‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਮਿਟ ਰਹੀ ਕਲਾ – 106

Posted On August - 28 - 2019

ਗੁਰੂ ਨਾਨਕ ਦੇਵ ਜੀ ਦਾ ਕੰਧ ਚਿੱਤਰ

ਸਿੱਖ ਗੁਰੂਆਂ ਦੇ ਵਿਸ਼ੇ ਨੂੰ ਪੰਜਾਬ ਵਿਚ ਕੰਧ-ਚਿੱਤਰਾਂ ਵਿਚ ਚੌਖੀ ਥਾਂ ਪ੍ਰਾਪਤ ਹੋਈ ਹੈ। ਇਹ ਵਿਸ਼ਾ ਵੀ ਬਾਕੀ ਵਿਸ਼ਿਆਂ ਵਾਂਗ ਮਿਸ਼੍ਰਿਤ ਰੂਪ ਵਿਚ ਚਿੱਤਰਿਆ ਗਿਆ ਹੈ, ਭਾਵ ਅਜਿਹੀਆਂ ਇਮਾਰਤਾਂ ਬਹੁਤ ਘੱਟ ਦੇਖਣ ਵਿਚ ਆਈਆਂ ਹਨ, ਜਿਨ੍ਹਾਂ ਦੀਆਂ ਕੰਧਾਂ ’ਤੇ ਨਿਰੋਲ ਸਿੱਖ ਗੁਰੂ ਸਾਹਿਬਾਨ ਨੂੰ ਹੀ ਅੰਕਿਤ ਕੀਤਾ ਗਿਆ ਹੋਵੇ। ਅੰਮ੍ਰਿਤਸਰ ਵਿਚ ਗੁਰਦੁਆਰਾ ਅਟਲ ਦੀ ਇੱਕੋ-ਇੱਕ ਇਮਾਰਤ ਦੇਖਣ ਵਿਚ ਆਈ ਹੈ, ਜਿਸ ਦੀਆਂ ਕੰਧਾਂ ’ਤੇ ਗੁਰੂ ਨਾਨਕ ਸਾਹਿਬ ਦੀ ਜੀਵਨੀ ਨੂੰ ਲੜੀ ਦੇ ਰੂਪ ਵਿਚ ਸੁਚਿੱਤਰ ਕੀਤਾ ਗਿਆ ਹੈ।
ਲੇਖਕ ਨੇ ਪੰਜਾਬ ਦੇ ਕੰਧ-ਚਿੱਤਰਾਂ ਦੀ ਖੋਜ ਕਰਦਿਆਂ ਗੁਰੂ ਨਾਨਕ ਦੇਵ ਨੂੰ ਅੰਕਿਤ ਕਰਦਾ ਸਭ ਤੋਂ ਪੁਰਾਤਨ ਕੰਧ-ਚਿੱਤਰ ਜ਼ਿਲ੍ਹਾ ਗੁਰਦਾਸਪੁਰ ਵਿਚ ਘੁਮਾਣ ਦੇ ਸ੍ਰੀ ਨਾਮਦੇਵ ਦੇ ਮੰਦਰ ਵਿਚ ਦੇਖਿਆ ਸੀ, ਜੋ 18ਵੀਂ ਸਦੀ ਦੀ ਆਖਰੀ ਚੌਥਾਈ ਵਿਚ ਚਿੱਤਰਿਆ ਗਿਆ ਸੀ। ਇਸ ਇਕੱਲੀ ਉਦਾਹਰਣ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਨੂੰ ਉਲੀਕਦੇ ਜੋ ਸੁਰੱਖਿਅਤ ਕੰਧ-ਚਿੱਤਰ ਦੇਖਣ ਵਿਚ ਆਏ ਸਨ, ਉਹ ਸਾਰੇ ਦੇ ਸਾਰੇ 19ਵੀਂ ਸਦੀ ਦੇ ਸਨ ਅਤੇ ਕੁਝ ਇਸ ਤੋਂ ਬਾਅਦ 20ਵੀਂ ਸਦੀ ਦੇ ਆਰੰਭ ਦੇ ਵੀ ਸਨ।
ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਨੂੰ ਦਰਸਾਉਂਦਾ ਇਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਜਲੰਧਰ-ਅੰਮ੍ਰਿਤਸਰ ਸੜਕ ’ਤੇ ਸਥਿਤ ਨਗਰ ਕਰਤਾਰਪੁਰ ਦੇ ਮੁਹੱਲਾ ਰਾਮਗੜ੍ਹੀਆ ਦੇ ਪੱਕੇ ਬਾਗ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਤੋਂ ਹੈ, ਜਿਸ ਦੀ ਫੋਟੋ ਲੇਖਕ ਨੇ 50 ਸਾਲ ਪਹਿਲਾਂ ਖਿੱਚੀ ਸੀ।
ਡਾ. ਕੰਵਰਜੀਤ ਸਿੰਘ ਕੰਗ , ਸੰਪਰਕ: 98728-33604


Comments Off on ਮਿਟ ਰਹੀ ਕਲਾ – 106
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.