ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਮੁਸਲਿਮ ਭਾਈਚਾਰੇ ਨੇ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ

Posted On August - 13 - 2019

ਜਗਜੀਤ ਕੁਮਾਰ
ਖਮਾਣੋਂ, 12 ਅਗਸਤ

ਲੁਧਿਆਣਾ ਵਿਚ ਸੋਮਵਾਰ ਨੂੰ ਈਦ-ਉਲ-ਜ਼ੁਹਾ ਮੌਕੇ ਨਮਾਜ਼ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋ: ਹਿਮਾਂਸ਼ੂ ਮਹਾਜਨ

ਖਮਾਣੋਂ ਦੀ ਜਾਮਾ ਮਸਜਿਦ ਵਿਚ ਈਦ-ਉਲ-ਜ਼ੁਹਾ ਧੂਮਧਾਮ ਨਾਲ ਮਨਾਈ ਗਈ। ਮਸਜਿਦ ਵਿਚ ਮੌਲਵੀ ਨੇ ਮੁਸਲਿਮ ਭਰਾਵਾਂ ਨੂੰ ਨਮਾਜ਼ ਅਦਾ ਕਰਵਾਈ ਅਤੇ ਆਪਸ ਵਿਚ ਗਲੇ ਮਿਲ ਕੇ ਇਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਮੁਸਲਿਮ ਭਰਾਵਾਂ ਨੇ ਸਾਰੇ ਧਰਮਾਂ ਦੇ ਲੋਕਾਂ, ਇਲਾਕੇ, ਸੂਬੇ ਅਤੇ ਦੇਸ਼ ਵਿੱਚ ਆਪਸੀ ਭਾਈਚਾਰਾ ਕਾਇਮ ਰਹਿਣ ਲਈ ਦੁਆ ਕੀਤੀ। ਮੁਸਲਿਮ ਆਗੂ ਅਲੀ ਹੁਸੈਨ ਨੇ ਮੁਸਲਿਮ ਭਰਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਲੋਕਾਂ ਨਾਲ ਆਪਸੀ ਭਾਈਚਾਰਾ, ਪਿਆਰ ਮੁਹੱਬਤ ਅਤੇ ਆਪਸੀ ਹਮਦਰਦੀ ਦੀ ਸਿੱਖਿਆ ਦਿੰਦਾ ਹੈ। ਇਸ ਮੌਕੇ ਬਰਕਤ ਅਲੀ, ਅਲੀ ਹੁਸੈਨ, ਅਨਵਰ ਖਾਨ, ਫਤਹਿਦੀਨ, ਰਫੀਕ ਮੁਹੰਮਦ, ਮੁਹੰਮਦ ਇਸਮਾਇਲ, ਯਾਸੀਨ ਖਾਂ, ਮੁਹੰਮਦ ਜਮੀਲ, ਮੁਹੰਮਦ ਸਲੀਮ, ਅਕਵਰ ਖਾਨ, ਅਖਤਰ, ਮੁਹੰਮਦ ਦਿਲਸ਼ਾਦ, ਅਬਦੁੱਲ ਸੁਹਾਨ, ਮੁਹੰਮਦ ਕੈਫ, ਮਾਨ ਹੁਸੈਨ, ਨਾਜਰ ਖਾਂ, ਲਾਲਾ ਖਾਨ, ਇਮਰਾਨ, ਸੁਲੇਮਾਨ ਹਾਜ਼ਰ ਸਨ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਪਿੰਡ ਸਮਸ਼ਪੁਰ ਦੀ ਮੁਹੰਮਦੀਆ ਮਸਜਿਦ ਵਿਚ ਮੁਸਲਿਮ ਭਾਈਚਾਰੇ ਵਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਈਦ ਮਨਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਨਬੀ ਖਾਂ ਸ਼ਾਮਲ ਹੋਏ। ਇਸੇ ਤਰ੍ਹਾਂ ਈਦ-ਉਲ-ਅਜ਼ਹਾ (ਬਕਰੀਦ) ਦੇ ਦਿਹਾੜੇ ਮੌਕੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਵਲੋਂ ਉਸ ਦੇ ਨਿੱਜੀ ਸਕੱਤਰ ਰਾਮ ਕਿਸ਼ਨ ਭੱਲਾ, ਹਲਕੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਬਲਾਕ ਕਾਂਗਰਸ ਅਮਲੋਹ ਦਿਹਾਤੀ ਦੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜਨੀ, ਕਾਂਗਰਸ ਆਗੂ ਹੈਪੀ ਸੂਦ, ਮੀਡੀਆ ਚੇਅਰਮੈਨ ਸ਼ਰਨ ਭੱਟੀ ਤੇ ਹੋਰ ਹਾਜ਼ਰ ਸਨ।

