ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਲਾਵਾਰਿਸ ਪਸ਼ੂਆਂ ਤੋਂ ਪੰਚਕੂਲਾ ਵਾਸੀ ਪ੍ਰੇਸ਼ਾਨ

Posted On August - 13 - 2019

ਪੀ.ਪੀ. ਵਰਮਾ
ਪੰਚਕੂਲਾ, 12 ਅਗਸਤ
ਪੰਚਕੂਲਾ ਵਿਚ ਲਾਵਾਰਿਸ ਪਸ਼ੂਆਂ ਸਬੰਧੀ ਲੋਕਾਂ ਦੀ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਹੋ ਰਿਹਾ। ਲਾਵਾਰਿਸ ਪਸ਼ੂ ਨਿੱਤ ਲੋਕਾਂ ਦੀ ਮੁਸੀਬਤਾਂ ਦੀ ਵਜ੍ਹਾ ਬਣ ਰਹੇ ਹਨ। ਲਾਵਾਰਿਸ ਪਸ਼ੂਆਂ ਕਾਰਨ ਸ਼ਹਿਰ ਵਿਚ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇੱਥੋਂ ਦੇ ਸੈਕਟਰ-26, 25, 20, ਸੈਕਟਰ-15, 16, 17 ਅਤੇ 19 ਸਣੇ ਪੰਚਕੂਲਾ ਦੇ ਸਨਅਤੀ ਇਲਾਕੇ ਵਿਚ ਲਾਵਾਰਿਸ ਪਸ਼ੂਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਇਸੇ ਤਰ੍ਹਾਂ ਸੈਕਟਰ-20 ਵਿਚ ਕੁਝ ਦਿਨ ਪਹਿਲਾਂ ਲਾਵਾਰਿਸ ਪਸ਼ੂਆਂ ਕਾਰਨ ਤਿੰਨ ਗੱਡੀਆਂ ਟਕਰਾ ਗਈਆਂ ਸਨ ਜਿਸ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ ਸਨ। ਲਾਵਾਰਿਸ ਪਸ਼ੂਆਂ ਦੀ ਵੱਡੀ ਗਿਣਤੀ ਕਾਰਨ ਹੁਣ ਹਾਲਾਤ ਇਹ ਬਣ ਗਏ ਹਨ ਕਿ ਲਾਵਾਰਿਸ ਪਸ਼ੂ ਫਲਾਈ ਓਵਰ ਉੱਪਰ ਵੀ ਘੁੰਮਦੇ ਰਹਿੰਦੇ ਹਨ। ਇਸ ਅਣਕਿਆਸੀ ਸਮੱਸਿਆ ਕਾਰਨ ਸੜਕ ਹਾਦਸੇ ਹੋਣ ਦੀ ਸੰਭਾਵਨਾ ਵਧ ਗਈ ਹੈ। ਸਨਅਤੀ ਇਲਾਕਾ ਅਤੇ ਸੈਕਟਰ-20 ਵਿਚ ਸਭ ਤੋਂ ਜ਼ਿਆਦਾ ਗਿਣਤੀ ਵਿਚ ਲਾਵਾਰਿਸ ਪਸ਼ੂ ਘੁੰਮ ਰਹੇ ਹਨ।
ਪੰਚਕੂਲਾ ਨਗਰ ਨਿਗਮ ਵੱਲੋਂ ਇਨ੍ਹਾਂ ਨੂੰ ਫੜਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਇਹ ਵੀ ਦੇਖਿਆ ਗਿਆ ਹੈ ਕਿ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਪੈਂਦੇ ਪਿੰਡਾਂ ਦੇ ਲੋਕ ਸ਼ਾਮ ਢਲਦੇ ਹੀ ਚਾਰਾ ਚਰਨ ਲਈ ਆਪਣੇ ਦੁਧਾਰੂ ਪਸ਼ੂ ਸ਼ਹਿਰ ਵਿੱਚ ਛੱਡ ਦਿੰਦੇ ਹਨ। ਪਰ ਨਗਰ ਨਿਗਮ ਵੱਲੋਂ ਨਾ ਇਨ੍ਹਾਂ ਪਸ਼ੂਆਂ ਨੂੰ ਨਾ ਤਾਂ ਫੜਿਆ ਜਾਂਦਾ ਹੈ ਤੇ ਨਾ ਹੀ ਪਸ਼ੂ ਮਾਲਕਾਂ ਦਾ ਚਲਾਣ ਕੱਟਿਆ ਜਾਂਦਾ ਹੈ। ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਕਾਰਵਾਈ ਤੋਂ ਹਮੇਸ਼ਾਂ ਹੱੱਥ ਘੁੱਟਿਆ ਜਾਂਦਾ ਹੈ। ਬਰਵਾਲਾ ਪੰਚਕੂਲਾ ਸੜਕ ਉੱਪਰ ਨਿੱਤ ਦਿਨ ਨੀਲ ਗਾਵਾਂ ਵਾਹਨ ਚਾਲਕਾਂ ਨਾਲ ਟਕਰਾ ਰਹੀਆਂ ਹਨ। ਇਨ੍ਹਾਂ ਨੂੰ ਫੜਨ ਲਈ ਵੀ ਜੰਗਲੀ ਜੀਵ ਸੁਰੱਖਿਆ ਵਿਭਾਗ ਕੁਝ ਨਹੀਂ ਕਰ ਰਿਹਾ। ਇਨ੍ਹਾਂ ਕਾਰਨ ਰਾਤ ਸਮੇਂ ਹਾਦਸੇ ਵਧੇਰੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਨੀਲ ਗਾਵਾਂ ਦੇ ਵੱਡੀ ਗਿਣਤੀ ਝੁੰਡ ਰਾਤ ਸਮੇਂ ਭਜਦੇ ਹੋਏ ਸ਼ਾਹਰਾਹ ਪਾਰ ਕਰਦੇ ਹਨ ਤੇ ਇਸ ਦੌਰਾਨ ਉਹ ਸੜਕ ’ਤੇ ਆ ਰਹੇ ਵਾਹਨਾਂ ਨਾਲ ਟਕਰਾਅ ਜਾਂਦੇ ਹਨ।


Comments Off on ਲਾਵਾਰਿਸ ਪਸ਼ੂਆਂ ਤੋਂ ਪੰਚਕੂਲਾ ਵਾਸੀ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.