ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਰਵਿਦਾਸ ਭਾਈਚਾਰੇ ਵੱਲੋਂ ਕਈ ਥਾਈਂ ਧਰਨੇ

Posted On August - 13 - 2019

ਸੁਭਾਸ਼ ਜੋਸ਼ੀ
ਬਲਾਚੌਰ, 12 ਅਗਸਤ

ਰਵਿਦਾਸ ਭਾਈਚਾਰੇ ਵੱਲੋਂ ਬਲਾਚੌਰ ਵਿੱਚ ਕੀਤੇ ਰੋਸ ਮੁਜ਼ਾਹਰੇ ਦਾ ਦ੍ਰਿਸ਼।

ਦਿੱਲੀ ਦੇ ਤੁਗਲਕਾਬਾਦ ਸਥਿਤ ਇਤਿਹਾਸਕ ਮੰਦਰ ਨੂੰ ਢਾਹੇ ਜਾਣ ਦੇ ਦਿੱਤੇ ਫੈਸਲੇ ਨੂੰ ਲੈ ਕੇ ਨੂੰ ਲੈ ਕੇ ਬਲਾਚੌਰ ਦੇ ਵਾਰਡ ਨੰਬਰ 11 ਦੀ ਗੁਰੂ ਰਵਿਦਾਸ ਮੰਦਿਰ ਕਮੇਟੀ ਅਤੇ ਇਲਾਕੇ ਭਰ ਦੀ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਪੁਰਾਣਾ ਜੰਝਘਰ ਵਿੱਚ ਰੋਸ ਰੈਲੀ ਕੀਤੀ ਗਈ। ਇਹ ਰੈਲੀ ਰੋਪੜ ਰੋਡ ਤੋਂ ਰੋਸ ਪ੍ਰਦਰਸ਼ਨ ਕਰਦੀ ਹੋਈ ਮੇਨ ਚੌਕ ਬਲਾਚੌਰ , ਭੱਦੀ ਰੋਡ, ਦਾਣਾ ਮੰਡੀ ਦੇ ਗੇਟ ਤੋਂ ਹੁੰਦੀ ਹੋਈ ਗਹੂੰਣ ਰੋਡ ਪੁੱਜਣ ਉਪਰੰਤ ਵਾਪਿ ਸੰਤੋਸ਼ੀ ਚੌਕ ਪੁੱਜੀ। ਇੱਥੇ ਲੋਕਾਂ ਨੇ ਰੋਸ ਧਰਨਾ ਦੇ ਕੇ ਸੜਕੀ ਆਵਜਾਈ ਠੱਪ ਕੀਤੀ। ਇਸ ਮੌਕੇ ਅਪਣਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਖੌਸਲਾ, ਦਰਬਾਰਾ ਸਿੰਘ ਪਾਠੀ ਸਿਆਣਾ , ਪਰਮਿੰਦਰ ਮੇਨਕਾ ਕੌਂਸਲਰ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਨੂੰ ਸੁਲਝਾਉਣ ਅਤੇ ਦੇਸ਼ ਭਰ ਦੀ ਸਮੁੱਚੀ ਸੰਗਤ ਦੇ ਮਨ ਨੂੰ ਪਹੁੰਚਾਈ ਠੇਸ ਪ੍ਰਤੀ ਆਪਣੀ ਨਿੱਜੀ ਦਖਲਅੰਦਾਜ਼ੀ ਕਰਨ ਕਰਕੇ ਇਸ ਇਤਿਹਾਸਕ ਮੰਦਰ ਦੀ ਇਮਾਰਤ ਅਤੇ ਸਰੋਵਰ ਦਾ ਮੁੜ ਨਿਰਮਾਣ ਕਰਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਪ੍ਰਦਰਸ਼ਨਕਾਰੀਆ ਨੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਸ ਸਮੇਂ ਸਥਿਤੀ ਟਕਰਾਅ ਵਾਲੀ ਹੋ ਗਈ ਜਦ ਦੋ ਭਾਜਪਾ ਪਾਰਟੀ ਦੇ ਆਗੂਆਂ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀਆਂ ਨੇ ਸੂਝ ਬੂਝ ਤੋਂ ਕੰਮ ਲੈਂਦਿਆ ਸਥਿਤੀ ਨੂੰ ਕੰਟਰੋਲ ਕੀਤਾ ਜਿਸ ਨਾਲ ਗੰਭੀਰ ਟਕਰਾਅ ਹੋਣ ਤੋਂ ਟਲ ਗਿਆ।
ਨਵਾਂਸ਼ਹਿਰ (ਲਾਜਵੰਤ ਸਿੰਘ): ਦਿੱਲੀ ਦੇ ਤੁਗਲਕਾਬਾਦ ਵਿਚ ਸਥਿਤ ਇਤਿਹਾਸਕ ਤੀਰਥ ਸਥਾਨ ਗੁਰੂ ਰਵਿਦਾਸ ਮੰਦਰ ਨੂੰ ਡੀਡੀਏ ਅਥਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਢਾਹੁਣ ਖ਼ਿਲਾਫ਼ ਇੱਥੇ ਰਵਿਦਾਸ ਭਾਈਚਾਰੇ ਵੱਲੋਂ ਰੋਸ ਜਤਾਇਆ ਗਿਆ। ਇਸ ਮੌਕੇ ਚੰਡੀਗੜ੍ਹ ਚੌਕ ਵਿਚ ਧਰਨਾ ਦੇ ਕੇ ਸੜਕ ਜਾਮ ਕੀਤੀ ਗਈ। ਇਸ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਡਾ.ਨਛੱਤਰਪਾਲ, ਸਾਬਕਾ ਵਿਧਾਇਕ ਹਰਗੋਪਾਲ ਸਿੰਘ, ਸਤੀਸ਼ ਕੁਮਾਰ ਨਵਾਂਸ਼ਹਿਰ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਮੰਦਰ ਤੋੜਨ ਦੇ ਫ਼ੈਸਲੇ ਨੂੰ ਰੱਦ ਨਹੀਂ ਕਰਵਾਉਂਦੀ ਅਤੇ ਮੰਦਰ ਦਾ ਦੁਬਾਰਾ ਨਿਰਮਾਣ ਸ਼ੁਰੂ ਨਹੀਂ ਕਰਦੀ ਉਦੋਂ ਤੱਕ ਰਵਿਦਾਸ ਭਾਈਚਾਰਾ ਚੁੱਪ ਕਰਕੇ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਰਵਿਦਾਸ ਭਾਈਚਾਰੇ ਵਲੋਂ ਕੌਮੀ ਪੱਧਰ ’ਤੇ 13 ਅਗਸਤ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।


Comments Off on ਰਵਿਦਾਸ ਭਾਈਚਾਰੇ ਵੱਲੋਂ ਕਈ ਥਾਈਂ ਧਰਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.