ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 22 - 2019

1- ਏਸੀਬੀਆਰ ਜੂਨੀਅਰ ਰਿਸਰਚ ਫੈਲੋਸ਼ਿਪ, ਦਿੱਲੀ ਯੂਨੀਵਰਸਿਟੀ 2019: ਡਾ. ਬੀ.ਆਰ. ਅੰਬੇਡਕਰ ਸੈਂਟਰ ਫਾਰ ਬਾਇਓਮੈਡੀਕਲ ਰਿਸਰਚ, ਦਿੱਲੀ ਯੂਨੀਵਰਸਿਟੀ ਵੱਲੋਂ ਗਲਿਊਮਾ ਸੇਲ ਡਰੱਗ ਰਿਜ਼ਿਸਟੈਂਸ ਡਿਵੈਲਪਮੈਂਟ ‘ਚ ਐੱਚਐੱਨਆਰਐੱਨਪੀਏ-1 ਦੀ ਭੂਮਿਕਾ ਬਾਰੇ ਖੋਜ ਕਰਨ ਦੇ ਚਾਹਵਾਨ ਐੱਮਐੱਸਸੀ ਡਿਗਰੀ ਧਾਰਕ (ਲਾਈਫ ਸਾਇੰਸ/ਬਾਇਓ ਟੈਕਨਾਲੋਜੀ/ ਮਾਈਕ੍ਰੋਬਾਇਓਲੋਜੀ/ ਮੈਡੀਕਲ ਬਾਇਓ-ਟੈਕਨਾਲੋਜੀ/ਬਾਇਓ ਮੈਡੀਕਲ ਸਾਇੰਸਿਜ਼) ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ਦੀ ਉਮਰ 28 ਸਾਲ ਤਕ ਹੋਵੇ, ਐੱਮਐੱਸਸੀ ਦੀ ਡਿਗਰੀ ਘੱਟੋ ਘੱਟ 55 ਫ਼ੀਸਦੀ ਅੰਕਾਂ ਨਾਲ ਕੀਤੀ ਅਤੇ ਯੂਜੀਸੀ, ਨੈੱਟ ਜਾਂ ਗੇਟ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਚੁਣੇ ਗਏ ਫੈਲੋ ਨੂੰ 7 ਮਹੀਨੇ ਦੇ ਖੋਜ ਕਾਰਜ ਲਈ ਹਰ ਮਹੀਨੇ 25,000 ਰੁਪਏ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 23 ਅਗਸਤ, 2019
ਲਿੰਕ: http://www.b4s.in/PT/ACB1
2- ਤਲ ਅਵੀਵ ਯੂਨੀਵਰਸਿਟੀ ਮਾਸਟਰਜ਼ ਪ੍ਰੋਗਰਾਮ 2019, ਇਜ਼ਰਾਈਲ: ਤਲ ਅਵੀਵ ਯੂਨੀਵਰਸਿਟੀ, ਇਜ਼ਰਾਈਲ ਵੱਲੋਂ ਗਰੈਜੂਏਟ ਵਿਦਿਆਰਥੀਆਂ ਨੂੰ ਮਾਸਟਰਜ਼ ਦੇ 15 ਵਿਸ਼ਿਆਂ ਵਿਚੋਂ ਕਿਸੇ ਇਕ ਵਿਚ ਡਿਗਰੀ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਵੱਖ-ਵੱਖ ਵਿਸ਼ਿਆਂ ਲਈ ਯੋਗਤਾ ਮਾਪਦੰਡ ਵੱਖੋ ਵੱਖਰੇ ਹਨ। ਵਿਦਿਆਰਥੀ ਆਪਣੇ ਵਿਸ਼ੇ ਅਨੁਸਾਰ ਤੈਅ ਮਾਪਦੰਡ ਪੂਰੇ ਕਰਨ ’ਤੇ ਟਿਊਸ਼ਨ ਫੀਸ ਵਿਚ ਛੋਟ ਤੇ ਹੋਰ ਲਾਭ ਲੈ ਸਕਦੇ ਹਨ। ਲਾਸਾਨੀ ਯੋਗਤਾ ਵਾਲੇ ਵਿਦਿਆਰਥੀਆਂ ਨੂੰ ਟਿਊਸ਼ਨ ਅਤੇ ਰਹਿਣ ਦੀ ਫੀਸ ਵਿਚ 80 ਫ਼ੀਸਦੀ ਤਕ ਦੀ ਛੋਟ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/TAU6
3- ਪਿਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ 2019: ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਉਮੀਦਵਾਰ ਆਪਣੀ ਅੰਗਰੇਜ਼ੀ ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰੱਥਾ ਨੂੰ ਬਿਹਤਰ ਬਣਾ ਕੇ ਕਰੀਅਰ ਦੀਆਂ ਸੰਭਾਵਾਨਵਾਂ ਵਧਾ ਸਕਦੇ ਹਨ। ਪ੍ਰੋਗਰਾਮ ਤਹਿਤ ਸਕਾਲਰਸ਼ਿਪ ਦਾ ਲਾਭ ਲੈਣ ਲਈ ਉਮੀਦਵਾਰ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਦਾਖ਼ਲਾ ਲੈਣ ਅਤੇ 8 ਜੀਐੱਸਈ ਪੱਧਰ ਪਾਰ ਕਰਨ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਦਰਮਿਆਨ ਹੈ, ਅਪਲਾਈ ਕਰ ਸਕਦੇ ਹਨ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ 10,000 ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/PMES01
4- ਡਾ. ਏਪੀਜੇ ਅਬਦੁਲ ਕਲਾਮ ਇਗਨਾਈਟ ਐਵਾਰਡਜ਼ 2019: 12ਵੀਂ ਕਲਾਸ ਤਕ ਦੇ ਵਿਦਿਆਰਥੀ, ਜਿਨ੍ਹਾਂ ਦੀ ਉਮਰ 17 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਨ੍ਹਾਂ ਨੇ ਆਪਣੇ ਇੰਨੋਵੇਟਿਵ ਆਈਡੀਆ ਨੂੰ ਰੋਜ਼ਾਨਾ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਅਮਲ ‘ਚ ਲਿਆਂਦਾ ਹੋਵੇ, ਭਾਰਤ ਸਰਕਾਰ ਦੇ ਸਾਇੰਸ ਐਂਡ ਤਕਨਾਲੋਜੀ ਡਿਪਾਰਟਮੈਂਟ ਨਾਲ ਸਬੰਧਤ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੁਆਰਾ ਦਿੱਤੇ ਜਾਣ ਵਾਲੇ ਇਸ ਐਵਾਰਡ ਲਈ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਦੇ ਮਾਪਿਆਂ ਦੁਆਰਾ ਕਿਸੇ ਵੀ ਤਰ੍ਹਾਂ ਆਪਣੇ ਬੱਚੇ ਦੇ ਆਈਡੀਆ, ਇਨੋਵੇਸ਼ਨ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜੇ ਬੱਚੇ ਸਕੂਲ ਵਿਚ ਨਹੀਂ ਪੜ੍ਹ ਰਹੇ ਪਰ ਉਹ ਨਵੇਂ ਵਿਚਾਰਾਂ, ਤਕਨੀਕ ਦੀ ਮਦਦ ਨਾਲ ਆਪਣੀ ਇੰਨੋਵੇਸ਼ਨ ਨੂੰ ਸਾਕਾਰ ਕਰ ਰਹੇ ਹਨ, ਉਹ ਵੀ ਅਪਲਾਈ ਕਰਨ ਦੇ ਯੋਗ ਹਨ। ਸਾਰੇ ਉਪਯੋਗੀ ਆਈਡੀਆ, ਇਨੋਵੇਸ਼ਨਜ਼ ਨੂੰ ਫਾਈਨੈਂਸ਼ੀਅਲ ਸਪੋਰਟ ਅਤੇ ਮੈਂਟਰਿੰਗ ਦੇ ਨਾਲ ਵਿਦਿਆਰਥੀ ਦੇ ਨਾਂ ਪੇਂਟੈਂਟ ਵੀ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਉਣ-ਜਾਣ ਅਤੇ ਰਹਿਣ ਦਾ ਖ਼ਰਚਾ ਵੀ ਮੁਹੱਈਆ ਕਰਵਾਇਆ ਜਾਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/DAP16
