ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On August - 1 - 2019

1- ਬ੍ਰੇਨਰਜ਼ ਟੈਲੇਂਟ ਸਰਚ ਐਗਜ਼ਾਮ: ਬ੍ਰੇਨਰਜ਼ ਟੈਲੇਂਟ ਸਰਚ ਐਗਜ਼ਾਮ ਇਕ ਐਪਟੀਟਿਊਡ-ਕਮ-ਸਕਾਲਰਸ਼ਿਪ ਇਮਤਿਹਾਨ ਹੈ, ਜਿਸ ਰਾਹੀਂ 1,000 ਹੋਣਹਾਰ ਵਿਦਿਆਰਥੀਆਂ ਨੂੰ ਕੁਸ਼ਲਤਾ ਮੁਹੱਈਆ ਕਰਵਾਉਣ ਤੇ ਪੜ੍ਹਾਈ ਦੀ ਲਗਾਤਾਰਤਾ ਲਈ ਕੁੱਲ 50 ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਕਿਸੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਵਿਚ ਪੜ੍ਹ ਰਹੇ 14 ਤੋਂ 25 ਸਾਲ ਉਮਰ ਤਕ ਦੇ ਸਾਰੇ ਵਿਦਿਆਰਥੀ ਬ੍ਰੇਨਰਜ਼ ਟੈਲੇਂਟ ਸਰਚ (ਬੀਟੀਐੱਸਈ) ਲਈ ਰਜਿਸਟਰ ਕਰ ਸਕਦੇ ਹਨ। ਸਕਾਲਰਸ਼ਿਪ ਲਈ ਘੱਟੋ ਘੱਟ 50 ਫ਼ੀਸਦੀ ਅੰਕਾਂ ਨਾਲ ਇਹ ਪ੍ਰੀਖਿਆ ਪਾਸ ਕਰਨੀ ਪਵੇਗੀ। ਆਲ ਇੰਡੀਆ ਬੀਟੀਐੱਸਈ ਰੈਂਕ ਦੇ ਆਧਾਰ ‘ਤੇ 2000 ਤੋਂ 100000 ਰੁਪਏ ਤਕ ਸਕਾਲਰਸ਼ਿਪ ਤੇ ਸਕਿਲ ਡਿਵੈਲਪਮੈਂਟ ਲਈ ਮੁਫ਼ਤ ਆਨਲਾਈਨ ਕੋਰਸ ਦੀ ਸਹੂਲਤ ਵੀ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 07 ਅਗਸਤ, 2019
ਲਿੰਕ: http://www.b4s.in/PT/BTS01
2- ਕਿਸ਼ੋਰ ਵਿਗਿਆਨਕ ਉਤਸ਼ਾਹ ਯੋਜਨਾ (ਕੇਵੀਪੀਵਾਈ) 2019: ਸਾਇੰਸ ਵਿਸ਼ਿਆਂ ਨਾਲ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਵਿਚ ਪੜ੍ਹ ਰਹੇ ਹੋਣਹਾਰ ਵਿਦਿਆਰਥੀ ਜੋ ਸਾਇੰਸ ਵਿਸ਼ਿਆਂ ਨਾਲ ਖੋਜਕਰਤਾ ਦੇ ਰੂਪ ਵਿਚ ਭਵਿੱਖ ਬਣਾਉਣਾ ਚਾਹੁੰਦੇ ਹਨ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ (ਡੀਐੱਸਟੀ) ਦੀ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੇ 10ਵੀਂ ਵਿਚ ਸਾਇੰਸ ਵਿਸ਼ਿਆਂ ‘ਚ 75 ਫ਼ੀਸਦੀ, 11ਵੀਂ-12ਵੀਂ (ਪੀਸੀਐੱਮ/ਬਾਇਓ) ਵਿਚ 60 ਫ਼ੀਸਦੀ ਅੰਕ ਹੋਣ। ਐੱਸਸੀ/ਐੱਸਟੀ/ਵਿਸ਼ੇਸ਼ ਚੁਣੌਤੀਆਂ ਵਾਲੇ ਵਿਦਿਆਰਥੀਆਂ ਨੂੰ ਅੰਕਾਂ ‘ਚ 10 ਫ਼ੀਸਦੀ ਛੋਟ ਹੋਵੇਗੀ। ਗਰੈਜੂਏਸ਼ਨ ਲਈ 5000 ਰੁਪਏ ਮਾਸਕ (ਤਿੰਨ ਸਾਲਾਂ ਲਈ) ਅਤੇ 20000 ਰੁਪਏ (ਸਾਲ ਵਿਚ ਇਕ ਵਾਰ) ਅਤੇ ਮਾਸਟਰਜ਼ ਤੇ ਇੰਟੈਗ੍ਰੇਟਿਡ ਡਿਗਰੀ ਲਈ 7000 ਰੁਪਏ ਮਾਸਕ (ਦੋ ਸਾਲਾਂ ਲਈ) ਅਤੇ 28,000 ਰੁਪਏ (ਸਾਲ ਵਿਚ ਇਕ ਵਾਰ) ਹੋਰ ਖ਼ਰਚਿਆਂ ਲਈ ਦਿੱਤੇ ਜਾਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 20 ਅਗਸਤ, 2019
ਲਿੰਕ: http://www.b4s.in/PT/KVP9
3- ਪਿਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ 2019: ਪਿਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ ਤਹਿਤ ਉਮੀਦਵਾਰ ਅੰਗਰੇਜ਼ੀ ਲਿਖਣ, ਪੜ੍ਹਨ ਤੇ ਬੋਲਣ ਦੀ ਸਮਰੱਥਾ ਨੂੰ ਬਿਹਤਰ ਬਣਾ ਕੇ ਕਰੀਅਰ ਸੰਭਾਵਾਨਵਾਂ ਵਧਾ ਸਕਦੇ ਹਨ। ਇਸ ਤਹਿਤ ਸਕਾਲਰਸ਼ਿਪ ਦਾ ਲਾਭ ਲੈਣ ਲਈ ਉਮੀਦਵਾਰ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਪ੍ਰੋਗਰਾਮ ‘ਚ ਦਾਖ਼ਲਾ ਲੈਣ ਤੇ 8 ਜੀਐੱਸਈ ਪੱਧਰ ਪਾਰ ਕਰਨ ਵਾਲੇ ਸਾਰੇ ਭਾਰਤੀ ਵਿਦਿਆਰਥੀ ਅਤੇ ਪ੍ਰੋਫੈਸ਼ਨਲਜ਼ (ਉਮਰ 18 ਤੋਂ 35 ਸਾਲ ਦਰਮਿਆਨ) ਅਪਲਾਈ ਕਰ ਸਕਦੇ ਹਨ। ਵਧੀਆ ਪ੍ਰਦਰਸ਼ਨ ਵਾਲਿਆਂ ਨੂੰ 10000 ਰੁਪਏ ਸਕਾਲਰਸ਼ਿਪ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/PMES01
4- ਤਲ ਅਵੀਵ ਯੂਨੀਵਰਸਿਟੀ ਅੰਡਰ ਗਰੈਜੂਏਟ ਪ੍ਰੋਗਰਾਮ 2019, ਇਜ਼ਰਾਈਲ: ਤਲ ਅਵੀਵ ਯੂਨੀਵਰਸਿਟੀ ਵੱਲੋਂ ਪ੍ਰਤਿਭਾਸ਼ਾਲੀ 12ਵੀਂ ਕਲਾਸ ਪਾਸ ਵਿਦਿਆਰਥੀਆਂ ਨੂੰ ਬੀਐੱਸਸੀ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜਨੀਅਰਿੰਗ ਅਤੇ ਲਿਬਰਲ ਆਰਟਸ ਤੋਂ ਬੀਏ ਕਰਨ ਹਿੱਤ ਮੌਕਾ ਦਿੱਤਾ ਜਾ ਰਿਹਾ ਹੈ। ਘੱਟੋ-ਘੱਟ 75 ਫ਼ੀਸਦੀ ਅੰਕਾਂ ਨਾਲ 12ਵੀਂ ਕਲਾਸ ਪਾਸ ਵਿਦਿਆਰਥੀ, ਜਿਨ੍ਹਾਂ ਦਾ ਆਲ ਇੰਡੀਆ ਜੇਈਈ ਮੇਨਜ਼ ਰੈਂਕ 1 ਤੋਂ 40,000 ਦਰਮਿਆਨ ਹੋਵੇ ਅਤੇ ਜੋ ਐੱਸਏਟੀ/ਏਸੀਟੀ ਦੇ ਟਾਪਰ ਪ੍ਰਫਾਰਮਰ ਹਨ। ਟਿਊਸ਼ਨ ਫ਼ੀਸ ‘ਚ 10,000 ਡਾਲਰ ਦੀ ਛੋਟ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/TAU5
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।
5- ਐਲਆਰ ਮੁੰਦਰਾ ਮੈਮੋਰੀਅਲ ਸਕਾਲਰਸ਼ਿਪ: ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ, ਸੈਣੀ ਭਵਨ ਰੂਪਨਗਰ ਵਲੋਂ ਉਚੇਰੀ ਸਿੱਖਿਆ ਲਈ ਐਲਆਰ ਮੁੰਦਰਾ ਮੈਮੋਰੀਅਲ ਸਕਾਲਰਸ਼ਿਪ ਤਹਿਤ ਸਾਲ 2019-20 ਦੌਰਾਨ 25 ਹਜ਼ਾਰ ਰੁਪਏ ਮਹੀਨਾ (ਤਿੰਨ ਲੱਖ ਰੁਪਏ ਸਾਲਾਨਾ) ਵਜ਼ੀਫਾ, ਡੋਨਰ ਦੀ ਇੱਛਾ ਅਨੁਸਾਰ ਸਿਰਫ ਸੈਣੀ ਬਰਾਦਰੀ ਦੇ ਕੌਮੀ ਪੱਧਰ ਦੀ ਸੰਸਥਾ ਤੋਂ ਟੈਕਨਾਲੋਜੀ, ਸਾਇੰਸ, ਮੈਨੇਜਮੈਂਟ, ਕਮਰਸ ਜਾਂ ਮਾਸ ਮੀਡੀਆ ਆਦਿ ਦੇ ਖੇਤਰ ‘ਚ ਪੋਸਟਗਰੈਜੂਏਸ਼ਨ/ਖੋਜ ਦੀ ਉਚੇਰੀ ਪੜ੍ਹਾਈ ਕਰਦੇ ਸਿਖਿਆਰਥੀ ਨੂੰ ਦਿੱਤਾ ਜਾਵੇਗਾ। ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿਲੀ ਅਤੇ ਚੰਡੀਗੜ੍ਹ ਦੇ ਸੈਣੀ ਬਰਾਦਰੀ ਨਾਲ ਸਬੰਧਤ ਸਿਖਿਆਰਥੀ ਅਪਲਾਈ ਕਰ ਸਕਦੇ ਹਨ। ਅਰਜ਼ੀ ਲਈ ਪ੍ਰੋਫਾਰਮਾ ਸੈਣੀ ਭਵਨ ਤੋਂ ਨਿੱਜੀ ਤੌਰ ’ਤੇ ਜਾਂ ਵੈੱਬਸਾਈਟ www.sainibhawan.org ਤੋਂ ਹਾਸਲ ਜਾ ਸਕਦਾ ਹੈ।
ਅਰਜ਼ੀ ਦੀ ਆਖ਼ਰੀ ਤਰੀਕ: 30 ਸਤੰਬਰ, 2019

ਸੰਪਰਕ: 9815636079, 9872220400, 9417602835.


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.