ਸਕੂਲਾਂ ਵਿਚ ਈਦ ਦੀ ਛੁੱਟੀ ਨਾ ਹੋਣ ਕਾਰਨ ਰੋਸ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਦੀ ਛੁੱਟੀ ਹੋਣ ਦੇ ਬਾਵਜੂਦ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਕਈ ਨਿੱਜੀ ਸਕੂਲਾਂ ਅਤੇ ਕਾਲਜਾਂ ਨੇ ਈਦ ਦੇ ਮੁਕੱਦਸ ਮੌਕੇ ’ਤੇ ਛੁੱਟੀ ਨਹੀਂ ਕੀਤੀ, ਜਿਸ ਕਾਰਨ ਇਨ੍ਹਾਂ ਸੰਸਥਾਵਾਂ ਨੇ ਜਿੱਥੇ ਇਨ੍ਹਾਂ ਨਾਲ ਸਬੰਧਤ ਨਮਾਜ਼ ਪੜਣ ਵਾਲਿਆਂ ਨੂੰ ਪਰੇਸ਼ਾਨ ਕੀਤਾ, ਉਥੇ ਸਮਾਜ ਨੂੰ ਜੋੜਣ ਦੀ ਬਜਾਏ ਸੰਪ੍ਰਦਾਇਕਤਾ ’ਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਈਦ ਦੀ ਛੁੱਟੀ ਰੱਦ ਕਰਨਾ ਕੋਈ ਮਾਮੂਲੀ ਘਟਨਾ ਨਹੀਂ , ਇਸ ਵਿਸ਼ੇ ’ਚ ਉਹ ਛੇਤੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਲਿਖਤੀ ਰੂਪ ’ਚ ਸ਼ਿਕਾਇਤ ਦੇਣਗੇ।

ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਈਦ: ਖਾਨ
ਖੰਨਾ (ਨਿੱਜੀ ਪੱਤਰ ਪ੍ਰੇਰਕ): ਖੰਨਾ ਸ਼ਹਿਰ ਦੇ ਨਾਲ ਨਾਲ ਇਲਾਕੇ ਭਰ ਵਿਚ ਮੁਸਲਮਾਨ ਭਾਈਚਾਰੇ ਵੱਲੋਂ ਈਦ-ਉਲ-ਜ਼ੁਹਾ ਸ਼ਰਧਾਪੂਰਵਕ ਤੇ ਉਤਸ਼ਾਹ ਨਲ ਮਨਾਈ ਗਈ। ਇਸ ਮੌਕੇ ਪਿੰਡ ਇਕੋਲਾਹਾ ਵਿਚ ਈਦ ਦੀ ਨਮਾਜ਼ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖ਼ਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ 31 ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਅਤੇ ਨਕਦ ਸਹਾਇਤਾ ਵੀ ਦਿੱਤੀ ਗਈ। ਇਸ ਮੌਕੇ ਜਨਾਬ ਹਾਕਮ ਦੀਨ, ਹਨੀਫ਼ ਖ਼ਾਨ ਰਿੰਕੂ, ਆਤਿਸ਼ ਖ਼ਾਨ ਰਾਜੂ, ਰਫੀਕ ਮੁਹੰਮਦ, ਇਕਬਾਲ ਮੁਹੰਮਦ, ਕਾਲਾ, ਸਾਹਿਬਦੀਨ, ਮਿਰਾਨ ਖਾਨ, ਕਾਲਾ ਮਾਸਟਰ, ਜ਼ਾਫਰ ਅਲੀ ਹਾਜ਼ਰ ਸਨ।

 


Comments Off on ਮੁਸਲਿਮ ਭਾਈਚਾਰੇ ਨੇ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.