‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਰੋਟੀ ਹੱਕ ਦੀ ਖਾਧੀ ਚੰਗੀ ਐ

Posted On August - 13 - 2019

ਕਿਰਤੀ

ਨਿਹਾਲ ਸਿੰਘ ਵਾਲਾ (ਮੋਗਾ) ਦੀ ਪਰਮਜੀਤ ਕੌਰ ਦਾ ਜੀਵਨ ਸੰਘਰਸ਼।

ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ਪਿੰਡ ’ਚ ਮੁੰਡੇ ਕਿਰਾਏ ’ਤੇ ਰਹਿੰਦੇ ਸੀ, ਓਹ ਵੀ ਮੈਥੋਂ ਰੋਟੀ ਬਣਵਾ ਲੈਂਦੇ ਸੀ। ਲੀੜਾ ਲੱਤਾ ਵੀ ਧਵਾ ਲੈਂਦੇ ਸੀ। ਉਹ ਮਹੀਨੇ ਦੇ ਪੱਚੀ ਸੌ ਰੁਪਏ ਦਿੰਦੇ ਤੀ। ਵੱਧ ਮੈਂ ਵੀ ਨ੍ਹੀਂ ਮੰਗੇ। ਹੱਕ ਦੇ ਹੀ ਲਈਦੇ ਆ। ਜੇ ਬਿਨਾਂ ਹੱਕ ਦੇ ਖਾਈਏ ਤਾਂ ਆਏਂ ਲੱਗਦਾ ਰਹਿੰਦਾ ਬਈ ਇਸਨੇ ਕਿਸੇ ਨਾ ਕਿਸੇ ਪਾਸੇ ਨੂੰ ਨਿਕਲ ਜਾਣਾ। ਇਸ ਲਈ ਹੱਕ ਤੋਂ ਬਾਹਰ ਜਾ ਕੇ ਕੁਝ ਨ੍ਹੀਂ ਕਰੀਦਾ।
ਰੋਟੀਆਂ ਪਕਾਉਣ ਦਾ ਕੰਮ ਮੈਂ ਵਿਆਹ ਤੋਂ ਪਹਿਲਾਂ ਕਦੇ ਨ੍ਹੀਂ ਕੀਤਾ। ਮੇਰੇ ਪੇਕੇ ਜਗਰਾਵਾਂ ਕੋਲ ਹਾਂਸਕਲਾਂ ਪਿੰਡ ਵਿਚ ਹਨ। ਮਾਂ-ਬਾਪ ਨੂੰ ਆਪਣੇ ਬੱਚੇ ਲਾਡਲੇ ਈ ਹੁੰਦੇ ਆ, ਇਸ ਲਈ ਉਹ ਕੰਮ ਘੱਟ ਹੀ ਕਰਾਉਂਦੇ ਤੀ। ਮੇਰੇ ਚਾਰ ਭਰਾ ਹਨ। ਉੱਥੇ ਪਰਿਵਾਰ ਵਾਲੇ ਸੀਰ ਸਾਂਝ ਲੈ ਲੈਂਦੇ ਸਨ। ਲੋਕ ਹਿੱਸੇ ਪੈਂਦੀ ਕਣਕ ਦੇ ਦਿੰਦੇ। ਵਧੀਆ ਗੁਜ਼ਾਰਾ ਹੋ ਜਾਂਦਾ ਸੀ। ਜਦੋਂ ਮੈਨੂੰ ਵਿਆਹ ਕੇ ਇੱਥੇ ਭੇਜਿਆ ਤਾਂ ਪੇਕੇ ਨਾਲ ਇਕ ਗਾਂ ਵੀ ਛੱਡ ਕੇ ਗਏ ਕਿਉਂਕਿ ਇੱਥੇ ਦੁੱਧ ਨ੍ਹੀਂ ਸੀ। ਮੱਕੀ ਤੇ ਕਣਕ ਦੇ ਨਾਲ ਘਰ ਦਾ ਹੋਰ ਸਾਮਾਨ ਵੀ ਛੱਡ ਕੇ ਗਏ ਤਾਂ ਕਿ ਉਨ੍ਹਾਂ ਦੀ ਧੀ ਨੂੰ ਕਿਸੇ ਦਾ ਕੰਮ ਨਾ ਕਰਨਾ ਪਏ, ਪਰ ਜਦੋਂ ਐਥੇ ਕਬੀਲਦਾਰੀ ’ਚ ਪੈ ਗਏ ਤਾਂ ਸਭ ਕੁਝ ਕਰਨਾ ਪਿਆ। ਪਰਿਵਾਰ ਨੂੰ ਚਲਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਈ ਆ।
