ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਯੋਰੋਸ਼ਲਮ ’ਚ ਫਲਸਤੀਨੀਆਂ ਅਤੇ ਇਜ਼ਰਾਇਲੀ ਪੁਲੀਸ ’ਚ ਟਕਰਾਅ

Posted On August - 12 - 2019

ਯੋਰੋਸ਼ਲਮ, 11 ਅਗਸਤ

ਇਜ਼ਰਾਇਲੀ ਸੁਰੱਖਿਆ ਕਰਮੀ ਐਤਵਾਰ ਨੂੰ ਯੋਰੋਸ਼ਲਮ ਵਿਚਲੀ ਅਲ-ਅਕਸਾ ਮਸਜਿਦ ਵਿਚ ਫ਼ਲਸਤੀਨੀ ਔਰਤਾਂ ਨਾਲ ਧੱਕਾਮੁੱਕੀ ਕਰਦੇ ਹੋਏ। -ਫੋਟੋ: ਏਐਫਪੀ

ਬਕਰੀਦ ਦੇ ਸਬੰਧ ’ਚ ਯੋਰੋਸ਼ਲਮ ਦੀ ਅਲ-ਅਕਸਾ ਮਸਜਿਦ ’ਚ ਇਕੱਠੇ ਹੋਏ ਹਜ਼ਾਰਾਂ ਫਲਸਤੀਨੀਆਂ ਅਤੇ ਇਜ਼ਰਾਈਲ ਪੁਲੀਸ ਵਿਚਕਾਰ ਟਕਰਾਅ ਹੋ ਗਿਆ। ਪੁਲੀਸ ਨੇ ਮਸਜਿਦ ਦੇ ਬਾਹਰ ਜਮ੍ਹਾਂ ਹੋਏ ਫਲਸਤੀਨੀਆਂ ਨੂੰ ਖਿੰਡਾਉਣ ਲਈ ਗ੍ਰਨੇਡ ਸੁੱਟੇ। ਫਲਸਤੀਨੀ ਐਂਬੂਲੈਂਸ ਸੇਵਾ ਮੁਤਾਬਕ 14 ਫਲਸਤੀਨੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਜ਼ਰਾਈਲ ਦੇ ਕਾਨ ਰੇਡੀਓ ਨੇ ਕਿਹਾ ਕਿ ਟਕਰਾਅ ’ਚ ਚਾਰ ਪੁਲੀਸ ਅਧਿਕਾਰੀ ਜ਼ਖ਼ਮੀ ਹੋਏ ਹਨ।
ਪੁਲੀਸ ਨਾਲ ਝੜਪ ਦੌਰਾਨ ਫਲਸਤੀਨੀ ‘ਅਸੀਂ ਆਪਣੀ ਜਾਨ ਅਤੇ ਖ਼ੂਨ ਨਾਲ ਅਕਸਾ ਤੈਨੂੰ ਮੁਕਤ ਕਰਵਾ ਕੇ ਰਹਾਂਗੇ’ ਵਰਗੇ ਨਾਅਰੇ ਲਾਉਂਦੇ ਦਿਖਾਈ ਦੇ ਰਹੇ ਸਨ। ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਜਿਵੇਂ ਹੀ ਗ੍ਰਨੇਡ ਦਾ ਧੂੰਆਂ ਫੈਲਣਾ ਸ਼ੁਰੂ ਹੋਇਆ ਤਾਂ ਮਸਜਿਦ ’ਚ ਜੁੜੇ ਲੋਕਾਂ ’ਚ ਹਫੜਾ-ਦਫੜੀ ਫੈਲ ਗਈ। ਇਜ਼ਰਾਇਲੀ ਅਤੇ ਫਲਸਤੀਨੀ ਸੰਘਰਸ਼ ਦਾ ਇਹ ਮੁੱਖ ਕੇਂਦਰ ਹੈ ਕਿਉਂਕਿ ਇਥੇ ਯਹੂਦੀਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਅਸਥਾਨ ਹਨ।
ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ ਮਸਜਿਦ ਵਾਲੀ ਥਾਂ ’ਤੇ 60 ਹਜ਼ਾਰ ਤੋਂ ਵੱਧ ਮੁਸਲਿਮ ਜੁੜੇ ਸਨ ਅਤੇ ਉਨ੍ਹਾਂ ਗੜਬੜੀ ਨੂੰ ਰੋਕਣ ਲਈ ਦੰਗਾਈਆਂ ਨੂੰ ਖਿੰਡਾ ਦਿੱਤਾ। ਫਲਸਤੀਨੀ ਲਿਬਰੇਸ਼ਨ ਜਥੇਬੰਦੀ ਦੀ ਸੀਨੀਅਰ ਅਹੁਦੇਦਾਰ ਹਨਾਨ ਅਸ਼ਰਾਵੀ ਨੇ ਇਜ਼ਰਾਈਲ ’ਤੇ ਸਿਆਸੀ ਅਤੇ ਧਾਰਮਿਕ ਤਣਾਅ ਪੈਦਾ ਕਰਨ ਦਾ ਦੋਸ਼ ਲਾਇਆ। ਉਸ ਨੇ ਅਲ-ਅਕਸਾ ਮਸਜਿਦ ਕੰਪਲੈਕਸ ’ਤੇ ਕਾਰਵਾਈ ਨੂੰ ਇਜ਼ਰਾਇਲੀ ਬਲਾਂ ਦਾ ਹਮਲਾ ਕਰਾਰ ਦਿੱਤਾ ਹੈ।
ਤਣਾਅ ਵਧਣ ਤੋਂ ਰੋਕਣ ਲਈ ਪੁਲੀਸ ਨੇ ਗ਼ੈਰ ਮੁਸਲਮਾਨਾਂ ਨੂੰ ਉਥੇ ਜਾਣ ਤੋਂ ਰੋਕ ਦਿੱਤਾ ਸੀ ਪਰ ਜਦੋਂ ਮਾਹੌਲ ਸ਼ਾਂਤ ਹੋ ਗਿਆ ਤਾਂ ਯੋਰੋਸ਼ਲਮ ਜ਼ਿਲ੍ਹਾ ਪੁਲੀਸ ਮੁਖੀ ਡੋਰੋਨ ਯੇਦੀਦ ਨੇ ਕਾਨ ਰੇਡੀਓ ’ਤੇ ਉਥੋਂ ਪਾਬੰਦੀ ਹਟਾਉਣ ਦਾ ਐਲਾਨ ਕੀਤਾ। -ਰਾਇਟਰਜ਼

 


Comments Off on ਯੋਰੋਸ਼ਲਮ ’ਚ ਫਲਸਤੀਨੀਆਂ ਅਤੇ ਇਜ਼ਰਾਇਲੀ ਪੁਲੀਸ ’ਚ ਟਕਰਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.