ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

‘ਲੇਡੀ ਦਬੰਗ’ ਨੇ ਸਰਕਾਈ ‘ਮਿਸਟਰ ਖਿਲਾੜੀ’ ਦੀ ਕੁਰਸੀ

Posted On August - 11 - 2019

ਮੁੰਬਈ, 10 ਅਗਸਤ
ਬੌਲੀਵੁੱਡ ਵਿੱਚ ‘ਖਿਲਾੜੀ’ ਵਜੋਂ ਜਾਣੇ ਜਾਂਦੇ ਅਦਾਕਾਰ ਅਕਸ਼ੈ ਕੁਮਾਰ ਨੂੰ ‘ਦਬੰਗ’ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਇਸ਼ਾਰੇ ’ਤੇ ਆਪਣੀ ਕੁਰਸੀ ਖਿਸਕਾ ਕੇ ਪਿੱਛੇ ਕਰਨੀ ਪਈ। ਇਹ ਵਾਕਿਆ ਫ਼ਿਲਮ ‘ਮਿਸ਼ਨ ਮੰਗਲ’ ਦੀ ਪ੍ਰਮੋਸ਼ਨ ਲਈ ਬੁਲਾਈ ਪ੍ਰੈੱਸ ਮਿਲਣੀ ਦੌਰਾਨ ਉਦੋਂ ਪੇਸ਼ ਆਇਆ ਜਦ ਸੋਨਾਕਸ਼ੀ ਨੇ ਅਕਸ਼ੈ ਕੁਮਾਰ ਨੂੰ ਆਪਣੀ ਕੁਰਸੀ ਦੂਰ ਕਰਨ ਲਈ ਕਿਹਾ। ਸੋਨਾਕਸ਼ੀ ਨੇ ਇਹ ਪਲ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝਾ ਕੀਤਾ ਹੈ।
ਵੀਡੀਓ ਵਿੱਚ ਸੋਨਾਕਸ਼ੀ ਦੇ ਨਾਲ ਬੈਠੇ ਹੋਏ ਅਕਸ਼ੈ ਕੁਮਾਰ ਪੱਤਰਕਾਰਾਂ ਨਾਲ ‘ਮਿਸ਼ਨ ਮੰਗਲ’ ਬਾਰੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਆਪਣੀ ਕੁਰਸੀ ਨੂੰ ਥੋੜ੍ਹਾ ਪਿੱਛੇ ਖਿਸਕਾਉਂਦੇ ਨਜ਼ਰ ਆਉਂਦੇ ਹਨ। ਇਹ ਸਭ ਉਦੋਂ ਹੋਇਆ ਜਦੋਂ ਸੋਨਾਕਸ਼ੀ ਨੇ ਅਕਸ਼ੈ ਦੀ ਛਾਤੀ ’ਤੇ ਹੌਲੀ ਜਿਹੀ ਹੱਥ ਮਾਰ ਕੇ ਕੁਰਸੀ ਪਿੱਛੇ ਕਰਨ ਲਈ ਇਸ਼ਾਰਾ ਕੀਤਾ। ਇਸ ’ਤੇ ਸਾਰੇ ਜਣੇ ਦੰਗ ਰਹਿ ਗਏ। ਇਸ ’ਤੇ ਸੋਨਾਕਸ਼ੀ ਨੇ ਕਿਹਾ ਜੇ ਲੋਕ ਉਸ ਨੂੰ ਖ਼ਿਝਾਉਂਦੇ ਹਨ ਤਾਂ ਉਹ ਇਸ ਤਰ੍ਹਾਂ ਹੀ ਕਰਦੀ ਹੈ।
ਸੋਨਾਕਸ਼ੀ ਵੱਲੋਂ ਸ਼ੇਅਰ ਕੀਤੀ ਅਗਲੀ ਵੀਡੀਓ ਵਿੱਚ ਉਸ ਦੀ ਸਹਾਇਕ ਅਦਾਕਾਰਾ ਤਾਪਸੀ ਪੰਨੂ ਨੇ ਇਸ ਨੂੰ ‘ਸ਼ਰਾਰਤ’ ਦੱਸਿਆ ਹੈ। ਤਾਪਸੀ ਨੇ ਕਿਹਾ ਕਿ ਇਹ ਯੋਜਨਾ ਅਕਸ਼ੈ ਨੇ ਬਣਾਈ ਸੀ। ਉਸ ਨੇ ਹੀ ਸੋਨਾਕਸ਼ੀ ਨੂੰ ਇਹ ਕਰਨ ਲਈ ਆਖਿਆ ਸੀ। ਸੋਨਾਕਸ਼ੀ ਨੇ ਇਸ ਨੂੰ ਹਾਸੇ ’ਚ ਲੈਂਦਿਆਂ ਕਿਹਾ ਲਿਖਿਆ, ‘‘ਤੁਹਾਨੂੰ ਉਨ੍ਹਾਂ ਦੇ ਚਿਹਰੇ ਵੇਖਣੇ ਚਾਹੀਦੇ ਸਨ। ਜ਼ਿਕਰਯੋਗ ਹੈ ਕਿ ਫ਼ਿਲਮ ‘ਮਿਸ਼ਨ ਮੰਗਲ’ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। -ਪੀਟੀਆਈ


Comments Off on ‘ਲੇਡੀ ਦਬੰਗ’ ਨੇ ਸਰਕਾਈ ‘ਮਿਸਟਰ ਖਿਲਾੜੀ’ ਦੀ ਕੁਰਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.