ਮੇਰਾ ਮੁੰਡਾ ਤੇ ਘਰਵਾਲਾ ਦੋਵੇਂ ਡਰਾਈਵਰ ਹਨ। ਇਕ ਮੁੰਡਾ ਏ. ਸੀ. ਠੀਕ ਕਰਦਾ। ਤਿੰਨ ਕੁੜੀਆਂ ਸੀ, ਉਨ੍ਹਾਂ ਦਾ ਵਿਆਹ ਕਰ ਦਿੱਤਾ। ਮੇਰੇ ਮੁੰਡੇ ਤਾਂ ਪੜ੍ਹੇ ਨ੍ਹੀਂ, ਕੁੜੀਆਂ ਅਜੇ ਪੜ੍ਹ ਗਈਆਂ ਸੀ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਵਿਆਹ ਕਰ ਦਿੱਤੇ। ਕੁੜੀਆਂ ਮੇਰੀਆਂ ਸਾਰੀਆਂ ਚੰਗੇ ਘਰਾਂ ਵਿਚ ਵਿਆਹੀਆਂ ਹੋਈਆਂ ਨੇ। ਉਹ ਤਾਂ ਮੈਨੂੰ ਰੋਟੀ ਪਕਾਉਣ ਦਾ ਕੰਮ ਕਰਨ ਤੋਂ ਵੀ ਮਨ੍ਹਾ ਕਰਦੀਆਂ। ਉਹ ਕਹਿੰਦੀਆਂ ਹਨ ਕਿ ਉਹ ਖੁਦ ਈ ਮੈਨੂੰ ਇੰਨੇ ਕੁ ਪੈਸੇ ਦੇ ਦੇਣਗੀਆਂ, ਪਰ ਮੇਰੀ ਜ਼ਮੀਰ ਨ੍ਹੀਂ ਮੰਨਦੀ। ਕੁੜੀਆਂ ਤੋਂ ਕੌਣ ਲੈਂਦੇ? ਆਪਣੇ ਹੱਥਾਂ ਨਾਲ ਕੰਮ ਕਰਨ ਵਿਚ ਜੋ ਖੁਸ਼ੀ ਆ, ਉਹ ਵਿਹਲੇ ਬੈਠ ਕੇ ਦੂਜਿਆਂ ਤੋਂ ਲੈ ਕੇ ਕਿੱਥੇ ਮਿਲਦੀ ਐ। ਨਾਲੇ ਕੰਮ ਕਰਦਿਆਂ ਦੀ ਸਿਹਤ ਵੀ ਠੀਕ ਰਹਿੰਦੀ ਆ। ਮੇਰੇ ਇਕ ਮੁੰਡੇ ਕੋਲ ਪਹਿਲਾਂ ਆਪਣੀ ਗੱਡੀ ਸੀ, ਪਰ ਕੰਮ ਬਹੁਤਾ ਚੱਲਦਾ ਨਾ ਹੋਣ ਕਰਕੇ, ਉਸਨੇ ਲਾਲੇ ਕੋਲ ਡਰਾਈਵਰੀ ਕਰ ਲਈ। ਹੁਣ ਉਸਦਾ ਕੰਮ ਠੀਕ ਆ। ਮੇਰੇ ਪਰਿਵਾਰ ਦੀ ਆਮਦਨ ਭਾਵੇਂ ਥੋੜ੍ਹੀ ਆ, ਪਰ ਮੈਂ ਲੰਗਰ ’ਚ ਹਿੱਸਾ ਜ਼ਰੂਰ ਪਾ ਦਿੰਦੀ ਆਂ, ਪਰ ਕਦੇ ਉੱਥੇ ਖਾਣ ਨ੍ਹੀਂ ਗਈ। ਰੱਬ ਨੇ ਘਰੇ ਈ ਬਹੁਤ ਦਿੱਤਾ। ਇਸ ਨਾਲ ਜ਼ਰੂਰਤਮੰਦਾਂ ਦੀ ਸਹਾਇਤਾ ਹੋ ਜਾਂਦੀ ਆ।

ਸਤਦੀਪ ਗਿੱਲ


Comments Off on ਰੋਟੀ ਹੱਕ ਦੀ ਖਾਧੀ ਚੰਗੀ ਐ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.