ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 15 - 2019

1- ਆਈਡੀਐੱਫਸੀ ਫਸਟ ਬੈਂਕ ਐੱਮਬੀਏ ਸਕਾਲਰਸ਼ਿਪ 2019-20: ਇਹ ਸਕਾਲਰਸ਼ਿਪ ਦੇਸ਼ ਦੀਆਂ ਚੋਣਵੀਆਂ 150 ਪ੍ਰਬੰਧਨ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਗਰੈਜੂਏਟ ਵਿਦਿਆਰਥੀਆਂ ਨੇ ਮੌਜੂਦਾ ਵਿੱਦਿਅਕ ਸੈਸ਼ਨ ਵਿਚ ਐੱਮਬੀਏ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ। ਪਰਿਵਾਰਕ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਟਿਊਸ਼ਨ ਫੀਸ ਲਈ ਇਕ ਲੱਖ ਰੁਪਏ ਦੀ ਰਕਮ ਹਰ ਸਾਲ, ਦੋ ਸਾਲ ਤਕ ਪ੍ਰਾਪਤ ਹੋਵੇਗੀ। ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 16 ਅਗਸਤ, 2019
ਲਿੰਕ: http:// www. b4s.in /PT/IFBMS1
2- ਸੇਲ ਕਾਲਰ ਟਿਊਨ ਕੰਪੀਟੀਸ਼ਨ 2019: ਭਾਰਤ ਸਰਕਾਰ ਦੇ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਸੇਲ) ਵੱਲੋਂ ਕਾਲਰ ਟਿਊਨ ਮੁਕਾਬਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੁਕਾਬਲੇ ਲਈ ਭਾਰਤੀ ਨਾਗਰਿਕਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿਚ ਇਕ ਕਾਲਰ ਟਿਊਨ ਸਿਰਜਣੀ (ਲਿਖਣੀ) ਅਤੇ ਕੰਪੋਜ਼ (ਸੰਗੀਤਬੱਧ) ਕਰਨੀ ਹੋਵੇਗੀ, ਜੋ ਸਟੀਲ ਅਥਾਰਿਟੀ ਆਫ ਇੰਡੀਆ ਉਤੇ ਆਧਾਰਤ ਤੇ ਸੁਰੀਲੀ ਹੋਵੇ। 14 ਸਾਲ ਜਾਂ ਵਧੇਰੇ ਉਮਰ ਵਰਗ ਦੇ ਵਿਦਿਆਰਥੀ ਜਾਂ ਨਾਗਰਿਕ ਅਪਲਾਈ ਕਰ ਸਕਦੇ ਹਨ। ਜੇਤੂ ਨੂੰ 25,000 ਰੁਪਏ ਦਾ ਇਨਾਮ ਮਿਲੇਗਾ। ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਅਰਜ਼ੀ ਦੀ ਆਖ਼ਰੀ ਤਰੀਕ: 21 ਅਗਸਤ, 2019
ਲਿੰਕ: http://www. b4s.in/PT/ CTC2
www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.