ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੋਬਾਈਲ ਐਪਸ ਨੇ ਨੌਜਵਾਨ ਬਣਾ ਦਿੱਤੇ ਵਿਹਲੜ

Posted On August - 1 - 2019

ਗੁਰਪ੍ਰੀਤ ਕੌਰ ਚਹਿਲ

ਅੱਜ ਇਨਸਾਨ ਮੋਬਾਈਲ, ਟੀਵੀ, ਕੰਪਿਊਟਰ ਆਦਿ ਬਿਜਲਈ ਉਪਕਰਨਾਂ ਉਤੇ ਪੂਰੀ ਤਰ੍ਹਾਂ ਨਿਰਭਰ ਹੈ ਤੇ ਇਨ੍ਹਾਂ ਹੀ ਵਸਤਾਂ ਨੇ ਇਨਸਾਨ ਨੂੰ ਇਨਸਾਨ ਤੋਂ ਦੂਰ ਕਰ ਦਿੱਤਾ ਹੈ। ਇਨ੍ਹਾਂ ਉਪਕਰਨਾਂ ਦਾ ਸਹੀ ਇਸਤੇਮਾਲ ਭਾਵੇਂ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ, ਪਰ ਤਕਨੀਕ ਦੀ ਦੁਰਵਰਤੋਂ ਕਈ ਸਮੱਸਿਆਵਾਂ ਵੀ ਪੈਦਾ ਕਰਦੀ ਹੈ।
ਇਸੇ ਤਰ੍ਹਾਂ ਅੱਜ-ਕੱਲ੍ਹ ਪ੍ਰਚਲਿਤ ਅਣਗਿਣਤ ਮੋਬਾਈਲ ਐਪਸ ਹਨ। ਨਿੱਤ ਨਾ ਕੋਈ ਨਵੀਂ ਮਨੋਰੰਜਕ ਮੋਬਾਈਲ ਐਪ ਲਾਂਚ ਹੋ ਜਾਂਦੀ ਹੈ। ਟਿਕ-ਟੌਕ, ਸ਼ੇਅਰ ਚੈਟ, ਹੈਲੋ, ਸਨੈਪਚੈਟ ਵਰਗੀਆਂ ਅਣਗਿਣਤ ਸੋਸ਼ਲ ਨੈਟਵਰਕਿੰਗ ਐਪਸ ਹਨ, ਜਿਨ੍ਹਾਂ ਦੀ ਵਰਤੋਂ ਨੌਜਵਾਨ ਵਰਗ ਵੱਡੇ ਪੱਧਰ ’ਤੇ ਕਰਦਾ ਹੈ। ਟਿਕ-ਟੌਕ ਨੇ ਘਰ-ਘਰ ਅਦਾਕਾਰ ਪੈਦਾ ਕਰ ਦਿੱਤੇ ਹਨ। ਛੋਟੇ-ਛੋਟੇ ਬੱਚੇ ਵੀ ਵੀਡੀਓਜ਼ ਬਣਾ ਕੇ ਅਪਲੋਡ ਕਰ ਰਹੇ ਹਨ ਤੇ ਆਪਣਾ ਪੜ੍ਹਾਈ ਅਤੇ ਖੇਡਣ-ਮੱਲਣ ਵਾਲਾ ਕੀਮਤੀ ਸਮਾਂ ਇਨ੍ਹਾਂ ਮੋਬਾਈਲ ਐਪਸ ਦੇ ਲੇਖੇ ਲਾ ਰਹੇ ਹਨ।
ਹਰ ਰੋਜ਼ ਕਰੋੜਾਂ-ਅਰਬਾਂ ਦੀ ਕਮਾਈ ਕਰਨ ਵਾਲੀਆਂ ਇਹ ਐਪਸ ਬਣਾਉਣ ਵਾਲੀਆਂ ਕੰਪਨੀਆਂ ਨੌਜਵਾਨਾਂ ਦਾ ਕੀਮਤੀ ਸਮਾਂ ਖਰਾਬ ਕਰ ਕੇ ਉਨ੍ਹਾਂ ਦੇ ਭਵਿੱਖ ’ਤੇ ਸੁਆਲੀਆ ਨਿਸ਼ਾਨ ਲਗਾ ਰਹੀਆਂ ਹਨ। ਸਾਨੂੰ ਇਹ ਜਾਣ ਕੇ ਅਚੰਭਾ ਹੋਵੇਗਾ ਕਿ ਦੁਨੀਆ ਦੀ ਇੱਕ ਮਸ਼ਹੂਰ ਸੋਸ਼ਲ ਨੈਟਵਰਕਿੰਗ ਕੰਪਨੀ, ਜਿਸ ਦੇ ਸਭ ਤੋਂ ਵੱਧ ਵਰਤੋਂਕਾਰ (26 ਕਰੋੜ) ਭਾਰਤ ਵਿੱਚ ਹਨ, ਦੀ ਇਸ ਸਾਲ ਦੀ ਪਹਿਲੀ ਤਿਮਾਹੀ ਦੀ ਕਮਾਈ 15.1 ਅਰਬ ਡਾਲਰ ਹੈ। ਇੰਟਰਨੈਟ ਕੰਪਨੀਆਂ ਦੀ ਕਮਾਈ ਵਿੱਚ ਹਰ-ਰੋਜ਼ ਇਜ਼ਾਫ਼ਾ ਹੋ ਰਿਹਾ ਹੈ। ਸਾਡਾ ਨੌਜਵਾਨ ਵਰਗ ਜਿਥੇ ਬੜੀ ਲਾਪ੍ਰਵਾਹੀ ਨਾਲ ਆਪਣਾ ਸਮਾਂ, ਸਿਹਤ ਤੇ ਸਮਰੱਥਾ ਇਨ੍ਹਾਂ ਮੋਬਾਈਲ ਐਪਸ ਦੀ ਭੇਟ ਚੜ੍ਹਾ ਰਿਹਾ ਹੈ, ਉੱਥੇ ਮੋਬਾਈਲ ਦੇ ਸਿਹਤ ’ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਵੀ ਬੇਖਬਰ ਹੈ। ਮੋਬਾਈਲ ਫੋਨ ਵਿੱਚੋਂ ਨਿਕਲਣ ਵਾਲੀ ਰੇਡੀਓ ਫਰੀਕੁਐਂਸੀ, ਜੋ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ, ਦਿਮਾਗ ਦੇ ਤੰਤੂਆਂ ’ਤੇ ਬੁਰਾ ਪ੍ਰਭਾਵ ਪਾ ਕੇ ਰਸੌਲੀ (ਬ੍ਰੇਨ ਟਿਊਮਰ) ਤੱਕ ਪੈਦਾ ਕਰ ਸਕਦੀ ਹੈ। ਛੋਟੇ ਬੱਚਿਆਂ ਦਾ ਨਰਵਸ ਸਿਸਟਮ ਅਜੇ ਵਿਕਸਿਤ ਹੋ ਰਿਹਾ ਹੁੰਦਾ ਹੈ। ਇਸ ਲਈ ਬੱਚਿਆਂ ਦਾ ਲੰਮਾ ਸਮਾਂ ਮੋਬਾਈਲ ਵਰਤਣਾ ਵਧੇਰੇ ਖ਼ਤਰਨਾਕ ਹੁੰਦਾ ਹੈ। ਅੱਜ ਕੱਲ੍ਹ ਛੋਟੀ ਉਮਰ ਦੇ ਬੱਚਿਆਂ ਵਿੱਚ ਵਧ ਰਹੀਆਂ ਨਰਵਸ ਸਿਸਟਮ ਦੀਆਂ ਬਿਮਾਰੀਆਂ ਮੋਬਾਈਲ ਸੱਭਿਆਚਾਰ ਦੀ ਹੀ ਦੇਣ ਹਨ।
ਨੌਜਵਾਨ ਮੁੰਡੇ-ਕੁੜੀਆਂ ਘੰਟਿਆਂ ਬੱਧੀ ਮੋਬਾਈਲ ਸਕਰੀਨ ’ਤੇ ਅੱਖਾਂ ਗੱਡੀਂ ਬੈਠੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ ਕਿ ਜਿਹੜਾ ਸਮਾਂ ਤੇ ਸਮਰੱਥਾ ਉਹ ਮੋਬਾਈਲ ’ਤੇ ਜ਼ਾਇਆ ਕਰ ਰਹੇ ਹਨ, ਉਸ ਦਾ ਸਦਉਪਯੋਗ ਉਨ੍ਹਾਂ ਦੇ ਭਵਿੱਖ ਤੇ ਕਰੀਅਰ ਨੂੰ ਚਮਕਾ ਸਕਦਾ ਹੈ। ਮਾਪਿਆਂ ਨੂੰ ਵੀ ਮੋਬਾਈਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਇਕੱਲਤਾ ਦਾ ਅਹਿਸਾਸ ਨਾ ਹੋਵੇ। ਸੋ ਮੋਬਾਈਲ ਵਰਤੋਂਕਾਰਾਂ, ਖਾਸ ਕਰਕੇ ਨੌਜਵਾਨ ਇਸਦੀ ਬੇਹਿਸਾਬੀ ਵਰਤੋਂ ਤੋਂ ਪ੍ਰਹੇਜ਼ ਕਰਨ ਅਤੇ ਆਪਣੇ ਸਮੇਂ ਦੀ ਸਾਰਥਕ ਤੇ ਸਦਵਰਤੋਂ ਕਰਨ।

-ਪੰਜਾਬੀ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਹਿਲਾਂਵਾਲੀ, ਮਾਨਸਾ।
ਸੰਪਰਕ: 90565-26703


Comments Off on ਮੋਬਾਈਲ ਐਪਸ ਨੇ ਨੌਜਵਾਨ ਬਣਾ ਦਿੱਤੇ ਵਿਹਲੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.