ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਮੋਹ ਦੇ ਰਿਸ਼ਤਿਆਂ ਨੂੰ ਸਮਰਪਿਤ ਕਾਵਿ

Posted On August - 11 - 2019

ਡਾ. ਅਮਰ ਕੋਮਲ
ਪੁਸਤਕ ‘ਜਗਦਾ ਜਾਗਦਾ ਸ਼ਹਿਰ’ (ਕੀਮਤ: 160 ਰੁਪਏ; ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ) 134 ਰੁਬਾਈਆਂ ਅਤੇ 6 ਕਾਵਿ-ਟੁਕੜੀਆਂ ਦਾ ਅਜਿਹਾ ਸੰਗ੍ਰਹਿ ਹੈ ਜਿਸ ਦਾ ਪਾਠ ਕਰਦਿਆਂ ਅਨੁਭਵ ਹੁੰਦਾ ਹੈ ਕਿ ਕਵੀ ਦੀ ਚੇਤਨਾ ਵਿਚ ਅਨੋਖੇ ਤੇ ਅਨੂਠੇ ਪ੍ਰਤੀਕਰਮ ਜਾਗਦੇ ਹਨ। ਕਦੇ ਵਿਰਸੇ ਅਤੇ ਵਿਰਾਸਤ ਦੇ ਇਸ਼ਕ ਦਾ ਦਰਦ ਉਸ ਦੀ ਵਿਚਾਰ-ਚੇਤਨਾ ਦਾ ਕੇਂਦਰ ਬਣਦਾ ਹੈ, ਕਦੇ ਆਪਣੇ ਮਨ ਵਿਚ ਪ੍ਰਤੀਬਿੰਬਤ ਪਟਿਆਲਾ ਸ਼ਹਿਰ ਅਤੇ ਉਸ ਦੀ ਸ਼ਾਹੀ ਵਿਰਾਸਤ ਦਾ ਮੋਹ ਜਾਗਦਾ ਹੈ। ਉਸ ਦੇ ਕਾਵਿ ਦੀ ਤਾਸੀਰ ਤੇ ਸਰੂਪ ਵਿਚ ਬਹੁਭਾਂਤੀ, ਆਤਮਕ, ਅਧਿਆਤਮਕ ਅਤੇ ਅਨਾਤਮਿਕ ਦ੍ਰਿਸ਼ ਵੀ ਝਲਕਦੇ ਹਨ। ਉਸ ਦੀਆਂ ਇਹ ਰੁਬਾਈਆਂ ਨਿੱਜ ਅਤੇ ਪਰ ਦਾ ਪ੍ਰਭਾਵ ਸੰਚਾਰਦੀਆਂ ਅਕੱਥ ਅਤੇ ਰਚਨਾਤਮਿਕ ਸੁਨੇਹੇ ਦੇਣ ਵਿਚ ਸਫਲ ਕਹਿ ਸਕਦੇ ਹਾਂ। ਭਾਵੇਂ ਉਸ ਦੇ ਸਮੁੱਚੇ ਕਾਵਿ ਦੇ ਤਲਿਸਮੀ ਪ੍ਰਭਾਵ ਨੂੰ ਮਨ ਨਿਹਾਰਦਾ ਹੈ ਤਾਂ ਵਜਦਮਈ ਹੁਲਾਰਾ ਆਉਂਦਾ ਹੈ, ਪਰ ਸਮੁੱਚੇ ਰੂਪ ਵਿਚ ਫਿਰ ਵੀ ਉਸ ਦੀ ਕਾਵਿ-ਉਡਾਰੀ ਤਕ ਨਹੀਂ ਪੁੱਜਿਆ ਜਾ ਸਕਦਾ। ਇਹ ਰਹੱਸਮਈ ਰਮਜ਼ਾਂ ਕਵੀ ਦੀ ਅਟੁੱਟ ਸ਼ਰਧਾ, ਵਿਰਾਸਤੀ ਮੋਹ ਅਤੇ ਵਿਰਸੇ ਦੇ ਗੌਰਵ ਦੀ ਦੇਣ ਕਹਿ ਸਕਦੇ ਹਾਂ।
