ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 8 - 2019

1- ਆਈਡੀਐੱਫਸੀ ਫਸਟ ਬੈਂਕ ਐੱਮਬੀਏ ਸਕਾਲਰਸ਼ਿਪ 2019-21: ਇਹ ਸਕਾਲਰਸ਼ਿਪ ਦੇਸ਼ ਦੀਆਂ ਚੋਣਵੀਆਂ ਪ੍ਰਬੰਧਨ ਸੰਸਥਾਵਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ, ਤਾਂ ਕਿ ਜ਼ਰੂਰਤਮੰਦ ਐੱਮਬੀਏ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰ ਸਕਣ ਹੈ। ਗਰੈਜੂਏਟ ਵਿਦਿਆਰਥੀ, ਜਿਨ੍ਹਾਂ ਮੌਜੂਦਾ ਵਿੱਦਿਅਕ ਸੈਸ਼ਨ ਵਿਚ ਐੱਮਬੀਏ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ ਤੇ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਟਿਊਸ਼ਨ ਫੀਸ ਲਈ ਇਕ ਲੱਖ ਰੁਪਏ ਦੀ ਰਕਮ ਹਰ ਸਾਲ ਦੋ ਸਾਲਾਂ ਤਕ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 16 ਅਗਸਤ, 2019
ਲਿੰਕ: http://www.b4s.in/PT/IFBMS1
2- ਮਹਿੰਦਰਾ ਆਲ ਇੰਡੀਆ ਟੇਲੈਂਟ ਸਕਾਲਰਸ਼ਿਪ (ਐੱਮਏਆਈਟੀਐੱਸ) 2019: ਵਿੱਦਿਅਕ ਵਰ੍ਹੇ 2019 ਵਿਚ 10ਵੀਂ, 12ਵੀਂ ਜਾਂ ਇਸ ਦੇ ਬਰਾਬਰ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀ, ਜਿਨ੍ਹਾਂ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਪੌਲੀਟੈਕਨਿਕ ਸੰਸਥਾ ‘ਚ ਡਿਪਲੋਮਾ ਕਰਨ ਲਈ ਪਹਿਲੇ ਵਰ੍ਹੇ ‘ਚ ਦਾਖ਼ਲਾ ਲਿਆ ਹੋਵੇ ਜਾਂ ਦਾਖ਼ਲਾ ਲੈਣਾ ਚਾਹੁੰਦੇ ਹੋਣ। ਹਰ ਵਰ੍ਹੇ, ਤਿੰਨ ਸਾਲਾਂ ਲਈ 10,000 ਰੁਪਏ ਦਿੱਤੇ ਜਾਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 22 ਅਗਸਤ 2019
ਲਿੰਕ: http://www.b4s.in/PT/MAI86
3- ਡਾ. ਏਪੀਜੇ ਅਬਦੁਲ ਕਲਾਮ ਇਗਨਾਈਟ ਐਵਾਰਡਜ਼ 2019: 12ਵੀਂ ਕਲਾਸ ਤਕ ਦੇ ਹੋਣਹਾਰ ਵਿਦਿਆਰਥੀ, ਜਿਨ੍ਹਾਂ ਦੀ ਉਮਰ 17 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਆਪਣੇ ਇੰਨੋਵੇਟਿਵ ਆਈਡੀਆ ਨੂੰ ਰੋਜ਼ਾਨਾ ਜ਼ਿੰਦਗੀ ਆਸਾਨ ਬਣਾਉਣ ਲਈ ਇੰਨੋਵੇਸ਼ਨ ਨੂੰ ਅਮਲ ‘ਚ ਲਿਆਂਦਾ ਹੋਵੇ, ਭਾਰਤ ਸਰਕਾਰ ਦੇ ਸਾਇੰਸ ਐਂਡ ਤਕਨਾਲੋਜੀ ਵਿਭਾਗ ਨਾਲ ਸਬੰਧਤ ਨੈਸ਼ਨਲ ਇੰਨੋਵੇਸ਼ਨ ਫਾਊਂਡੇਸ਼ਨ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਇਸ ਐਵਾਰਡ ਲਈ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਦੇ ਮਾਪਿਆਂ ਵੱਲੋਂ ਕਿਸੇ ਤਰ੍ਹਾਂ ਵੀ ਬੱਚੇ ਦੇ ਆਈਡੀਆ, ਇੰਨੋਵੇਸ਼ਨ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜੇ ਬੱਚੇ ਸਕੂਲ ‘ਚ ਨਹੀਂ ਪੜ੍ਹ ਰਹੇ ਪਰ ਨਵੇਂ ਵਿਚਾਰਾਂ, ਤਕਨੀਕ ਦੀ ਮਦਦ ਨਾਲ ਆਪਣੀ ਇੰਨੋਵੇਸ਼ਨ ਨੂੰ ਸਾਕਾਰ ਕਰ ਰਹੇ ਹਨ, ਵੀ ਅਪਲਾਈ ਕਰਨ ਦੇ ਯੋਗ ਹਨ। ਸਾਰੇ ਉਪਯੋਗੀ ਆਈਡੀਆ, ਇੰਨੋਵੇਸ਼ਨਜ਼ ਨੂੰ ਫਾਈਨੈਂਸ਼ੀਅਲ ਸਪੋਰਟ ਅਤੇ ਮੈਂਟਰਿੰਗ ਦੇ ਨਾਲ ਵਿਦਿਆਰਥੀ ਦੇ ਨਾਂ ਪੇਟੈਂਟ ਵੀ ਦਰਜ ਹੁੰਦਾ ਹੈ। ਆਉਣ-ਜਾਣ ਤੇ ਰਹਿਣ ਦਾ ਖ਼ਰਚਾ ਵੀ ਮੁਹੱਈਆ ਕਰਵਾਇਆ ਜਾਵੇਗਾ। ਚਾਹਵਾਨ ਵਿਦਿਆਰਥੀ ਆਨਲਾਈਨ ਜਾਂ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/DAP16
4- ਉੱਜਲ ਭਵਿੱਖ ਸਕਾਲਰਸ਼ਿਪ 2019-20: ਵੀ-ਮਾਰਟ ਵੱਲੋਂ 2019 ਦੇ ਦਸਵੀਂ ਪਾਸ ਕਰਨ ਵਾਲੇ ਵਿੱਤੀ ਤੌਰ ‘ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਮੁਹੱਈਆ ਕਰਵਾਈ ਜਾ ਰਹੀ ਹੈ, ਜੋ ਕਮਜ਼ੋਰ ਵਿੱਤੀ ਹਾਲਾਤ ਕਾਰਨ ਆਪਣੀ ਸਿੱਖਿਆ ਛੱਡਣ ਲਈ ਮਜਬੂਰ ਹਨ। ਬੱਚੇ 14 ਤੋਂ 16 ਸਾਲ ਤਕ ਹੋਣ, ਜਿਨ੍ਹਾਂ 2019 ਵਿਚ 75 ਫ਼ੀਸਦੀ ਜਾਂ ਵਧੇਰੇ ਅੰਕਾਂ ਨਾਲ 10ਵੀਂ ਪਾਸ ਕੀਤੀ ਹੋਵੇ। ਸਾਲਾਨਾ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਘੱਟ ਹੋਵੇ। ਚੁਣੇ ਗਏ ਵਿਦਿਆਰਥੀਆਂ ਨੂੰ 10,000 ਰੁਪਏ ਦੀ ਰਕਮ ਮਿਲੇਗੀ। ਬੇਹੱਦ ਹੋਣਹਾਰ ਵਿਦਿਆਰਥੀਆਂ ਨੂੰ 20,000 ਰੁਪਏ ਤਕ ਦਿੱਤੇ ਜਾਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 03 ਸਿਤੰਬਰ, 2019
ਲਿੰਕ: http://www.b4s.in/PT/UBS9

www.buddy4study.com ਦੇ ਸਹਿਯੋਗ ਨਾਲ।

ਨੋਟ: ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.