕਨਾਲੋਜੀ, ਇੰਸਟਰੂਮੈਂਟੇਸ਼ਨ ਗਰੈਜੂਏਸ਼ਨ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਵਿਚ ਹੋਣ। ਸਕਾਲਰਸ਼ਿਪ 50 ਫ਼ੀਸਦੀ ਲੜਕੀਆਂ ਲਈ ਰਾਖਵੀਂ ਹੈ। ਵਿਦਿਆਰਥੀ 20 ਸਾਲ ਉਮਰ ਵਰਗ ਤਕ, ਜਿਨ੍ਹਾਂ 10ਵੀਂ ਦੀ ਬੋਰਡ ਦੀ ਪ੍ਰੀਖਿਆ ਵਿਚੋਂ ਘੱਟੋ ਘਟ 60 ਫ਼ੀਸਦੀ ਅਤੇ 12 ਦੀ ਬੋਰਡ ਦੀ ਪ੍ਰੀਖਿਆ ਵਿਚ (ਪੀਸੀਐੱਮ) 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਤੇ ਪਰਿਵਾਰਕ ਆਮਦਨ ਸਾਰੇ ਵਸੀਲਿਆਂ ਤੋਂ 2 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਨਾ ਹੋਵੇ। ਚੁਣੇ ਗਏ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਾਪਸ ਮਿਲੇਗੀ, ਕਿਤਾਬਾਂ ਲਈ ਭੱਤਾ, ਸਟੇਸ਼ਨਰੀ, ਹੋਸਟਲ ਅਤੇ ਹੋਰਨਾਂ ਕਲਾਸਾਂ ਲਈ ਵੀ ਭੱਤਾ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/SSP1
2- ਇੰਸਪਾਇਰ ਫੈਕਲਟੀ ਫੈਲੋਸ਼ਿਪ ਸਕੀਮ 2019: ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨੀਕੀ ਵਿਭਾਗ ਵੱਲੋਂ ਭਾਰਤੀ ਨਾਗਰਿਕ ਉਮੀਦਵਾਰ ਜਾਂ ਭਾਰਤੀ ਮੂਲ ਨਿਵਾਸੀ ਐੱਨਆਰਆਈ ਵਿਗਿਆਨੀਆਂ, ਸਾਇੰਸ, ਮੈਥ, ਇੰਜਨੀਅਰਿੰਗ, ਫਾਰਮੇਸੀ, ਮੈਡੀਸਨ ਜਾਂ ਐਗਰੀਕਲਚਰ ਨਾਲ ਸਬੰਧਤ ਵਿਸ਼ਿਆਂ ‘ਚ ਪੀਐੱਚਡੀ ਕਰ ਚੁੱਕੇ ਜਾਂ ਪੀਐੱਚਡੀ ਥੀਸਿਸ ਜਮ੍ਹਾਂ ਕਰਵਾ ਚੁੱਕੇ ਉਮੀਦਵਾਰਾਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਉਮਰ 32 ਸਾਲ ਤੋਂ ਜ਼ਿਆਦਾ ਨਾ ਹੋਵੇ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਲਈ ਉਮਰ ਹੱਦ 35 ਸਾਲ ਹੈ। ਪੰਜ ਸਾਲ ਲਈ ਇਸ ਫੈਲੋਸ਼ਿਪ ਪ੍ਰੋਗਰਾਮ ਤਹਿਤ ਉਮੀਦਵਾਰ ਨੂੰ ਹਰ ਮਹੀਨੇ 1,25,000 ਰੁਪਏ ਅਤੇ ਹਰ ਸਾਲ 7 ਲੱਖ ਰੁਪਏ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/INF1
3- ਨੈਸ਼ਨਲ ਮੈਰੀਟੋਰੀਅਸ ਇਨਵੈਂਸ਼ਨ ਐਵਾਰਡ ਐੱਨਆਰਡੀਸੀ 2019: ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਦੁਆਰਾ ਭਾਰਤੀ ਇਨੋਵੇਟਰਜ਼, ਜਿਨ੍ਹਾਂ ਨਵੀਂ ਅਤੇ ਮੌਲਿਕ ਖੋਜ ਨਾਲ ਸਮਾਜ ਵਿਚ ਸਕਾਰਾਤਮਕ ਤਬਦੀਲੀਆਂ ਪੇਸ਼ ਕੀਤੀਆਂ ਹੋਣ, ਪਾਸੋਂ ਉਕਤ ਐਵਾਰਡ ਲਈ ਤਿੰਨ ਵਰਗਾਂ ਵਿਚ ਸਨਮਾਨਿਤ ਅਤੇ ਉਤਸ਼ਾਹਿਤ ਕੀਤੇ ਜਾਣ ਦੇ ਉਦੇਸ਼ ਨਾਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜੇਤੂਆਂ ਨੂੰ ਕ੍ਰਮਵਾਰ ਪੰਜ ਲੱਖ, ਤਿੰਨ ਲੱਖ ਅਤੇ ਇਕ ਲੱਖ ਰੁਪਏ ਦੀ ਰਕਮ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/NMI1
4- ਨਿਊਕੈਸਲ ਯੂਨੀਵਰਸਿਟੀ ਐਂਡ ਕਾਮਨਵੈਲਥ ਗਵਰਨਮੈਂਟ ਸਕਾਲਰਸ਼ਿਪ 2019-20: ਮਾਸਟਰਜ਼ ਡਿਗਰੀ ਕਰ ਚੁੱਕੇ ਹੋਣਹਾਰ ਭਾਰਤੀ ਵਿਦਿਆਰਥੀਆਂ ਪਾਸੋਂ ਆਸਟਰੇਲੀਆਈ ਯੂਨੀਵਰਸਿਟੀ ਨਿਊਕੈਸਲ ਅਤੇ ਕਾਮਨਵੈਲਥ ਗਵਰਨਮੈਂਟ ਦੁਆਰਾ ਉਕਤ ਸਕਾਲਰਸ਼ਿਪ ਤਹਿਤ ਐੱਮਫਿਲ ਜਾਂ ਪੀਐੱਚਡੀ ਵਾਸਤੇ ਰਿਸਰਚ ਟ੍ਰੇਨਿੰਗ ਪ੍ਰੋਗਰਾਮ-2019 ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਨੇ ਐੱਮਫਿਲ ਜਾਂ ਪੀਐੱਚਡੀ ਦੀ ਡਿਗਰੀ ਲਈ ਅਪਲਾਈ ਕੀਤਾ ਹੋਵੇ ਅਤੇ ਤੈਅ ਮਾਪਦੰਡ ਪੂਰੇ ਕੀਤੇ ਜਾ ਰਹੇ ਹੋਣ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਦਾ ਪ੍ਰਮਾਣਿਤ ਟੈਸਟ ਪਾਸ ਕੀਤਾ ਹੋਵੇ। ਸਾਲਾਨਾ ਭੱਤੇ ਦੇ ਰੂਪ ਵਿਚ 27,596 ਆਸਟਰੇਲੀਅਨ ਡਾਲਰ (ਪੰਦਰਾਂ ਦਿਨਾਂ ਦੀ ਕਿਸ਼ਤ ਦੇ ਰੂਪ ਵਿਚ), ਰੀਲੋਕੇਸ਼ਨ ਅਲਾਊਂਸ ਦੇ ਰੂਪ ‘ਚ 1500 ਆਸਟਰੇਲੀਅਨ ਡਾਲਰ, ਜਣੇਪਾ ਛੁੱਟੀ ਅਤੇ ਹੋਰ ਲਾਭ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 1 ਸਤੰਬਰ, 2019
ਲਿੰਕ: http://www.b4s.in/PT/UGS2
5- ਡੈਨਿਸ਼ ਗਵਰਨਮੈਂਟ ਸਕਾਲਰਸ਼ਿਪ 2019-20: ਮਨਿਸਟਰੀ ਆਫ ਹਾਇਰ ਐਜੂਕੇਸ਼ਨ ਐਂਡ ਸਾਇੰਸ, ਡੈਨਮਾਰਕ ਸਰਕਾਰ ਦੁਆਰਾ ਯੂਨੀਵਰਸਿਟੀ ਆਫ ਸਾਊਦਰਨ ਡੈਨਮਾਰਕ ਤੋਂ ਫਰਵਰੀ ਸੈਸ਼ਨ 2020 ਵਿਚ ਇੰਜਨੀਅਰਿੰਗ ਮਾਸਟਰਜ਼ ਪ੍ਰੋਗਰਾਮ ‘ਚ ਦਾਖ਼ਲਾ ਲੈਣ ਲਈ ਹੋਣਹਾਰ ਭਾਰਤੀ ਗਰੈਜੂਏਟ ਵਿਦਿਆਰਥੀਆਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਪੂਰੀ ਟਿਊਸ਼ਨ ਫੀਸ ‘ਚ ਛੋਟ ਤੋਂ ਇਲਾਵਾ ਗ੍ਰਾਂਟ ਦੇ ਰੂਪ ਵਿਚ ਡੈਨਮਾਰਕ ‘ਚ ਰਹਿਣ ਦੇ ਖ਼ਰਚੇ ਦੇ ਤੌਰ ‘ਤੇ 3000 ਡੈਨਿਸ਼ ਕ੍ਰੋਨ ਹਰ ਮਹੀਨੇ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 1 ਸਤੰਬਰ, 2019
ਲਿੰਕ: http://www.b4s.in/PT/DGS3
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.