5- ਚਾਂਸਲਰ ਫੈਲੋਸ਼ਿਪ ਫਾਰ ਮੈਨੇਜਰਜ਼ ਆਫ ਟੁਮਾਰੋ, ਜਰਮਨੀ 2019: ਅਲੈਗਜ਼ੈਂਡਰ ਵਾਨ ਹਮਬੋਲਟ ਫਾਊਂਡੇਸ਼ਨ, ਜਰਮਨੀ ਵੱਲੋਂ ਚਾਂਸਲਰ ਫੈਲੋਸ਼ਿਪ ਫਾਰ ਮੈਨੇਜਰਜ਼ ਆਫ ਟੁਮਾਰੋ 2019 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਕਿਸੇ ਵੀ ਵਿਸ਼ੇ ਵਿਚ 10 ਤੋਂ 11 ਸਾਲ ਪਹਿਲਾਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਵਾਲੇ ਭਾਰਤੀ ਨਾਗਰਿਕ ਜੋ ਮੀਡੀਆ, ਐਡਮਨਿਸਟ੍ਰੇਸ਼ਨ, ਇਕਨਾਮਿਕਸ ਜਾਂ ਪੌਲੀਟਿਕਸ ਜਾਂ ਫਿਰ ਕਲਚਰ ਦੇ ਖੇਤਰ ਵਿਚ ਜਰਮਨੀ ਵਿਖੇ ਰਹਿ ਕੇ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਗਲੋਬਲ ਨੈੱਟਵਰਕ ਦਾ ਹਿੱਸਾ ਬਣਨਾ ਚਾਹੁੰਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਵੱਖ-ਵੱਖ ਖ਼ਰਚਿਆਂ ਲਈ 2,750 ਯੂਰੋ ਪ੍ਰਤੀ ਮਹੀਨਾ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/CSM1
6- ਬੇਗ਼ਮ ਹਜ਼ਰਤ ਮਹਿਲ ਨੈਸ਼ਨਲ ਸਕਾਲਰਸ਼ਿਪ ਸਕੀਮ ਫਾਰ ਮਾਇਨਾਰਿਟੀਜ਼ ਗਰਲਜ਼ 2019-20: ਘੱਟ ਗਿਣਤੀ ਭਾਈਚਾਰੇ (ਮੁਸਲਿਮ, ਈਸਾਈ, ਸਿੱਖ, ਜੈਨ, ਬੋਧੀ ਤੇ ਪਾਰਸੀ) ਦੀਆਂ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਿਖਿਆ ਲਈ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਦੁਆਰਾ ਉਕਤ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਪਿਛਲੀ ਕਲਾਸ ਵਿਚ ਘੱਟੋ ਘੱਟ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਅਤੇ ਸਾਰੇ ਵਸੀਲਿਆਂ ਤੋਂ ਪਰਿਵਾਰ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਸਕੂਲ/ਕਾਲਜ ਦੀ ਫੀਸ, ਪਾਠ ਪੁਸਤਕਾਂ ਸਮੇਤ ਸਟੇਸ਼ਨਰੀ ਆਦਿ ਦਾ ਖ਼ਰਚਾ ਦਿੱਤਾ ਜਾਵੇਗਾ ਅਤੇ ਹੋਸਟਲ ਦੇ ਖ਼ਰਚੇ ਦੇ ਭੁਗਤਾਨ ਤਹਿਤ ਕਲਾਸ 9ਵੀਂ ਤੇ 10ਵੀਂ ਦੀਆਂ ਵਿਦਿਆਰਥਣਾਂ ਨੂੰ ਦੋ ਕਿਸ਼ਤਾਂ ਵਿਚ 10,000 ਰੁਪਏ ਅਤੇ 11ਵੀਂ ਤੇ 12ਵੀਂ ਦੇ ਲਈ 12,000 ਰੁਪਏ ਦੋ ਕਿਸ਼ਤਾਂ ਵਿਚ ਮੁਹੱਈਆ ਕਰਵਾਏ ਜਾਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019
ਲਿੰਕ: http://www.b4s.in/PT/MAN1
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.