ਪਟਿਆਲਾ ਉਸ ਲਈ ਸ਼ਹਿਰ ਨਹੀਂ, ਮਹਿਬੂਬ ਵੀ ਹੈ, ਸੂਰਮਤਾਈ ਇਤਿਹਾਸ ਦਾ ਗੌਰਵ ਵੀ ਹੈ। ਉਹ ਇਸ ਨੂੰ ਜਦ ਵੀ ਸਿਮਰਤੀਆਂ ਦਾ ਅੰਗ ਬਣਾਉਂਦਾ ਹੈ, ਉਸ ਦੇ ਮਨ ਦੇ ਸ਼ਗੂਫ਼ੇ ਖਿੜ ਜਾਂਦੇ ਹਨ। ਇਨ੍ਹਾਂ ਰੁਬਾਈਆਂ ਦੀ ਅੰਤਰ-ਭਾਵਨਾਤਮਿਕ ਚੇਤਨਾ ਕਵੀ ਦੇ ਅੰਦਰ ਬਾਹਰ ਦੇ ਕਰਮ-ਪ੍ਰਤੀਕਰਮ ਦੀ ਅਜਿਹੀ ਆਵਾਜ਼ ਹੈ ਜਿਸ ਰਾਹੀਂ ਇਕ ਪਾਸੇ ਇਤਿਹਾਸ ਦੇ ਸੰਘਰਸ਼, ਜਿੱਤਾਂ-ਹਾਰਾਂ, ਦੁੱਖਾਂ-ਮੁਸੀਬਤਾਂ ਦੇ ਦ੍ਰਿਸ਼ ਵਰਨਣ ਕੀਤੇ ਮਿਲਦੇ ਹਨ ਤੇ ਦੂਜੇ ਪਾਸੇ ਗੁਰਮਿਤ ਦੀ ਪਰਚੰਡ ਭਾਵਨਾ, ਗੁਰੂ ਥਾਪਨਾ ਅਤੇ ਕੁਰਬਾਨੀਆਂ ਦੀ ਪਰਤਾਪੀ ਸੰਵੇਦਨਾ ਦੀ ਦੌਲਤ ਹੈ। ਕਵੀ ਅੰਦਰ ਆਪਣੇ ਧਰਮ, ਇਤਿਹਾਸ, ਗੁਰਮਤਿ ਦੀ ਸਦੀਵੀ ਦਾਤ ਅਤੇ ਵਿਰਸੇ ਦੀ ਵਿਰਾਸਤੀ-ਨਿਧੀ ਦਾ ਮਾਣ ਹੈ। ਏਸੇ ਸਰੂਰੀ ਸ਼ਕਤੀ ਤੋਂ ਉਸ ਦੀ ਕਾਵਿ-ਲਲਕਾਰ ਉਸ ਦੇ ਕਾਵਿ ਦਾ ਸੁਨੇਹਾ ਹੈ:
‘‘ਸਿਮਰ ਕੇ ਪੜੋ ਅੰਤਰ, ਮਾਹੀ ਦੀ ਰੀਤ ਅੰਦਰ।
ਤਲੀ ’ਤੇ ਸੀਸ ਰੱਖੋ, ਸੁੱਚੀ ਪ੍ਰੀਤ ਅੰਦਰ।
ਕੂੜ ਦੀ ਕੰਧ ਡੇਗੋ, ਜਿਸਮ ਨੂੰ ਮਾਰ ਧੱਕਾ।
ਕਾਲ ਦੀ ਟੱਪ ਸੀਮਾ, ਅਜ਼ਲ ਦੀ ਪ੍ਰੀਤ ਅੰਦਰ।’’
ਸੰਪਰਕ: 084378-73565


Comments Off on ਮੋਹ ਦੇ ਰਿਸ਼ਤਿਆਂ ਨੂੰ ਸਮਰਪਿਤ ਕਾਵਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.