ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਰੇਲਵੇ ਪੁਲੀਸ ਦੇ ਜਵਾਨ ਵੱਲੋਂ ਕੁਲੀ ਦੇ ਪਰਿਵਾਰ ਦੇ 3 ਜੀਆਂ ਦਾ ਕਤਲ

Posted On August - 19 - 2019

ਰਾਮਗੜ੍ਹ: ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਰੇਲਵੇ ਸੁਰੱਖਿਆ ਪੁਲੀਸ (ਆਰਪੀਐੱਫ਼) ਦੇ ਇੱਕ ਜਵਾਨ ਵੱਲੋਂ ਰੇਲਵੇ ਕੁਲੀ ਦੇ ਪਰਿਵਾਰ ’ਤੇ ਗੋਲੀਆਂ ਚਲਾਉਣ ਕਾਰਨ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ। ਰਾਮਗੜ੍ਹ ਦੇ ਐੱਸਪੀ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਆਰਪੀਐੱਫ਼ ਦੇ ਜਵਾਨ ਪਵਨ ਸਿੰਘ ਨੇ ਕਥਿਤ ਤੌਰ ’ਤੇ ਸ਼ਨਿੱਚਰਵਾਰ ਰਾਤ ਨੂੰ ਆਪਣੇ ਪਿਸਤੌਲ ਨਾਲ ਰੇਲਵੇ ਦੇ ਕੁਲੀ ਅਸ਼ੋਕ ਰਾਮ ਤੇ ਉਸ ਪਰਿਵਾਰ ਨੂੰ ਬਾਰਕਕਾਨਾ ਰੇਲਵੇ ਜੰਕਸ਼ਨ ਨੇੜੇ ਉਨ੍ਹਾਂ ਦੇ ਘਰ ਵਿੱਚ ਗੋਲੀਆਂ ਮਾਰ ਦਿੱਤੀਆਂ। ਘਟਨਾ ’ਚ ਅਸ਼ੋਕ ਰਾਮ ਉਸਦੀ ਪਤਨੀ ਲੀਲਾਵਤੀ ਅਤੇ ਗਰਭਵਤੀ ਧੀ ਮੀਨਾ ਦੇਵੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਜੀ ਧੀ ਸੁਮਨ ਦੇਵੀ ਅਤੇ ਪੁੱਤਰ ਚਿੰਟੂ ਰਾਮ ਜ਼ਖਮੀ ਹੋ ਗਏ। -ਪੀਟੀਆਈ

 


Comments Off on ਰੇਲਵੇ ਪੁਲੀਸ ਦੇ ਜਵਾਨ ਵੱਲੋਂ ਕੁਲੀ ਦੇ ਪਰਿਵਾਰ ਦੇ 3 ਜੀਆਂ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.